Author : Sonu Samyal
ਗੁਰਦਾਸਪੁਰ ਵਿੱਚ ਯੁਵਾ ਭਾਰਤ ਦੀ ਟੀਮ ਅਤੇ ਸਪੋਰਟਸ ਅਥਾਰਟੀ ਆਫ ਇੰਡੀਆ (SAI) ਅਤੇ ਖੇਲੋ ਇੰਡੀਆ ਦੇ ਸਹਿਯੋਗ ਨਾਲ ਪੰਡਿਤ ਮੋਹਨ ਲਾਲ ਐਸ. ਡੀ. ਕਾਲੇਜ ਫੋਰ ਵੂਮੈਨ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਮਹਿਲਾਵਾਂ ਵਿੱਚ ਫਿਟਨੈੱਸ ਅਤੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਸੀ।
ਇਸ ਮੌਕੇ ‘ਤੇ ਅਸਮਿਤਾ ਲੀਗ (ਖੇਲੋ ਇੰਡੀਆ ਵੂਮੈਨਜ਼ ਲੀਗ) ਦੇ ਤਹਿਤ ਵਿਭਿੰਨ ਉਮਰ ਵਰਗਾਂ ਲਈ ਐਥਲੈਟਿਕ ਮੀਟ ਕਰਵਾਈ ਗਈ। ਮੁਕਾਬਲਿਆਂ ਵਿੱਚ 100 ਮੀਟਰ, 200 ਮੀਟਰ ਅਤੇ 400 ਮੀਟਰ ਦੌੜਾਂ ਅੰਡਰ-13, ਅੰਡਰ-18 ਅਤੇ 18 ਸਾਲ ਤੋਂ ਉਪਰ ਦੀਆਂ ਮਹਿਲਾਵਾਂ ਲਈ ਹੋਈਆਂ। ਇਨ੍ਹਾਂ ਦੌੜਾਂ ਵਿੱਚ ਜ਼ਿਲ੍ਹੇ ਭਰ ਤੋਂ 450 ਤੋਂ ਵੱਧ ਕੁੜੀਆਂ ਅਤੇ ਮਹਿਲਾਵਾਂ ਨੇ ਹਿੱਸਾ ਲਿਆ।
ਸਿਰਫ ਦੌੜਾਂ ਹੀ ਨਹੀਂ, ਬਲਕਿ ਮਨੋਰੰਜਕ ਗਤੀਵਿਧੀ ਵਜੋਂ ਰੱਸਾਕਸ਼ੀ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਨੇ ਸਮਾਗਮ ਵਿੱਚ ਰੌਣਕ ਵਧਾਈ। ਸਭ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ, ਜਦਕਿ ਸਾਰੇ ਭਾਗੀਦਾਰਾਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ।
ਕਾਲਜ ਦੇ ਪ੍ਰਿੰਸੀਪਲ ਡਾ. ਨੀਰੂ ਸ਼ਰਮਾ ਅਤੇ ਸੀਐਮਓ ਆਫਿਸ ਤੋਂ ਡਾ. ਮੀਨਾਕਸ਼ੀ ਵੀ ਸਮਾਗਮ ਵਿੱਚ ਮੌਜੂਦ ਸਨ। ਜ਼ਿਲ੍ਹਾ ਯੂਥ ਅਫ਼ਸਰ ਸੰਦੀਪ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਤੀਯੋਗਿਤਾਵਾਂ ਕੁੜੀਆਂ ਨੂੰ ਖੇਡਾਂ ਨੂੰ ਆਪਣੇ ਕਰੀਅਰ ਵਜੋਂ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸ੍ਰੀਮਤੀ ਮਨਪ੍ਰੀਤ ਕੌਰ, ਪ੍ਰੋ. ਪੁਨੀਤਾ ਸਹਿਗਲ, ਪ੍ਰੋ. ਗਗਨਦੀਪ ਕੌਰ, ਪ੍ਰੋ. ਹਰਸ਼ਾ ਸ਼ਰਮਾ, ਪ੍ਰੋ. ਪਰਮਜੀਤ ਕੌਰ, ਪ੍ਰੋ. ਕੁਲਵਿੰਦਰ ਕੌਰ ਅਤੇ ਮੇਰਾ ਭਾਰਤ ਟੀਮ ਦੇ ਵਲੰਟੀਅਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ।
ਸਮਾਗਮ ਨੇ ਸਿਰਫ ਮਹਿਲਾਵਾਂ ਨੂੰ ਖੇਡਾਂ ਵੱਲ ਪ੍ਰੇਰਿਤ ਨਹੀਂ ਕੀਤਾ, ਸਗੋਂ ਜ਼ਮੀਨੀ ਪੱਧਰ ਤੇ ਖੇਡਾਂ ਅਤੇ ਫਿਟਨੈੱਸ ਦੀ ਮਹੱਤਤਾ ਦਾ ਸੰਦੇਸ਼ ਵੀ ਪਹੁੰਚਾਇਆ।
Gurdaspur Police Arrest: ਦੀਨਾਨਗਰ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ...
