Author : Kanwalinder Pal Singh Sra
ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਗੁਰਦਾਸਪੁਰ ਵੱਲੋਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ ਪੰਜਾਬ ਦੇ ਸਾਂਝੇ ਉਪਰਾਲੇ ਤਹਿਤ “ਪੰਜਾਬ ਸਖੀ ਸ਼ਕਤੀ ਮੇਲਾ-2026” 10 ਤੋਂ 13 ਫਰਵਰੀ ਤੱਕ ਫਰੀਦਕੋਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਮੇਲੇ ‘ਚ ਵਿਸ਼ੇਸ਼ ਤੌਰ 'ਤੇ ਹਲਕਾ ਇੰਚਾਰਜ ਗੁਰਦਾਸਪੁਰ ਰਮਨ ਬਹਿਲ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਦਾਸਪੁਰ ਗੁਰਪ੍ਰੀਤ ਸਿੰਘ ਗਿੱਲ ਨੇ ਸ਼ਿਰਕਤ ਕੀਤੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਮਨ ਬਹਿਲ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਸਵੈ-ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਨੂੰ ਆਤਮ-ਨਿਰਭਰ ਬਣਾਉਣਾ ਅਤੇ ਉਨ੍ਹਾਂ ਦੇ ਹੱਥੋਂ ਬਣਾਏ ਉਤਪਾਦਾਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਨਾ ਹੈ। ਇਸ ਮੇਲੇ ‘ਚ ਘਰੇਲੂ ਸਮੱਗਰੀ, ਹੱਥੀ ਬਣਾਏ ਸਾਜੋ ਸਮਾਨ, ਆਰਗੈਨਿਕ ਉਤਪਾਦ, ਆਚਾਰ, ਮੁਰੱਬੇ, ਜੈਮ, ਮਹਿੰਦੀ, ਪਰਫਿਊਮ ਅਤੇ ਕੈਂਡਲ ਸਟਾਲ ਆਦਿ ਦੀ ਪ੍ਰਦਰਸ਼ਨੀ ਕੀਤੀ ਗਈ। ਹਲਕਾ ਇੰਚਾਰਜ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਆਪਣੇ ਪਰਿਵਾਰ ਸਮੇਤ ਇਸ ਮੇਲੇ ਵਿੱਚ ਸ਼ਾਮਲ ਹੋ ਕੇ ਮਹਿਲਾ ਸਸ਼ਕਤੀਕਰਨ ਦੇ ਉਪਰਾਲੇ ਨੂੰ ਸਫਲ ਬਣਾਉਣ।
ਇਸ ਮੌਕੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪ੍ਰਸਿੱਧ ਸੂਫੀ ਗਾਇਕ ਸੁਭਾਸ਼ ਸੂਫੀ ਅਤੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆਂ ਵੱਲੋਂ ਖੂਬਸੂਰਤ ਪੇਸ਼ਕਾਰੀ ਕੀਤੀ ਗਈ ਅਤੇ ਉਨ੍ਹਾਂ ਨੂੰ ਮੇਲੇ ਵਿੱਚ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁੱਚਾ ਸਿੰਘ ਮੁਲਤਾਨੀ, ਗਗਨ ਮਹਾਜਨ, ਫੰਕਸ਼ਨਲ ਮੈਨੇਜਰ ਕਰਨਬੀਰ ਸਿੰਘ, ਐੱਸ.ਡੀ.ਓ. ਕੰਵਰਜੀਤ ਰੱਤੜਾ, ਅਮਰਪਾਲ ਸਿੰਘ (ਸੈਲਫ ਹੈਲਪ ਗਰੁੱਪ), ਦਮਨਜੀਤ ਸਿੰਘ, ਵਰਿੰਦਰ ਸਿੰਘ, ਸ਼ਿਵ ਕੁਮਾਰ, ਅਸ਼ੋਕ ਕੁਮਾਰ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ।
South Africa Road Accident: ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ, 21 ...
ਦੱਖਣੀ ਅਫ਼ਰੀਕਾ ਦੇ ਵੈਸਟਰਨ ਕੇਪ ਵਿੱਚ ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ ਤੋਂ ਬਾਅਦ 21 ਲੋਕਾਂ ਦੀ ਮੌਤ, ਕਈ ਜ਼ਖਮੀ
Gurdaspur Bus Accident: ਬਰਨਾਲਾ ਨੇੜੇ ਸੜਕ ਤੋਂ ਹੇਠਾਂ ਪਲਟੀ ਮੁੱਖ ...
ਗੁਰਦਾਸਪੁਰ ਦੇ ਬਰਨਾਲਾ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ। ਬੱਸ ਵਿੱਚ ਸ਼ਰਧਾਲੂ ਨਹੀਂ ਸਨ, ਡਰਾਈਵਰ ਤੇ ਦੋ ਸ
Amritsar Illegal Arms Supply Network ਦਾ ਪਰਦਾਫਾਸ਼, 2 AK-47 ਸਮ...
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ; 2 AK-47, ਮੈਗਜ਼ੀਨ ਅਤੇ 50 ਕਾ
AAP ਦਾ ਵੱਡਾ ਫੈਸਲਾ: CM Bhagwant Mann ਤੇ ਹਰਪਾਲ ਚੀਮਾ ਨੂੰ PAC ’ਚ...
AAP ਨੇ CM ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PAC ਵਿੱਚ ਸ਼ਾਮਲ ਕੀਤਾ, ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਿਲ
Tech Layoffs ਦਾ ਵੱਡਾ ਝਟਕਾ, Samsung ਸਮੇਤ ਕਈ ਕੰਪਨੀਆਂ ’ਚ ਨੌਕਰੀਆ...
Samsung ਸਮੇਤ ਵੱਡੀਆਂ ਟੈਕ ਕੰਪਨੀਆਂ ਵਿੱਚ ਛਾਂਟੀਆਂ ਵਧੀਆਂ। ਸਤੰਬਰ ਦੇ ਪਹਿਲੇ ਦਸ ਦਿਨਾਂ ਵਿੱਚ 6,300 ਤੋਂ ਵੱਧ ਟੈਕ ਨ
Sri Darbar Sahib ’ਚ ਬੇਅਦਬੀ ਦੀ ਘਟਨਾ, ਪਰਿਕਰਮਾ ’ਚ Gutka Sahib ਦ...
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ, ਮੁਲਜ਼ਮ ਪੁਲਿਸ ਹਵਾਲੇ
ISRO ਦਾ ਵੱਡਾ Space Mission, EOS-05 ਦੀ ਸਫਲ Launch ਨਾਲ ਭਾਰਤ ਦੀ...
ISRO ਨੇ GSLV-F17 ਰਾਹੀਂ EOS-05 ਸੈਟੇਲਾਈਟ ਲਾਂਚ ਕੀਤਾ, ਜਿਸ ਨਾਲ ਭਾਰਤ ਦੀ Earth Monitoring ਅਤੇ Disaster Mana