Author : Kanwalinder Pal Singh Sra
ਫਰੀਦਕੋਟ: ਪੰਜਾਬ ਵਿੱਚ ਹੋਣ ਵਾਲੀਆਂ ਮਿਉਂਸਪਲ ਚੋਣਾਂ ਨੂੰ ਲੈ ਕੇ ਫਰੀਦਕੋਟ ਸ਼ਹਿਰ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼ਹਿਰ ਦੇ ਕੁੱਲ 25 ਵਾਰਡਾਂ ਵਿੱਚੋਂ ਵਾਰਡ ਨੰਬਰ 12 ਇਸ ਵੇਲੇ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਪੰਜ ਉਮੀਦਵਾਰ ਚੋਣ ਮੈਦਾਨ ਵਿੱਚ ਉਤਰੇ ਹਨ।
ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਵੱਲੋਂ ਰਵੀ ਬੁਗਰਾ, ਕਾਂਗਰਸ ਪਾਰਟੀ ਵੱਲੋਂ ਲੋਕੇਸ਼ ਕੁਮਾਰ (ਲੁੱਕਾ), ਭਾਰਤੀ ਜਨਤਾ ਪਾਰਟੀ ਵੱਲੋਂ ਗੋਪਾਲ ਕ੍ਰਿਸ਼ਨ ਗਰਗ (ਗੋਲਡੀ) ਐਡਵੋਕੇਟ, ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਕਾਸ ਕੁਮਾਰ (ਵਿੱਕੀ) ਅਤੇ ਆਜ਼ਾਦ ਉਮੀਦਵਾਰ ਵਜੋਂ ਓਮ ਦੱਤ ਸ਼ਾਸਤਰੀ (ਲਾਲਾ ਪੰਡਿਤ) ਚੋਣ ਲੜ ਰਹੇ ਹਨ।
ਸਾਰੇ ਉਮੀਦਵਾਰਾਂ ਨੇ ਆਪਣੇ-ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰ ਦਿੱਤਾ ਹੈ। ਉਮੀਦਵਾਰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਮੋਬਾਈਲ ਸੰਦੇਸ਼ਾਂ ਰਾਹੀਂ ਵੀ ਵੋਟਰਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ। ਪੰਜਾਬ ਵਿੱਚ ਮਿਉਂਸਪਲ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਵੇਗੀ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਰਵੀ ਬੁਗਰਾ ਪਿਛਲੇ ਕਈ ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਰਹੇ ਹਨ। ਉਨ੍ਹਾਂ ਵੱਲੋਂ ਗੁਰੂ ਨਾਨਕ ਨਗਰ ਵਿੱਚ ਸਰਕਾਰੀ ਸਿਹਤ ਕਾਰਡ ਬਣਾਉਣ ਲਈ ਕੈਂਪ ਵੀ ਲਗਾਏ ਗਏ ਸਨ।
ਕਾਂਗਰਸ ਦੇ ਉਮੀਦਵਾਰ ਲੋਕੇਸ਼ ਕੁਮਾਰ (ਲੁੱਕਾ) ਪੇਸ਼ੇ ਤੋਂ ਕਾਰੋਬਾਰੀ ਹਨ ਅਤੇ ਸ਼ਹਿਰ ਵਿੱਚ ਉਨ੍ਹਾਂ ਦੇ ਪਰਿਵਾਰ ਦੀ ਚੰਗੀ ਸਾਖ ਮੰਨੀ ਜਾਂਦੀ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿੱਖਿਆ ਖੇਤਰ ਨਾਲ ਵੀ ਜੁੜੇ ਹੋਏ ਹਨ।
ਭਾਜਪਾ ਦੇ ਉਮੀਦਵਾਰ ਗੋਪਾਲ ਕ੍ਰਿਸ਼ਨ ਗਰਗ (ਗੋਲਡੀ) ਐਡਵੋਕੇਟ ਵੀ ਸ਼ਹਿਰ ਵਿੱਚ ਆਪਣਾ ਵਧੀਆ ਪ੍ਰਭਾਵ ਰੱਖਦੇ ਹਨ ਅਤੇ ਚੋਣ ਪ੍ਰਚਾਰ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।
ਅਕਾਲੀ ਦਲ ਦੇ ਉਮੀਦਵਾਰ ਵਿਕਾਸ ਕੁਮਾਰ (ਵਿੱਕੀ) ਇਸ ਤੋਂ ਪਹਿਲਾਂ ਦੋ ਵਾਰ ਮਿਉਂਸਪਲ ਕੌਂਸਲਰ ਰਹਿ ਚੁੱਕੇ ਹਨ ਅਤੇ ਹੁਣ ਤੀਜੀ ਵਾਰ ਚੋਣ ਮੈਦਾਨ ਵਿੱਚ ਹਨ।
ਇਸ ਦੇ ਨਾਲ ਹੀ ਆਜ਼ਾਦ ਉਮੀਦਵਾਰ ਓਮ ਦੱਤ ਸ਼ਾਸਤਰੀ ਨੇ ਵੀ ਆਪਣੀ ਚੋਣ ਮੁਹਿੰਮ ਨੂੰ ਗਤੀ ਦੇ ਦਿੱਤੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ 26 ਮਈ ਨੂੰ ਵਾਰਡ ਨੰਬਰ 12 ਦੇ ਵੋਟਰ ਕਿਸ ਉਮੀਦਵਾਰ ਨੂੰ ਆਪਣਾ ਨਵਾਂ ਕੌਂਸਲਰ ਚੁਣਦੇ ਹਨ।
New Rules 1st June 2026: ਬਿਜਲੀ ਤੋਂ LPG ਗੈਸ ਸਿਲੰਡਰ ਤੱਕ, 1 ਜੂਨ...
