Author : Kanwalinder Pal Singh Sra
ਫਰੀਦਕੋਟ, 22 ਮਈ: ਫਰੀਦਕੋਟ ਦੇ ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਅਧਿਆਪਕਾਂ ਅਤੇ ਅਧਿਆਪਕਾਵਾਂ ਦੇ ਇਕ ਵਫ਼ਦ ਨੇ ਅੱਜ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਰਸ਼ ਸੱਚਰ ਨਾਲ ਮੁਲਾਕਾਤ ਕਰਕੇ ਆਪਣੀਆਂ ਗੰਭੀਰ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਅਧਿਆਪਕਾਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਮਾਨਸਿਕ ਦਬਾਅ ਅਤੇ ਅਣਉਚਿਤ ਕਾਰਜ ਪ੍ਰਣਾਲੀ ਹੇਠ ਕੰਮ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਰਿਵਾਰਕ ਜ਼ਿੰਮੇਵਾਰੀਆਂ ਅਤੇ ਨੌਕਰੀ ਖੋਹ ਜਾਣ ਦੇ ਡਰ ਕਾਰਨ ਉਹ ਖੁੱਲ੍ਹ ਕੇ ਆਪਣੀ ਆਵਾਜ਼ ਨਹੀਂ ਬੁਲੰਦ ਕਰ ਸਕਦੇ।
ਅਧਿਆਪਕਾਂ ਵੱਲੋਂ ਰੱਖੀਆਂ ਗਈਆਂ ਮੁੱਖ ਸਮੱਸਿਆਵਾਂ ਵਿੱਚ ਇੱਕ ਮਿੰਟ ਦੀ ਦੇਰੀ ‘ਤੇ ਚੌਥਾਈ ਛੁੱਟੀ ਲਗਾਉਣਾ, ਪ੍ਰੀਖਿਆਵਾਂ ਦੌਰਾਨ ਡਬਲ ਛੁੱਟੀ ਕਟੌਤੀ, ਸਕੂਲ ਫੀਸਾਂ ਵਿੱਚ ਵਾਧੇ ਦੇ ਬਾਵਜੂਦ ਤਨਖਾਹਾਂ ਅਤੇ ਇਨਕ੍ਰੀਮੈਂਟ ਵਿੱਚ ਕਮੀ, ਲੰਬੇ ਸਮੇਂ ਤੱਕ ਖੜ੍ਹੇ ਰਹਿ ਕੇ ਡਿਊਟੀ ਕਰਵਾਉਣਾ, ਐਤਵਾਰ ਅਤੇ ਸਰਕਾਰੀ ਛੁੱਟੀਆਂ ‘ਚ ਵੀ ਕੰਮ ਲੈਣਾ ਅਤੇ ਵਧੇਰੇ ਸਟੇ-ਬੈਕ ਸਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਕਲਾਸ ਵਿੱਚ 50 ਤੋਂ ਵੱਧ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਦਬਾਅ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਖਾਸ ਤੌਰ ‘ਤੇ ਮਹਿਲਾ ਅਧਿਆਪਕਾਵਾਂ ਨੇ ਦੱਸਿਆ ਕਿ ਲਗਾਤਾਰ ਖੜ੍ਹੇ ਰਹਿਣ ਕਾਰਨ ਉਹ ਬੈਕ ਪੇਨ, ਲੈਗ ਪੇਨ, ਸਰਵਾਈਕਲ ਅਤੇ ਸਪਾਈਨ ਨਾਲ ਸੰਬੰਧਤ ਬਿਮਾਰੀਆਂ ਦਾ ਸਾਹਮਣਾ ਕਰ ਰਹੀਆਂ ਹਨ।
ਇਸ ਮੌਕੇ ਅਰਸ਼ ਸੱਚਰ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਜੇਕਰ ਉਹੀ ਤਣਾਅ ਅਤੇ ਅਨਿਆਇਕ ਹਾਲਾਤਾਂ ਵਿੱਚ ਕੰਮ ਕਰਨ ਲਈ ਮਜਬੂਰ ਹੋਣ ਤਾਂ ਇਸਦਾ ਨਕਾਰਾਤਮਕ ਪ੍ਰਭਾਵ ਪੂਰੇ ਸਿੱਖਿਆ ਤੰਤਰ ‘ਤੇ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਮਾਮਲਾ ਜਨਹਿਤ ਅਰਜ਼ੀ ਰਾਹੀਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਹੈ। ਨਾਲ ਹੀ ਪੰਜਾਬ ਭਰ ਦੇ ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਸਮੱਸਿਆਵਾਂ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ।
ਅਰਸ਼ ਸੱਚਰ ਨੇ ਇਹ ਵੀ ਮੰਗ ਰੱਖੀ ਕਿ ਅਧਿਆਪਕਾਂ ਲਈ ਗੁਪਤ ਸ਼ਿਕਾਇਤ ਪ੍ਰਣਾਲੀ ਸ਼ੁਰੂ ਕੀਤੀ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾ ਸਕਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਅਧਿਆਪਕਾਂ ਦਾ ਮਸਲਾ ਨਹੀਂ, ਸਗੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਅਤੇ ਭਵਿੱਖੀ ਪੀੜ੍ਹੀ ਨਾਲ ਜੁੜਿਆ ਇਕ ਗੰਭੀਰ ਜਨਹਿਤ ਮਾਮਲਾ ਹੈ, ਜਿਸ ‘ਤੇ ਤੁਰੰਤ ਸੰਵੇਦਨਸ਼ੀਲ ਅਤੇ ਨਿਆਂਪੂਰਕ ਕਾਰਵਾਈ ਹੋਣੀ ਚਾਹੀਦੀ ਹੈ।
New Rules 1st June 2026: ਬਿਜਲੀ ਤੋਂ LPG ਗੈਸ ਸਿਲੰਡਰ ਤੱਕ, 1 ਜੂਨ...
