ਫਾਜ਼ਿਲਕਾ ਕੋਰਟ ਦਾ ਸਖ਼ਤ ਫੈਸਲਾ: ਹੈਰੋਇਨ ਤਸਕਰੀ ਮਾਮਲੇ ‘ਚ BSF ਜਵਾਨ ਨੂੰ 15 ਸਾਲ ਕੈਦ, 4 ਲੱਖ ਜੁਰਮਾਨਾ

ਫਾਜ਼ਿਲਕਾ ਕੋਰਟ ਦਾ ਸਖ਼ਤ ਫੈਸਲਾ: ਹੈਰੋਇਨ ਤਸਕਰੀ ਮਾਮਲੇ ‘ਚ BSF ਜਵਾਨ ਨੂੰ 15 ਸਾਲ ਕੈਦ, 4 ਲੱਖ ਜੁਰਮਾਨਾ

Post by : Jan Punjab Bureau

Feb. 20, 2026 10:41 a.m. 2346

ਫਾਜ਼ਿਲਕਾ ਦੀ ਇੱਕ ਵਿਸ਼ੇਸ਼ ਅਦਾਲਤ ਨੇ ਪਾਕਿਸਤਾਨ ਤੋਂ ਹੈਰੋਇਨ ਤਸਕਰੀ ਦੇ ਮਾਮਲੇ ਵਿੱਚ ਬੀਐਸਐਫ ਕਾਂਸਟੇਬਲ ਅਰਵਿੰਦ ਸਰੋਈ ਨੂੰ ਦੋਸ਼ੀ ਠਹਿਰਾਇਆ  ਹੈ। ਅਦਾਲਤ ਨੇ ਉਸਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ 4 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਇਹ ਵੀ ਨਿਰਧਾਰਿਤ ਕੀਤਾ ਹੈ ਕਿ ਜੇਕਰ ਦੋਸ਼ੀ ਜੁਰਮਾਨਾ ਅਦਾ ਨਹੀਂ ਕਰਦਾ, ਤਾਂ ਉਸਨੂੰ ਵਾਧੂ 2 ਸਾਲ ਦੀ ਕੈਦ ਦੀ ਸਜ਼ਾ ਭੁਗਤਣੀ ਪਵੇਗੀ। 


ਇਹ ਮਾਮਲਾ 2022 ਦਾ ਹੈ। BSF ਕਾਂਸਟੇਬਲ ਅਰਵਿੰਦ ਸਰੋਈ ਦੇ ਖ਼ਿਲਾਫ਼ NDPS ਐਕਟ ਦੀਆਂ ਧਾਰਾ 8, 21 ਅਤੇ 23 ਦੇ ਤਹਿਤ ਚੰਡੀਗੜ੍ਹ ਦੇ ਐਨਸੀਬੀ ਪੁਲਿਸ ਸਟੇਸ਼ਨ ਵਿੱਚ ਕੇਸ ਨੰਬਰ 44 ਵਿੱਚ ਕੇਸ ਦਰਜ ਕੀਤਾ ਗਿਆ ਸੀ। ਸੁਣਵਾਈ ਦੌਰਾਨ ਅਜੀਤ ਪਾਲ ਸਿੰਘ ਦੀ ਵਿਸ਼ੇਸ਼ ਅਦਾਲਤ ਨੇ ਬੀਐਸਐਫ ਕਾਂਸਟੇਬਲ ਅਰਵਿੰਦ ਸਰੋਈ ਨੂੰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦੋਸ਼ੀ ਠਹਿਰਾਉਂਦੇ ਹੋਏ, ਉਸਨੂੰ 15 ਸਾਲ ਦੀ ਕੈਦ ਅਤੇ 4 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

 

ਹਾਲਾਂਕਿ, ਇੱਕ ਵਿਵਸਥਾ ਹੈ ਕਿ ਜੇਕਰ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਉਸਨੂੰ 2 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ। ਦੱਸ ਦਈਏ ਕਿ 21 ਜੂਨ 2022 ਨੂੰ ਬਾਰਡਰ ਪੋਸਟ ਜੋਧਾਵਾਲ ਦੇ ਇਲਾਕੇ ਵਿੱਚ ਮੁਲਜ਼ਮ ਤੋਂ ਪਾਕਿਸਤਾਨ ਤੋਂ ਮੰਗਵਾਈ ਗਈ ਲਗਪਗ 4.235 ਕਿਲੋ ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਦੇ  ਖਿਲਾਫ ਐਨਡੀਪੀਐਸ ਐਕਟ ਦੀ ਧਾਰਾ 21 (C), 23 (C) ਅਤੇ ਅੱਠ ਤਹਿਤ ਇਲਜ਼ਾਮ ਲਗਾਇਆ ਗਿਆ ਸੀ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स