1 ਜੂਨ 2026 ਤੋਂ 7 ਵੱਡੇ ਨਿਯਮ ਬਦਲ ਰਹੇ ਹਨ। ਬਿਜਲੀ, LPG, ਬੈਂਕਿੰਗ ਤੇ ਰੇਲਵੇ ‘ਤੇ ਇਹ ਬਦਲਾਅ ਤੁਹਾਡੇ ਬਜਟ ਨੂੰ ਪ੍ਰਭ
Lukkhe Web Series Yograj Singh: ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤ...
ਲੁੱਖੇ ਵੈਬ ਸੀਰੀਜ਼ ਮਾਮਲੇ 'ਚ ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਰੋਕ ਲਗਾਈ, ਅੰਤਰਿਮ ਰਾਹਤ ਦਿੱਤੀ, ਅਗਲੀ
Faridkot Municipal Election Result 2026 : ਫਰੀਦਕੋਟ ਨਗਰ ਕੌਂਸਲ ...
ਫਰੀਦਕੋਟ ਨਗਰ ਕੌਂਸਲ 2026 ਚੋਣਾਂ ‘ਚ AAP 10 ਸੀਟਾਂ ਨਾਲ ਅੱਗੇ, ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ‘ਤੇ ਜਿੱਤ, ਸਿਆਸੀ
Punjab MC Elections 2026 Result : ਬਰਨਾਲਾ ਦੇ 8 ਵਾਰਡਾਂ ‘ਚ AAP ...
ਪੰਜਾਬ MC Elections 2026 ਦੇ ਨਤੀਜਿਆਂ ‘ਚ ਬਰਨਾਲਾ ‘ਚ AAP ਅੱਗੇ, ਕਈ ਨਗਰ ਕੌਂਸਲਾਂ ‘ਚ ਕਾਂਗਰਸ ਤੇ ਅਕਾਲੀ ਦਲ ਦੀ ਟੱ
India 5th-Gen Fighter Jet AMCA : ਭਾਰਤ ਦੇ ਪਹਿਲੇ ਫਾਈਟਰ ਜੈਟ ਲਈ ...
ਭਾਰਤ ਦਾ ਪਹਿਲਾ 5th Gen ਫਾਈਟਰ ਜੈਟ AMCA ਬਣਾਉਣ ਲਈ 3 ਪ੍ਰਾਈਵੇਟ ਕੰਪਨੀਆਂ ਵਿਚਾਲੇ ਮੁਕਾਬਲਾ, DRDO ਨਾਲ ਮਿਲ ਕੇ ਵੱਡ
US Strike Iran : ਸ਼ਾਂਤੀ ਗੱਲਬਾਤ ਵਿਚਾਲੇ Hormuz ਨੇੜੇ ਅਮਰੀਕਾ ਵੱਲੋ...
ਅਮਰੀਕਾ ਨੇ ਸ਼ਾਂਤੀ ਗੱਲਬਾਤਾਂ ਦੌਰਾਨ ਹੋਰਮੁਜ਼ ਨੇੜੇ ਈਰਾਨੀ ਟਿਕਾਣਿਆਂ ‘ਤੇ ਹਮਲਾ ਕੀਤਾ, ਤਣਾਅ ਵਧਿਆ, ਡਰੋਨ ਅਤੇ ਧਮਾਕਿ
Meta Subscription Plans : ਹੁਣ WhatsApp, Facebook ਤੇ Instagra...
Meta ਨੇ WhatsApp, Facebook ਤੇ Instagram ਲਈ ਨਵੇਂ ਪੇਡ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ, ਯੂਜ਼ਰਾਂ ਨੂੰ ਮਿਲਣਗੇ ਪ੍