ਗੁਰਦਾਸਪੁਰ ਵਿਖੇ 2 ਦਿਨਾਂ ਜਨਗਣਨਾ ਸਿਖਲਾਈ ਪ੍ਰੋਗਰਾਮ ਦਾ ਹੋਇਆ ਸਫ਼ਲਤਾਪੂਰਵਕ ਸਮਾਪਨ

ਗੁਰਦਾਸਪੁਰ ਵਿਖੇ 2 ਦਿਨਾਂ ਜਨਗਣਨਾ ਸਿਖਲਾਈ ਪ੍ਰੋਗਰਾਮ ਦਾ ਹੋਇਆ ਸਫ਼ਲਤਾਪੂਰਵਕ ਸਮਾਪਨ

Author : Sonu Samyal

Feb. 26, 2026 5:29 p.m. 2252

ਗੁਰਦਾਸਪੁਰ,26 ਫਰਵਰੀ :  ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਿਲ੍ਹਾ/ਚਾਰਜ ਅਫਸਰਾਂ ਅਤੇ ਰੈਗੂਲਰ-ਤਕਨੀਕੀ ਸਹਾਇਕਾਂ ਲਈ ਦੋ ਦਿਨਾਂ ਮਕਾਨ ਸੂਚੀਕਰਨ ਅਤੇ ਮਕਾਨ ਗਣਨਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਆਦਿੱਤਿਆ ਉੱਪਲ ਨੇ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਭਾਗੀਦਾਰਾਂ ਨੂੰ ਜਨਗਣਨਾ ਅਭਿਆਸ ਦੀ ਮਹੱਤਤਾ ਅਤੇ ਜਨਗਣਨਾ 2027 ਵਿੱਚ ਪੇਸ਼ ਆਉਣ ਵਾਲੀਆਂ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਦੂਜੇ ਦਿਨ ਦੇ ਸੈਸ਼ਨ ਵਿੱਚ ਤਹਿਸੀਲਦਾਰ ਲਛਮਣ ਸਿੰਘ ਅਤੇ ਰਜਿੰਦਰ ਸਿੰਘ ਨੇ ਵੀ ਹਾਜ਼ਰੀ ਭਰਕੇ ਸਿਖਲਾਈ ਵਿੱਚ ਹਿੱਸਾ ਲਿਆ। ਜਨਗਣਨਾ ਸੈੱਲ ਦੇ ਸਹਾਇਕ ਨਿਰਦੇਸ਼ਕ ਸ੍ਰੀ ਵਿਨੋਦ ਕੁਮਾਰ ਯਾਦਵ ਅਤੇ ਐਸ.ਆਈ. ਗਰੇਡ-1 ਅਧਿਕਾਰੀ ਸ੍ਰੀ ਅੰਕੁਸ਼ ਸ਼ਰਮਾ ਵੱਲੋਂ ਸਿਖਲਾਈ ਪ੍ਰੋਗਰਾਮ ਦਾ ਸੰਚਾਲਨ ਕੀਤਾ ਗਿਆ। ਸਿਖਲਾਈ ਦੌਰਾਨ ਸਾਰੇ ਚਾਰਜ ਅਫਸਰਾਂ ਨੇ ਆਪਣੀਆਂ ਟੀਮਾਂ ਦੇ ਨਾਲ ਸਰਗਰਮੀ ਨਾਲ ਹਿੱਸਾ ਲਿਆ ਅਤੇ ਸਵਾਲ ਪੁੱਛ ਕੇ ਜਨਗਣਨਾ ਪ੍ਰਕਿਰਿਆਵਾਂ ਦੀ ਸਮਝ ਨੂੰ ਹੋਰ ਮਜ਼ਬੂਤ ਬਣਾਇਆ। ਸਿਖਲਾਈ ਵਿੱਚ ਦੱਸਿਆ ਗਿਆ ਕਿ ਹਾਊਸ ਲਿਸਟਿੰਗ ਫੀਲਡ ਵਰਕ 15 ਮਈ ਤੋਂ 13 ਜੂਨ 2026 ਲਈ ਅਤੇ 30 ਅਪ੍ਰੈਲ ਤੋਂ 14 ਮਈ 2026 ਤੱਕ ਸਵੈ-ਗਣਨਾ ਕੀਤੀ ਜਾਵੇਗੀ ਅਤੇ ਜਨਗਣਨਾ ਦਾ ਲੋਗੋ 'ਜਨਗਣਨਾ ਸੇ ਜਨ ਕਲਿਆਣ' ਹੈ।

ਦੂਜੇ ਦਿਨ ਦੇ ਸੈਸ਼ਨ ਵਿੱਚ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਭਾਗੀਦਾਰਾਂ ਨੂੰ ਜਨਗਣਨਾ 2027 ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਵਿੱਚ ਪਿੰਡ ਅਤੇ ਸ਼ਹਿਰ ਦੇ ਚਾਰਜ ਰਜਿਸਟਰ, ਡੈਸ਼ਬੋਰਡ ਦੀ ਵਰਤੋਂ, ਸੀ.ਐੱਮ.ਐੱਮ.ਐੱਸ ਪੋਰਟਲ ‘ਤੇ ਰਿਪੋਰਟਾਂ, ਟਰੇਨਿੰਗ ਮੈਨੇਜਮੈਂਟ, ਸ਼ਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਜਨਰੇਟ ਕਰਨ ਦੀ ਵਿਧੀ, ਲੋਜਿਸਟਿਕ ਅਤੇ ਪ੍ਰਿੰਟਿੰਗ, ਡਾਟਾ ਐਂਟਰੀ ਮੈਡਿਊਲ ਅਤੇ ਲੇਅ ਆਊਟ ਮੈਪ ਦੀ ਤਿਆਰੀ ਸਮੇਤ ਵੱਖ-ਵੱਖ ਮੋਹਰੀ ਕਾਰਜਾਂ ਦੀ ਜਾਣਕਾਰੀ ਸ਼ਾਮਲ ਸੀ।  ਇਹ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਜਨਗਣਨਾ 2027 ਦੀ ਤਿਆਰੀ ਨੂੰ ਸੁਚੱਜਾ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਦਦਗਾਰ ਸਾਬਿਤ ਹੋਵੇਗਾ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स