ਰਮਨ ਬਹਿਲ ਵੱਲੋਂ ਭੁੱਲੇਚੱਕ ‘ਚ 6 ਲੱਖ ਦੇ ਦੋ ਟਰਾਂਸਫਾਰਮਰਾਂ ਦਾ ਕੀਤਾ ਉਦਘਾਟਨ

ਰਮਨ ਬਹਿਲ ਵੱਲੋਂ ਭੁੱਲੇਚੱਕ ‘ਚ 6 ਲੱਖ ਦੇ ਦੋ ਟਰਾਂਸਫਾਰਮਰਾਂ ਦਾ ਕੀਤਾ ਉਦਘਾਟਨ

Author : Sonu Samyal

March 3, 2026 2:46 p.m. 158

ਗੁਰਦਾਸਪੁਰ, 3 ਮਾਰਚ : ਹਲਕਾ ਇੰਚਾਰਜ ਰਮਨ ਬਹਿਲ ਵੱਲੋਂ ਅੱਜ ਪਿੰਡ ਭੁੱਲੇਚੱਕ ਵਿਖੇ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਲਗਾਏ ਗਏ ਦੋ ਨਵੇਂ ਬਿਜਲੀ ਟਰਾਂਸਫਾਰਮਰਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੌਕੇ ਗੱਲ ਕਰਦੇ ਹੋਏ ਰਮਨ ਬਹਿਲ ਨੇ ਦੱਸਿਆ ਕਿ ਪਿੰਡ ਦੇ ਲਗਭਗ 150 ਘਰਾਂ ਨੂੰ ਬਿਜਲੀ ਸਪਲਾਈ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਵੋਲਟੇਜ਼ ਵੀ ਠੀਕ ਨਹੀਂ ਆਉਂਦੇ ਸੀ। ਇਨ੍ਹਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਰਮਨ ਬਹਿਲ ਵੱਲੋਂ ਬਿਜਲੀ ਮਹਿਕਮੇ ਨਾਲ ਸੰਪਰਕ ਕਰਕੇ ਪਿੰਡ ਲਈ ਦੋ ਨਵੇਂ ਟਰਾਂਸਫਾਰਮਰ ਲਗਵਾਏ ਗਏ।

ਉਨ੍ਹਾਂ ਦੱਸਿਆ ਕਿ ਇੱਕ ਟਰਾਂਸਫਾਰਮਰ 100 ਕੇ.ਵੀ ਦਾ ਅਤੇ ਦੂਸਰਾ 63 ਕੇ.ਵੀ ਦਾ ਹੈ। ਦੋਨਾਂ ਟਰਾਂਸਫਾਰਮਰਾਂ ‘ਤੇ ਤਕਰੀਬਨ 6 ਲੱਖ ਰੁਪਏ ਦਾ ਖਰਚਾ ਆਇਆ ਹੈlਉਨ੍ਹਾਂ ਕਿਹਾ ਕਿ ਨਵੇਂ ਟਰਾਂਸਫਾਰਮਰ ਲੱਗਣ ਨਾਲ ਹੁਣ ਪਿੰਡ ਵਾਸੀਆਂ ਨੂੰ ਨਿਰਵਿਘਨ ਅਤੇ ਸੁਚੱਜੀ ਬਿਜਲੀ ਸਪਲਾਈ ਮਿਲੇਗੀ ਅਤੇ ਘੱਟ ਵੋਲਟੇਜ਼ ਜਾਂ ਵਾਰ-ਵਾਰ ਬਿਜਲੀ ਜਾਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਰਮਨ ਬਹਿਲ ਵੱਲੋਂ ਪਿੰਡ ਭੁੱਲੇਚੱਕ ਦੇ ਹੋਰ ਵਿਕਾਸ ਕਾਰਜਾਂ ਲਈ 7 ਲੱਖ ਰੁਪਏ ਦੀ ਰਕਮ ਜਾਰੀ ਕੀਤਾ ਗਈ । ਉਨ੍ਹਾਂ ਭਰੋਸਾ ਦਿਵਾਇਆ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਸੁੱਚਾ ਸਿੰਘ ਮੁਲਤਾਨੀ, ਅਰੁਣ ਕੁਮਾਰ ਐਸ.ਡੀ.ਓ ਪਾਵਰਕੋਮ, ਸਰਪੰਚ ਭੁਲੇਚੱਕ ਲਖਵਿੰਦਰ ਸਿੰਘ ਸੁਰੇਸ਼ ਕੁਮਾਰ, ਪਿੰਡ ਦੀ ਪੰਚਾਇਤ, ਮੋਹਤਬਰ ਵਿਅਕਤੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

 

 

 


 

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स