Post by : Jan Punjab Bureau
ਕਾਦੀਆਂ/ਗੁਰਦਾਸਪੁਰ, 3 ਮਾਰਚ – ਕਾਦੀਆਂ ਵਿਧਾਨ ਸਭਾ ਹਲਕੇ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਹਲਕੇ ਅੰਦਰ ਵਿਕਾਸ ਕਾਰਜਾਂ ਨੂੰ ਰਫ਼ਤਾਰ ਦਿੱਤੀ ਜਾ ਰਹੀ ਹੈ। ਇਸੇ ਕੜੀ ਹੇਠ ਉਨ੍ਹਾਂ ਨੇ ਬਲਾਕ ਕਾਹਨੂੰਵਾਨ ਅਤੇ ਧਾਰੀਵਾਲ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਕੰਮਾਂ ਲਈ ਕੁੱਲ 3 ਕਰੋੜ 46 ਲੱਖ ਰੁਪਏ ਦੇ ਚੈੱਕ ਵੰਡੇ।
ਇਸ ਮੌਕੇ ਪਿੰਡਾਂ ਦੇ ਪੰਚ-ਸਰਪੰਚਾਂ, ਬੀਡੀਪੀਓ ਸੁਖਜੀਤ ਸਿੰਘ ਅਤੇ ਹੋਰ ਗਣਮਾਨਯ ਵਿਅਕਤੀਆਂ ਦੀ ਹਾਜ਼ਰੀ ਰਹੀ। ਐਡਵੋਕੇਟ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਮੰਗ ਅਨੁਸਾਰ ਹਲਕੇ ਵਿੱਚ ਲਗਾਤਾਰ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਆਵਾਜਾਈ ਨੂੰ ਸੁਗਮ ਬਣਾਉਣ ਲਈ ਪਿੰਡਾਂ ਦੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਗਲੀਆਂ-ਨਾਲੀਆਂ ਸਮੇਤ ਹੋਰ ਬੁਨਿਆਦੀ ਸਹੂਲਤਾਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ। ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸੰਕਲਪਬੱਧ ਹੈ ਅਤੇ ਹਰ ਖੇਤਰ ਵਿੱਚ ਢਾਂਚਾਗਤ ਸੁਧਾਰ ਕੀਤੇ ਜਾ ਰਹੇ ਹਨ।
ਐਡਵੋਕੇਟ ਸੇਖਵਾਂ ਨੇ ਦੱਸਿਆ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿੱਚ ਵੱਧ ਤੋਂ ਵੱਧ ਵਿਕਾਸ ਪ੍ਰੋਜੈਕਟ ਲਾਗੂ ਕਰਕੇ ਇਲਾਕਿਆਂ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕ ਭਲਾਈ ਕਾਰਜਾਂ ਲਈ ਉਹ ਦਿਨ-ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਲੋਕਾਂ ਤੱਕ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਪਹੁੰਚ ਸਕੇ।
ਇਸ ਦੌਰਾਨ ਪੰਚਾਂ-ਸਰਪੰਚਾਂ ਨੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਦਰਸ਼ੀ ਢੰਗ ਨਾਲ ਵਿਕਾਸ ਕਾਰਜ ਹੋ ਰਹੇ ਹਨ ਅਤੇ ਉਹ ਖੁਦ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦਾ ਹੱਲ ਕਰ ਰਹੇ ਹਨ।
UPSC Civil Service 2025 ਦੇ ਨਤੀਜੇ ਐਲਾਨ: ਅਨੁਜ ਅਗਨੀਹੋਤਰੀ ਨੇ ਕੀਤ...
UPSC ਸਿਵਲ ਸੇਵਾਵਾਂ 2025 ਦੇ ਨਤੀਜੇ ਐਲਾਨ ਹੋ ਗਏ। ਅਨੁਜ ਅਗਨੀਹੋਤਰੀ ਨੇ ਪਹਿਲਾ ਸਥਾਨ ਹਾਸਲ ਕੀਤਾ। ਚੋਟੀ ਦੇ 20 ਉਮੀਦਵ
SGPC ਨੇ ਬਜਟ ਇਜਲਾਸ ਦੀਆਂ ਤਰੀਕਾਂ ਦਾ ਕੀਤਾ ਐਲਾਨ, 28 ਮਾਰਚ ਨੂੰ ਪੇਸ਼...
SGPC ਨੇ ਬਜਟ ਇਜਲਾਸ ਲਈ 28 ਮਾਰਚ ਦੀ ਤਾਰੀਖ ਐਲਾਨ ਕੀਤੀ। ਬਜਟ ਪੇਸ਼ਗੀ ਧਰਮ ਪ੍ਰਚਾਰ, ਗੁਰੂਦੁਆਰੇ ਅਤੇ ਸਿੱਖ ਇਤਿਹਾਸ ਬੋ
ਵਿਵਾਦਾਂ ‘ਚ ਘਿਰੇ ਰੈਪਰ ਅਤੇ ਗਾਇਕ ਬਾਦਸ਼ਾਹ, ਮਹਿਲਾ ਕਮਿਸ਼ਨ ਨੇ ਜਾਰੀ ਕੀ...
ਮਹਿਲਾ ਕਮਿਸ਼ਨ ਨੇ ਬਾਦਸ਼ਾਹ ਦੇ ਗਾਣੇ 'ਟਟੀਰੀ' ਦੇ ਅਸ਼ਲੀਲ ਬੋਲਾਂ ਲਈ ਨੋਟਿਸ ਜਾਰੀ ਕੀਤਾ, ਸੁਣਵਾਈ 13 ਮਾਰਚ 2026 ਨੂੰ
ਚੰਡੀਗੜ੍ਹ: 21 ਸਾਲਾ ਹਾਕੀ ਖਿਡਾਰੀ ਤਾਨੀਆ ਦੀ ਟੂਰਨਾਮੈਂਟ ਤੋਂ ਪਹਿਲਾਂ ...
ਚੰਡੀਗੜ੍ਹ ਵਿੱਚ ਭੂਆ ਦੇ ਮੁੰਡੇ ਨੇ 21 ਸਾਲਾ ਮਹਿਲਾ ਹਾਕੀ ਖਿਡਾਰੀ ਤਾਨੀਆ ਨੂੰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ, ਘਟਨਾ ਨ
ਪੰਜਾਬ ‘ਚ ਇੱਕ ਹੋਰ ਸਰਪੰਚ ਦਾ ਗੋਲੀਆਂ ਮਾਰ ਕਤਲ, ਬਣਿਆ ਦਹਿਸ਼ਤ ਦਾ ਮਾਹੌ...
ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਸਰਪੰਚ ਹਰਵਿੰਦਰ ਸਿੰਘ ਉਰਫ਼ ਹੈਪੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕੀ
ਪੰਜਾਬ ਵਿਧਾਨਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ...
ਪੰਜਾਬ ਵਿਧਾਨ ਸਭਾ ਦੀ ਕਾਰਵਾਈ 8 ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਹੈ, ਬਜਟ ਪੇਸ਼ਗੀ ਲਈ ਸੈਸ਼ਨ ਐਤਵਾਰ ਸਵੇਰੇ 11 ਵਜੇ ਦ
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ...
ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਪਿੰਡ ਡੇਅਰੀਵਾਲ ਦਰੋਗਾ ਵਿੱਚ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ, ਲੋਕਾਂ ਲਈ ਆਵ