ਗੁਰਦਾਸਪੁਰ 'ਚ ਜਨਗਣਨਾ 2027 ਲਈ ਦੋ ਦਿਨਾਂ ਸਿਖਲਾਈ ਸ਼ੁਰੂ, ਸਮੂਹ ਚਾਰਜ ਅਫਸਰਾਂ ਨੂੰ ਤਿਆਰ ਕੀਤਾ ਜਾ ਰਿਹਾ

ਗੁਰਦਾਸਪੁਰ 'ਚ ਜਨਗਣਨਾ 2027 ਲਈ ਦੋ ਦਿਨਾਂ ਸਿਖਲਾਈ ਸ਼ੁਰੂ, ਸਮੂਹ ਚਾਰਜ ਅਫਸਰਾਂ ਨੂੰ ਤਿਆਰ ਕੀਤਾ ਜਾ ਰਿਹਾ

Author : Sonu Samyal

Feb. 25, 2026 5:48 p.m. 2447

ਗੁਰਦਾਸਪੁਰ, 25 ਫਰਵਰੀ – ਜਨਗਣਨਾ 2027 ਦੀ ਤਿਆਰੀ ਸਬੰਧੀ ਦੋ ਦਿਨਾਂ ਸਿਖਲਾਈ ਕਾਲਜ ਚੰਡੀਗੜ੍ਹ ਪੰਚਾਇਤ ਭਵਨ ਵਿੱਚ ਸ਼ੁਰੂ ਹੋਈ। ਇਸ ਦੌਰਾਨ ਸਮੂਹ ਚਾਰਜ ਅਫਸਰ ਅਤੇ ਜਨਗਣਨਾ ਸਟਾਫ ਨੂੰ ਜਨਗਣਨਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਿਕ ਜਾਣਕਾਰੀ ਦਿੱਤੀ ਗਈ।

ਡਿਪਟੀ ਕਮਿਸ਼ਨਰ ਕਮ-ਪ੍ਰਿੰਸੀਪਲ ਜਨਗਣਨਾ ਅਫਸਰ ਸ੍ਰੀ ਆਦਿੱਤਿਆ ਉੱਪਲ ਨੇ ਸਿਖਲਾਈ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਜਨਗਣਨਾ ਦੀ ਸਹੀ ਤਿਆਰੀ ਦੇ ਲਈ ਸਟਾਫ ਨੂੰ ਹਰ ਪਹਿਲੂ ਬਾਰੇ ਜਾਣੂ ਹੋਣਾ ਜਰੂਰੀ ਹੈ। ਇਸ ਸਿਖਲਾਈ ਵਿੱਚ ਜਨਗਣਨਾ ਵਿਭਾਗ ਚੰਡੀਗੜ੍ਹ ਤੋਂ ਸਹਾਇਕ ਡਾਇਰੈਕਟਰ ਵਿਨੋਦ ਯਾਦਵ, ਇੰਨਵੈਸਟੀਗੇਟਰ ਅੰਕੁਰ ਸ਼ਰਮਾ ਅਤੇ ਉਪ ਅਰਥ-ਅੰਕੜਾ ਸਲਾਹਕਾਰ ਰਾਜੇਸ਼ ਸ਼ਰਮਾ ਵੀ ਮੌਜੂਦ ਸਨ।

ਸਿਖਲਾਈ ਦੌਰਾਨ ਸਮੂਹ ਚਾਰਜ ਅਫਸਰਾਂ ਨੂੰ ਜਨਗਣਨਾ ਦੇ ਕਾਨੂੰਨੀ ਪਹਿਲੂ, ਫੰਡ ਮੈਨੇਜਮੈਂਟ, ਮੈਨਪਾਵਰ ਪ੍ਰਬੰਧਨ, ਪਬਲੀਸਿਟੀ ਗਤੀਵਿਧੀਆਂ, ਐਚ.ਐਲ.ਓ. ਸਡਿਊਲ ਅਤੇ ਸੀ.ਐਮ.ਐਮ.ਐਸ ਮਾਡਿਊਲ ਬਾਰੇ ਵਿਸਥਾਰਿਕ ਜਾਣਕਾਰੀ ਦਿੱਤੀ ਗਈ। ਸਿਖਲਾਈ ਇਸ ਲਈ ਹੈ ਕਿ ਅਪ੍ਰੈਲ 2026 ਤੋਂ ਸਤੰਬਰ 2026 ਤੱਕ ਘਰਾਂ ਦੀ ਸੂਚੀ ਅਤੇ ਰਿਹਾਇਸ਼ ਦੀ ਜਨਗਣਨਾ ਠੀਕ ਤਰੀਕੇ ਨਾਲ ਕੀਤੀ ਜਾ ਸਕੇ। ਫਰਵਰੀ 2027 ਵਿੱਚ ਆਬਾਦੀ ਦੀ ਅਸਲ ਗਣਨਾ ਵੀ ਯਕੀਨੀ ਬਣਾਈ ਜਾਵੇਗੀ।

ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਜਨਗਣਨਾ ਸਟਾਫ ਨੂੰ ਸਾਰੀਆਂ ਪ੍ਰਕਿਰਿਆਵਾਂ, ਜ਼ਿੰਮੇਵਾਰੀਆਂ ਅਤੇ ਸਹੀ ਤਰੀਕੇ ਨਾਲ ਰਿਕਾਰਡ ਰੱਖਣ ਦੀ ਜਾਣਕਾਰੀ ਦੇ ਕੇ ਪੂਰੇ ਜਿਲ੍ਹੇ ਵਿੱਚ ਸੁਚੱਜੀ ਅਤੇ ਠੀਕ ਜਨਗਣਨਾ ਕਰਵਾਉਣਾ ਹੈ। ਸਿਖਲਾਈ ਦੌਰਾਨ ਸਮੂਹ ਚਾਰਜ ਅਫਸਰਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਹਰ ਘਰ ਦੀ ਜਾਣਕਾਰੀ ਸਹੀ ਤਰੀਕੇ ਨਾਲ ਲਿਖੀ ਜਾਵੇ ਅਤੇ ਜਨਗਣਨਾ ਦੀ ਸਹੀ ਤਿਆਰੀ ਨਾਲ ਅਬਾਦੀ ਦਾ ਪੂਰਾ ਡਾਟਾ ਇਕੱਠਾ ਕੀਤਾ ਜਾਵੇ।

ਇਸ ਦੋ ਦਿਨਾਂ ਸਿਖਲਾਈ ਨਾਲ ਜਿਲ੍ਹਾ ਗੁਰਦਾਸਪੁਰ ਦੇ ਜਨਗਣਨਾ ਸਟਾਫ ਨੂੰ ਮਜ਼ਬੂਤ ਤਿਆਰੀ ਮਿਲੇਗੀ, ਜਿਸ ਨਾਲ ਜਨਗਣਨਾ 2027 ਦੌਰਾਨ ਘਰਾਂ ਅਤੇ ਆਬਾਦੀ ਦੀ ਗਣਨਾ ਸ਼ੁੱਧ ਅਤੇ ਪੂਰੀ ਹੋਵੇਗੀ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स