1 ਜੂਨ 2026 ਤੋਂ 7 ਵੱਡੇ ਨਿਯਮ ਬਦਲ ਰਹੇ ਹਨ। ਬਿਜਲੀ, LPG, ਬੈਂਕਿੰਗ ਤੇ ਰੇਲਵੇ ‘ਤੇ ਇਹ ਬਦਲਾਅ ਤੁਹਾਡੇ ਬਜਟ ਨੂੰ ਪ੍ਰਭ
Lukkhe Web Series Yograj Singh: ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤ...
ਲੁੱਖੇ ਵੈਬ ਸੀਰੀਜ਼ ਮਾਮਲੇ 'ਚ ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਰੋਕ ਲਗਾਈ, ਅੰਤਰਿਮ ਰਾਹਤ ਦਿੱਤੀ, ਅਗਲੀ
Faridkot Municipal Election Result 2026 : ਫਰੀਦਕੋਟ ਨਗਰ ਕੌਂਸਲ ...
ਫਰੀਦਕੋਟ ਨਗਰ ਕੌਂਸਲ 2026 ਚੋਣਾਂ ‘ਚ AAP 10 ਸੀਟਾਂ ਨਾਲ ਅੱਗੇ, ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ‘ਤੇ ਜਿੱਤ, ਸਿਆਸੀ
Punjab MC Elections 2026 Result : ਬਰਨਾਲਾ ਦੇ 8 ਵਾਰਡਾਂ ‘ਚ AAP ...
ਪੰਜਾਬ MC Elections 2026 ਦੇ ਨਤੀਜਿਆਂ ‘ਚ ਬਰਨਾਲਾ ‘ਚ AAP ਅੱਗੇ, ਕਈ ਨਗਰ ਕੌਂਸਲਾਂ ‘ਚ ਕਾਂਗਰਸ ਤੇ ਅਕਾਲੀ ਦਲ ਦੀ ਟੱ
India 5th-Gen Fighter Jet AMCA : ਭਾਰਤ ਦੇ ਪਹਿਲੇ ਫਾਈਟਰ ਜੈਟ ਲਈ ...
ਭਾਰਤ ਦਾ ਪਹਿਲਾ 5th Gen ਫਾਈਟਰ ਜੈਟ AMCA ਬਣਾਉਣ ਲਈ 3 ਪ੍ਰਾਈਵੇਟ ਕੰਪਨੀਆਂ ਵਿਚਾਲੇ ਮੁਕਾਬਲਾ, DRDO ਨਾਲ ਮਿਲ ਕੇ ਵੱਡ
US Strike Iran : ਸ਼ਾਂਤੀ ਗੱਲਬਾਤ ਵਿਚਾਲੇ Hormuz ਨੇੜੇ ਅਮਰੀਕਾ ਵੱਲੋ...
ਅਮਰੀਕਾ ਨੇ ਸ਼ਾਂਤੀ ਗੱਲਬਾਤਾਂ ਦੌਰਾਨ ਹੋਰਮੁਜ਼ ਨੇੜੇ ਈਰਾਨੀ ਟਿਕਾਣਿਆਂ ‘ਤੇ ਹਮਲਾ ਕੀਤਾ, ਤਣਾਅ ਵਧਿਆ, ਡਰੋਨ ਅਤੇ ਧਮਾਕਿ
Meta Subscription Plans : ਹੁਣ WhatsApp, Facebook ਤੇ Instagra...
Meta ਨੇ WhatsApp, Facebook ਤੇ Instagram ਲਈ ਨਵੇਂ ਪੇਡ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ, ਯੂਜ਼ਰਾਂ ਨੂੰ ਮਿਲਣਗੇ ਪ੍