Author : Lovepreet Singh
ਗੁਰਦਾਸਪੁਰ ਤੋਂ ਇੱਕ ਅਜਿਹੀ ਦਿਲ ਛੂਹਣ ਵਾਲੀ ਕਹਾਣੀ ਸਾਹਮਣੇ ਆਈ ਹੈ, ਜੋ ਮਨੁੱਖਤਾ ਅਤੇ ਪੰਛੀਆਂ ਨਾਲ ਪਿਆਰ ਦੀ ਅਨੋਖੀ ਮਿਸਾਲ ਬਣ ਗਈ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਇਨਸਾਨ ਇਨਸਾਨ ਦਾ ਵੈਰੀ ਬਣਦਾ ਜਾ ਰਿਹਾ ਹੈ, ਉੱਥੇ ਗੁਰਦਾਸਪੁਰ ਦੇ ਇੱਕ ਪਰਿਵਾਰ ਨੇ ਪਿਆਰ, ਸੰਵੇਦਨਾ ਅਤੇ ਸਾਂਝ ਦਾ ਅਸਲ ਅਰਥ ਦੁਨੀਆ ਸਾਹਮਣੇ ਰੱਖਿਆ ਹੈ।
ਇਸ ਪਰਿਵਾਰ ਨੇ ਕਰੀਬ 7 ਸਾਲ ਪਹਿਲਾਂ ਇੱਕ ਤੋਤਾ-ਤੋਤੀ ਦਾ ਜੋੜਾ ਆਪਣੇ ਘਰ ਵਿੱਚ ਪਾਲਿਆ ਸੀ। ਸਮੇਂ ਦੇ ਨਾਲ ਉਹ ਪੰਛੀ ਸਿਰਫ਼ ਪਾਲਤੂ ਨਹੀਂ ਰਹੇ, ਸਗੋਂ ਪਰਿਵਾਰ ਦਾ ਅਟੁੱਟ ਹਿੱਸਾ ਬਣ ਗਏ। ਪਰਿਵਾਰ ਉਨ੍ਹਾਂ ਨਾਲ ਬੱਚਿਆਂ ਵਾਂਗ ਪਿਆਰ ਕਰਦਾ ਸੀ ਅਤੇ ਹਰ ਰੋਜ਼ ਉਨ੍ਹਾਂ ਦੀ ਸੰਭਾਲ ਕੀਤੀ ਜਾਂਦੀ ਸੀ।
ਹਾਲ ਹੀ ਵਿੱਚ ਦੋਵਾਂ ਪੰਛੀਆਂ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਗਹਿਰੇ ਸਦਮੇ ਵਿੱਚ ਚਲਾ ਗਿਆ। ਪਰਿਵਾਰ ਨੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਓਹੀ ਸਾਰੇ ਰੀਤੀ-ਰਿਵਾਜ ਨਿਭਾਏ, ਜੋ ਆਮ ਤੌਰ ’ਤੇ ਕਿਸੇ ਇਨਸਾਨ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਵਾਇਆ ਗਿਆ ਅਤੇ ਦਸਵੇਂ ਵਾਲੇ ਦਿਨ 300 ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਪਰਿਵਾਰ ਵੱਲੋਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਭੋਗ ਸਮਾਗਮ ਵਿੱਚ ਸੱਦਾ ਦਿੱਤਾ ਗਿਆ। ਸਥਾਨਕ ਲੋਕਾਂ ਨੇ ਇਸ ਕਦਮ ਦੀ ਖੂਬ ਸਲਾਹਨਾ ਕੀਤੀ ਅਤੇ ਕਿਹਾ ਕਿ ਇਹ ਘਟਨਾ ਮਨੁੱਖਤਾ, ਦਇਆ ਅਤੇ ਪੰਛੀਆਂ ਪ੍ਰਤੀ ਪਿਆਰ ਦੀ ਜੀਤੀ ਜਾਗਦੀ ਮਿਸਾਲ ਹੈ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ
FIFA World Cup 2026: ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ...
FIFA ਵਰਲਡ ਕੱਪ 2026 USA, Canada, Mexico ਵਿੱਚ ਹੋਣ ਵਾਲੇ ਮੈਚਾਂ, 48 ਟੀਮਾਂ ਅਤੇ ਓਪਨਿੰਗ ਸੈਰੇਮਨੀ ਦੀ ਪੂਰੀ ਜਾਣਕ
Gym Owner Murder: Hansi 'ਚ ਸਵੇਰ ਦੀ ਵਰਕਆਊਟ ਬਣੀ ਮੌਤ ਦਾ ਕਾਰਨ, 1...
ਹਾਂਸੀ ਵਿੱਚ ਜਿੰਮ ਮਾਲਕ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ। ਗੋਲੀਬਾਰੀ ਵਿੱਚ ਇੱਕ ਨੌਜਵਾਨ ਔਰਤ ਵੀ ਜ਼ਖਮੀ, ਪੁਲਿਸ
Firing Outside Guru Randhawa Gym: ਦਿੱਲੀ 'ਚ ਗੁਰੂ ਰੰਧਾਵਾ ਦੇ ਜਿ...
ਦਿੱਲੀ ਵਿੱਚ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਫਾਈਰਿੰਗ ਮਗਰੋਂ ਹੜਕੰਪ। ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੁਲਿਸ ਜਾਂਚ
PM Modi ਨੇ ਰਚਿਆ ਇਤਿਹਾਸ, 4399 ਦਿਨਾਂ ਨਾਲ ਜਵਾਹਰ ਲਾਲ ਨਹਿਰੂ ਦਾ ਰਿ...
ਪੀਐਮ ਮੋਦੀ ਨੇ 4399 ਦਿਨ ਪੂਰੇ ਕਰਕੇ ਨਹਿਰੂ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