Author : Sonu Samyal
ਗੁਰਦਾਸਪੁਰ ਦੇ ਪਿੰਡ ਮੀਰਪੁਰ ਵਿੱਚ “Mera Ghar Mere Naam” ਮੁਹਿੰਮ ਤਹਿਤ ਇੱਕ ਮਹੱਤਵਪੂਰਨ ਸਮਾਗਮ ਦੌਰਾਨ ਹਲਕਾ ਇੰਚਾਰਜ Raman Bahl ਵੱਲੋਂ 117 ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦੇ ਮਾਲਕਾਨਾ ਹੱਕ ਸੌਂਪੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਪਿੰਡ ਵਾਸੀ ਅਤੇ ਪੰਚਾਇਤੀ ਨੁਮਾਇੰਦੇ ਹਾਜ਼ਰ ਸਨ।
ਇਸ ਮੌਕੇ ਬਲਾਕ ਸੰਮਤੀ ਗੁਰਦਾਸਪੁਰ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ, ਸਰਪੰਚ ਮੁਨੀਸ਼ਵਰ ਸਮੇਤ ਕਈ ਪਤਵੰਤੇ ਵੀ ਮੌਜੂਦ ਰਹੇ।
ਸਮਾਗਮ ਦੌਰਾਨ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਦੀ ਕਾਨੂੰਨੀ ਮਲਕੀਅਤ ਦੇ ਦਸਤਾਵੇਜ਼ ਸੌਂਪੇ ਗਏ। ਕਈ ਦਹਾਕਿਆਂ ਤੋਂ ਬਿਨਾਂ ਕਾਨੂੰਨੀ ਹੱਕ ਦੇ ਰਹਿ ਰਹੇ ਇਹ ਪਰਿਵਾਰ ਹੁਣ ਆਪਣੇ ਘਰਾਂ ਦੇ ਅਧਿਕਾਰਕ ਮਾਲਕ ਬਣ ਗਏ ਹਨ।
ਦਸਤਾਵੇਜ਼ ਮਿਲਣ ਤੋਂ ਬਾਅਦ ਲਾਭਪਾਤਰੀ ਪਰਿਵਾਰਾਂ ਵਿੱਚ ਖੁਸ਼ੀ ਅਤੇ ਰਾਹਤ ਦਾ ਮਾਹੌਲ ਦੇਖਣ ਨੂੰ ਮਿਲਿਆ।
ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ Bhagwant Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਲੋਕਾਂ ਨੂੰ ਉਨ੍ਹਾਂ ਦੇ ਹੱਕ ਘਰ-ਘਰ ਤੱਕ ਪਹੁੰਚਾਉਣ ਲਈ ਚਲਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਸਿਰਫ਼ ਵਾਅਦੇ ਕਰਨਾ ਨਹੀਂ, ਸਗੋਂ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦੇਣਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ “Mera Ghar Mere Naam” ਯੋਜਨਾ ਤਹਿਤ ਲਾਲ ਲਕੀਰ ਅੰਦਰ ਆਉਂਦੀ ਜਾਇਦਾਦਾਂ ਦੇ ਮਾਲਕਾਂ ਨੂੰ ਕਾਨੂੰਨੀ ਮਾਨਤਾ ਮਿਲ ਰਹੀ ਹੈ, ਜਿਸ ਨਾਲ ਉਹ ਆਪਣੀ ਜਾਇਦਾਦ ਦੀ ਖਰੀਦ-ਫਰੋਖਤ ਅਤੇ ਹੋਰ ਮਾਲੀ ਕੰਮ ਬਿਨਾਂ ਕਿਸੇ ਰੁਕਾਵਟ ਦੇ ਕਰ ਸਕਣਗੇ।
ਇਸ ਮੌਕੇ ਰਮਨ ਬਹਿਲ ਨੇ ਪੰਜਾਬ ਸਰਕਾਰ ਦੀਆਂ ਹੋਰ ਲੋਕ-ਹਿਤ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਔਰਤਾਂ ਲਈ ਵਿੱਤੀ ਸਹਾਇਤਾ ਯੋਜਨਾ ਤਹਿਤ ਵੱਖ-ਵੱਖ ਵਰਗਾਂ ਨੂੰ ਰਕਮ ਦਿੱਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ 90 ਫੀਸਦੀ ਘਰਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ ਅਤੇ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਜਲੀ ਸਪਲਾਈ ਮਿਲ ਰਹੀ ਹੈ।
ਇਸ ਤੋਂ ਇਲਾਵਾ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਬੀਮਾ ਯੋਜਨਾ, 985 ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਇਲਾਜ ਅਤੇ ਸਰਕਾਰੀ ਸਕੂਲਾਂ ਵਿੱਚ ਸੁਧਾਰ ਵਰਗੀਆਂ ਯੋਜਨਾਵਾਂ ਵੀ ਚਲ ਰਹੀਆਂ ਹਨ।
ਅਖੀਰ ਵਿੱਚ ਰਮਨ ਬਹਿਲ ਨੇ ਸਾਰੇ ਲਾਭਪਾਤਰੀ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਕਦਮ ਚੁੱਕੇ ਜਾਣਗੇ।
Punjab Women ₹1000 Scheme Update: 1 ਜੁਲਾਈ ਤੋਂ ਔਰਤਾਂ ਦੇ ਖਾਤਿਆ...
