Author : Kanwalinder Pal Singh Sra
ਅਗਾਮੀ ਨਗਰ ਕੌਂਸਲ ਚੋਣਾਂ ਨੂੰ ਸ਼ਾਂਤੀਪੂਰਨ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐਸਐਸਪੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਸਬ-ਡਵੀਜ਼ਨਾਂ ਵਿੱਚ ਭਾਰੀ ਪੁਲਿਸ ਫੋਰਸ ਨਾਲ ਫਲੈਗ ਮਾਰਚ ਕੱਢੇ ਗਏ।
ਪੁਲਿਸ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਇਲਾਕਿਆਂ ਵਿੱਚ ਨਾਕਾਬੰਦੀ, ਲਗਾਤਾਰ ਗਸ਼ਤ, ਸੀਸੀਟੀਵੀ ਅਤੇ ਡਰੋਨ ਕੈਮਰਿਆਂ ਰਾਹੀਂ ਚੌਕਸੀ ਵਧਾਈ ਗਈ ਹੈ ਤਾਂ ਜੋ ਹਰ ਸ਼ੱਕੀ ਗਤੀਵਿਧੀ ’ਤੇ ਨਿਗਰਾਨੀ ਰੱਖੀ ਜਾ ਸਕੇ।
ਫਰੀਦਕੋਟ ਸ਼ਹਿਰ ਵਿੱਚ ਫਲੈਗ ਮਾਰਚ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ਤੋਂ ਸ਼ੁਰੂ ਹੋਇਆ ਅਤੇ ਭਾਈ ਘਨੱਈਆ ਚੌਕ, ਘੰਟਾ ਘਰ ਚੌਕ ਅਤੇ ਕੰਮੇਆਣਾ ਚੌਕ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਕੀਤਾ ਗਿਆ।
ਕੋਟਕਪੂਰਾ ਵਿੱਚ ਡੀਐਸਪੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਬੱਤੀਆਂ ਵਾਲਾ ਚੌਕ ਤੋਂ ਫਲੈਗ ਮਾਰਚ ਸ਼ੁਰੂ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਅਤੇ ਮਹੱਤਵਪੂਰਨ ਥਾਵਾਂ ’ਤੇ ਪਹੁੰਚ ਬਣਾਈ। ਇਸੇ ਤਰ੍ਹਾਂ ਜੈਤੋ ਵਿੱਚ ਡੀਐਸਪੀ ਇਕਬਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਥਾਣਾ ਜੈਤੋ ਤੋਂ ਮਾਰਚ ਕੱਢ ਕੇ ਸ਼ਹਿਰ ਦੇ ਅਹਿਮ ਇਲਾਕਿਆਂ ਵਿੱਚ ਸੁਰੱਖਿਆ ਦਾ ਜਾਇਜ਼ਾ ਲਿਆ।
ਐਸਐਸਪੀ ਡਾ. ਪ੍ਰਗਿਆ ਜੈਨ ਨੇ ਕਿਹਾ ਕਿ ਚੋਣਾਂ ਨੂੰ ਅਮਨ-ਸ਼ਾਂਤੀ ਨਾਲ ਨੇਪਰੇ ਚਾੜ੍ਹਨਾ ਪੁਲਿਸ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਜਾਂ ਦਬਾਅ ਤੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਵੋਟਰਾਂ ਨੂੰ ਨਸ਼ਾ ਜਾਂ ਕਿਸੇ ਤਰ੍ਹਾਂ ਦਾ ਲਾਲਚ ਦੇਣ ਵਾਲਿਆਂ ਖ਼ਿਲਾਫ਼ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
South Africa Road Accident: ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ, 21 ...
ਦੱਖਣੀ ਅਫ਼ਰੀਕਾ ਦੇ ਵੈਸਟਰਨ ਕੇਪ ਵਿੱਚ ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ ਤੋਂ ਬਾਅਦ 21 ਲੋਕਾਂ ਦੀ ਮੌਤ, ਕਈ ਜ਼ਖਮੀ
Gurdaspur Bus Accident: ਬਰਨਾਲਾ ਨੇੜੇ ਸੜਕ ਤੋਂ ਹੇਠਾਂ ਪਲਟੀ ਮੁੱਖ ...
ਗੁਰਦਾਸਪੁਰ ਦੇ ਬਰਨਾਲਾ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ। ਬੱਸ ਵਿੱਚ ਸ਼ਰਧਾਲੂ ਨਹੀਂ ਸਨ, ਡਰਾਈਵਰ ਤੇ ਦੋ ਸ
Amritsar Illegal Arms Supply Network ਦਾ ਪਰਦਾਫਾਸ਼, 2 AK-47 ਸਮ...
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ; 2 AK-47, ਮੈਗਜ਼ੀਨ ਅਤੇ 50 ਕਾ
AAP ਦਾ ਵੱਡਾ ਫੈਸਲਾ: CM Bhagwant Mann ਤੇ ਹਰਪਾਲ ਚੀਮਾ ਨੂੰ PAC ’ਚ...
AAP ਨੇ CM ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PAC ਵਿੱਚ ਸ਼ਾਮਲ ਕੀਤਾ, ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਿਲ
Tech Layoffs ਦਾ ਵੱਡਾ ਝਟਕਾ, Samsung ਸਮੇਤ ਕਈ ਕੰਪਨੀਆਂ ’ਚ ਨੌਕਰੀਆ...
Samsung ਸਮੇਤ ਵੱਡੀਆਂ ਟੈਕ ਕੰਪਨੀਆਂ ਵਿੱਚ ਛਾਂਟੀਆਂ ਵਧੀਆਂ। ਸਤੰਬਰ ਦੇ ਪਹਿਲੇ ਦਸ ਦਿਨਾਂ ਵਿੱਚ 6,300 ਤੋਂ ਵੱਧ ਟੈਕ ਨ
Sri Darbar Sahib ’ਚ ਬੇਅਦਬੀ ਦੀ ਘਟਨਾ, ਪਰਿਕਰਮਾ ’ਚ Gutka Sahib ਦ...
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ, ਮੁਲਜ਼ਮ ਪੁਲਿਸ ਹਵਾਲੇ
ISRO ਦਾ ਵੱਡਾ Space Mission, EOS-05 ਦੀ ਸਫਲ Launch ਨਾਲ ਭਾਰਤ ਦੀ...
ISRO ਨੇ GSLV-F17 ਰਾਹੀਂ EOS-05 ਸੈਟੇਲਾਈਟ ਲਾਂਚ ਕੀਤਾ, ਜਿਸ ਨਾਲ ਭਾਰਤ ਦੀ Earth Monitoring ਅਤੇ Disaster Mana