ਫਿਰੋਜ਼ਪੁਰ ‘ਚ ਪੀਲੀਏ ਦਾ ਕਹਿਰ : 2 ਮੌਤਾਂ ਮਗਰੋਂ 15 ਨਵੇਂ ਕੇਸ ਸਾਹਮਣੇ ਆਏ

ਫਿਰੋਜ਼ਪੁਰ ‘ਚ ਪੀਲੀਏ ਦਾ ਕਹਿਰ : 2 ਮੌਤਾਂ ਮਗਰੋਂ 15 ਨਵੇਂ ਕੇਸ ਸਾਹਮਣੇ ਆਏ

Post by : Jan Punjab Bureau

March 27, 2026 2:45 p.m. 442

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿੱਚ ਪੀਲੀਏ ਦੀ ਬਿਮਾਰੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹ ਹੁਣ ਗੰਭੀਰ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਪਿੰਡ ਵਿੱਚ ਦੋ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਹੋਰ 15 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਮਿਲੀ ਜਾਣਕਾਰੀ ਅਨੁਸਾਰ ਇੱਕ ਹੀ ਦਿਨ ਵਿੱਚ 6 ਤੋਂ 7 ਨਵੇਂ ਮਰੀਜ਼ ਪੀਲੀਏ ਦੇ ਲੱਛਣਾਂ ਨਾਲ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਪਹਿਲਾਂ ਤੋਂ ਹੀ ਕਰੀਬ 15 ਮਰੀਜ਼ ਪੀਲੀਏ ਅਤੇ ਬੁਖਾਰ ਸਮੇਤ ਹੋਰ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਹਨ।

ਪਿੰਡ ਦੀ ਆਬਾਦੀ ਕਰੀਬ 4000 ਦੇ ਨੇੜੇ ਹੈ, ਪਰ ਹੁਣ ਤੱਕ ਸਿਹਤ ਵਿਭਾਗ ਵੱਲੋਂ ਸਿਰਫ਼ 2000 ਲੋਕਾਂ ਦੀ ਹੀ ਜਾਂਚ ਕੀਤੀ ਗਈ ਹੈ। ਪਿੰਡ ਵਿੱਚ ਕੈਂਪ ਲਗਾਏ ਜਾ ਰਹੇ ਹਨ, ਪਰ ਲੋਕਾਂ ਦਾ ਕਹਿਣਾ ਹੈ ਕਿ ਜਾਂਚ ਦੀ ਰਫ਼ਤਾਰ ਬਹੁਤ ਧੀਮੀ ਹੈ, ਜਿਸ ਕਾਰਨ ਬਿਮਾਰੀ ਹੋਰ ਫੈਲ ਰਹੀ ਹੈ।

ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਗੰਦੇ ਪਾਣੀ ਅਤੇ ਸਫਾਈ ਦੀ ਕਮੀ ਕਾਰਨ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਸਮੇਂ ਸਿਰ ਇਲਾਜ ਅਤੇ ਪੂਰੀ ਜਾਂਚ ਨਾ ਹੋਣ ਕਾਰਨ ਲੋਕਾਂ ਦੀ ਹਾਲਤ ਹੋਰ ਖਰਾਬ ਹੋ ਰਹੀ ਹੈ।

ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਇੱਕ ਵਾਰ ਫਿਰ ਸਰਗਰਮੀ ਵਧਾਈ ਗਈ ਹੈ ਅਤੇ ਬਾਕੀ ਰਹਿ ਗਏ ਲੋਕਾਂ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਸ਼ਹਿਰੀ ਪੰਜਾਬ अपडेट्स