ਪੰਜਾਬ ਸਰਕਾਰ ਵੱਲੋਂ 1 ਜੁਲਾਈ ਤੋਂ ਔਰਤਾਂ ਦੇ ਖਾਤਿਆਂ ਵਿੱਚ 1000 ਰੁਪਏ ਆਉਣੇ ਸ਼ੁਰੂ ਹੋਣਗੇ, CM ਮਾਨ ਨੇ ਯੋਜਨਾ ਬਾਰੇ
Kotak Mahindra Bank Scam : ਕੋਟਕ ਮਹਿੰਦਰਾ ਬੈਂਕ ਘੁਟਾਲੇ ‘ਚ ਵੱਡਾ ...
Kotak Mahindra Bank Scam ‘ਚ ਵੱਡਾ ਖੁਲਾਸਾ, ਡਿਪਟੀ ਵੀਪੀ ਨੇ 150 ਕਰੋੜ ਹੜਪੇ, BMW ਤੇ ਲਗਜ਼ਰੀ ਕਾਰਾਂ ਖਰੀਦੀਆਂ, E
Salman Khan Movie Controversy: ‘Black Deer’ Film Makers ਨੂੰ ...
ਸਲਮਾਨ ਖਾਨ ਦੀ ਫਿਲਮ ‘ਕਾਲਾ ਡੀਅਰ’ ਵਿਵਾਦਾਂ ਵਿੱਚ, ਟੀਮ ਨੇ ਨਿਰਮਾਤਾਵਾਂ ਨੂੰ ਨੋਟਿਸ ਭੇਜਿਆ, ਕਾਨੂੰਨੀ ਕਾਰਵਾਈ ਦੀ ਚੇਤ
Pathankot Murder News: 20 ਸਾਲਾਂ ਨੌਜਵਾਨ ਦਾ ਪੁਰਾਣੀ ਰੰਜਿਸ਼ ਕਾਰਨ...
Pathankot 'ਚ 20 ਸਾਲਾਂ ਨੌਜਵਾਨ ਦਾ ਕਤਲ। ਪੁਰਾਣੀ ਰੰਜਿਸ਼ ਕਾਰਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ। ਪੁਲਿਸ ਜਾਂਚ ਜਾਰੀ ਤੇ
New Rules 1st June 2026: ਬਿਜਲੀ ਤੋਂ LPG ਗੈਸ ਸਿਲੰਡਰ ਤੱਕ, 1 ਜੂਨ...
1 ਜੂਨ 2026 ਤੋਂ 7 ਵੱਡੇ ਨਿਯਮ ਬਦਲ ਰਹੇ ਹਨ। ਬਿਜਲੀ, LPG, ਬੈਂਕਿੰਗ ਤੇ ਰੇਲਵੇ ‘ਤੇ ਇਹ ਬਦਲਾਅ ਤੁਹਾਡੇ ਬਜਟ ਨੂੰ ਪ੍ਰਭ
Lukkhe Web Series Yograj Singh: ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤ...
ਲੁੱਖੇ ਵੈਬ ਸੀਰੀਜ਼ ਮਾਮਲੇ 'ਚ ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਰੋਕ ਲਗਾਈ, ਅੰਤਰਿਮ ਰਾਹਤ ਦਿੱਤੀ, ਅਗਲੀ
Faridkot Municipal Election Result 2026 : ਫਰੀਦਕੋਟ ਨਗਰ ਕੌਂਸਲ ...
ਫਰੀਦਕੋਟ ਨਗਰ ਕੌਂਸਲ 2026 ਚੋਣਾਂ ‘ਚ AAP 10 ਸੀਟਾਂ ਨਾਲ ਅੱਗੇ, ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ‘ਤੇ ਜਿੱਤ, ਸਿਆਸੀ