ਦੀਨਾਨਗਰ ਪੁਲਿਸ ਨੇ ਡਕੈਤੀ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਕਾਬੂ ਕਰਕੇ 2 .30 ਬੋਰ ਪਿਸਤੌਲ ਤੇ 9 ਜ਼ਿੰਦਾ ਕਾਰਤੂਸ
Ranchi Student Protest: ਵਿਦਿਆਰਥੀਆਂ ਦੀ ਵੱਡੀ ਜਿੱਤ, JPSC-JSSC E...
ਰਾਂਚੀ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ JPSC ਤੇ JSSC-CGL ਪ੍ਰੀਖਿਆਵਾਂ ਰੱਦ ਕੀਤੀਆਂ, CID ਜਾਂਚ ਦ
Punjab Weather News: ਪੰਜਾਬ 'ਚ ਮੁੜ ਸਰਗਰਮ ਹੋਇਆ Monsoon, 19 ਤੋਂ...
ਪੰਜਾਬ ਵਿੱਚ 19 ਤੋਂ 22 ਅਗਸਤ ਤੱਕ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗਰਜ-ਚਮਕ ਦੀ ਸੰਭਾਵਨਾ, ਜਾ
Arjun Aravind Case: ਅਮਰੀਕਾ 'ਚ ਮਾਂ ਤੇ 14 ਸਾਲਾ ਭਰਾ ਦੀ ਮੌਤ, 17 ...
ਅਮਰੀਕਾ ਦੇ Massachusetts ਵਿੱਚ 17 ਸਾਲਾ Arjun Aravind ’ਤੇ ਮਾਂ ਤੇ 14 ਸਾਲਾ ਭਰਾ ਦੇ ਕਤਲ ਦੇ ਦੋਸ਼, ਪੁਲਿਸ ਨੇ ਕ
Faridkot Teej Festival: 650 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗਾ...
ਫਰੀਦਕੋਟ ਵਿੱਚ Teej Festival ਦੌਰਾਨ 650 ਔਰਤਾਂ ਨੇ ਪੰਜਾਬੀ ਸੱਭਿਆਚਾਰ, ਗਿੱਧਾ, ਲੋਕ ਗੀਤ ਅਤੇ ਨਾਰੀ ਸ਼ਕਤੀ ਦਾ ਜਸ਼ਨ
Himachal Pradesh Weather News: ਮਾਨਸੂਨ ਮੁੜ ਹੋਇਆ ਸਰਗਰਮ, 2 ਦਿਨ ...
ਹਿਮਾਚਲ ਵਿੱਚ 10-11 ਅਗਸਤ ਨੂੰ ਭਾਰੀ ਮੀਂਹ ਲਈ Orange Alert, ਕਾਂਗੜਾ ਤੇ ਸਿਰਮੌਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦ
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