Post by : Jan Punjab Bureau
Himachal Pradesh News : ਉੱਤਰੀ ਭਾਰਤ ਵਿੱਚ ਪੈ ਰਹੀ ਭਿਆਨਕ ਗਰਮੀ ਦੇ ਦਰਮਿਆਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸੌਲੀ ਇਲਾਕੇ ਤੋਂ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕਸੌਲੀ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਨੇ ਕੁਝ ਹੀ ਸਮੇਂ ਵਿੱਚ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਦੀਆਂ ਉੱਚੀਆਂ ਲਪਟਾਂ ਏਅਰਫੋਰਸ ਸਟੇਸ਼ਨ ਦੇ ਨੇੜੇ ਤੱਕ ਪਹੁੰਚ ਗਈਆਂ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਅਤੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ।
ਜਾਣਕਾਰੀ ਅਨੁਸਾਰ, ‘ਨੌਤਪਾ’ ਦੌਰਾਨ ਪੈ ਰਹੀ ਤਿੱਖੀ ਗਰਮੀ ਅਤੇ ਸੁੱਕੇ ਮੌਸਮ ਕਾਰਨ ਜੰਗਲਾਂ ਵਿੱਚ ਅੱਗ ਤੇਜ਼ੀ ਨਾਲ ਫੈਲ ਗਈ। ਅੱਗ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ, ਪਰ ਅੱਗ ਦੀ ਭਿਆਨਕਤਾ ਦੇ ਕਾਰਨ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨਜ਼ਰ ਆਏ।
ਏਅਰਫੋਰਸ ਨੇ Mi-17 ਅਤੇ Chinook Helicopter ਕੀਤੇ ਤੈਨਾਤ
ਜਿਵੇਂ ਹੀ ਅੱਗ ਏਅਰਫੋਰਸ ਸਟੇਸ਼ਨ ਵੱਲ ਵਧਣ ਲੱਗੀ, ਭਾਰਤੀ ਹਵਾਈ ਫੌਜ ਨੇ ਤੁਰੰਤ ਕਾਰਵਾਈ ਕਰਦਿਆਂ ਇੱਕ Mi-17 ਅਤੇ ਇੱਕ Chinook Helicopter ਤਾਇਨਾਤ ਕੀਤਾ। ਇਹ ਹੈਲੀਕਾਪਟਰ ਚੰਡੀਗੜ੍ਹ ਦੀ ਸੁਖਨਾ ਝੀਲ ਤੋਂ ਪਾਣੀ ਭਰ ਕੇ ਅੱਗ ਵਾਲੇ ਇਲਾਕਿਆਂ ਵਿੱਚ ਛਿੜਕਾਅ ਕਰ ਰਹੇ ਹਨ, ਤਾਂ ਜੋ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।
ਪ੍ਰਸ਼ਾਸਨ ਮੁਤਾਬਕ, ਕਈ ਫਾਇਰ ਟੈਂਡਰ ਅਤੇ ਰੈਸਕਿਊ ਟੀਮਾਂ ਵੀ ਮੌਕੇ 'ਤੇ ਲਗਾਤਾਰ ਕੰਮ ਕਰ ਰਹੀਆਂ ਹਨ। ਹਾਲਾਂਕਿ, ਤਿੱਖੀਆਂ ਹਵਾਵਾਂ ਅਤੇ ਗਰਮੀ ਕਾਰਨ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣਾ ਮੁਸ਼ਕਲ ਬਣਿਆ ਹੋਇਆ ਹੈ।
ਜੰਗਲਾਂ ਦਾ ਵੱਡਾ ਹਿੱਸਾ ਸੜ ਕੇ ਖਾਕ
ਕਸੌਲੀ ਦੇ ਜੰਗਲਾਂ ਵਿੱਚ ਲੱਗੀ ਇਸ ਅੱਗ ਨੇ ਵੱਡੇ ਪੱਧਰ 'ਤੇ ਹਰੇ-ਭਰੇ ਇਲਾਕਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਜੰਗਲੀ ਜੀਵਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜੰਗਲਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।
ਸ਼ਿਮਲਾ ਨੇੜੇ ਵੀ ਲੱਗੀ ਨਵੀਂ ਅੱਗ
ਇਸ ਦੌਰਾਨ, ਸ਼ਿਮਲਾ ਦੇ ਨੇੜੇ ਰਾਜਹਾਨਾ ਪਿੰਡ ਕੋਲ ਵੀ ਜੰਗਲ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮਿਲਣ ਉਪਰੰਤ ਜੰਗਲਾਤ ਵਿਭਾਗ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਉੱਥੇ ਵੀ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।
ਪ੍ਰਸ਼ਾਸਨ ਨੇ ਲੋਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਜੰਗਲਾਂ ਵਿੱਚ ਅੱਗ ਤੋਂ ਬਚਾਅ ਲਈ ਸਾਵਧਾਨ ਰਹਿਣ ਅਤੇ ਕਿਸੇ ਵੀ ਸ਼ੱਕੀ ਘਟਨਾ ਦੀ ਤੁਰੰਤ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।
New Rules 1st June 2026: ਬਿਜਲੀ ਤੋਂ LPG ਗੈਸ ਸਿਲੰਡਰ ਤੱਕ, 1 ਜੂਨ...
1 ਜੂਨ 2026 ਤੋਂ 7 ਵੱਡੇ ਨਿਯਮ ਬਦਲ ਰਹੇ ਹਨ। ਬਿਜਲੀ, LPG, ਬੈਂਕਿੰਗ ਤੇ ਰੇਲਵੇ ‘ਤੇ ਇਹ ਬਦਲਾਅ ਤੁਹਾਡੇ ਬਜਟ ਨੂੰ ਪ੍ਰਭ
Lukkhe Web Series Yograj Singh: ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤ...
ਲੁੱਖੇ ਵੈਬ ਸੀਰੀਜ਼ ਮਾਮਲੇ 'ਚ ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਰੋਕ ਲਗਾਈ, ਅੰਤਰਿਮ ਰਾਹਤ ਦਿੱਤੀ, ਅਗਲੀ
Faridkot Municipal Election Result 2026 : ਫਰੀਦਕੋਟ ਨਗਰ ਕੌਂਸਲ ...
ਫਰੀਦਕੋਟ ਨਗਰ ਕੌਂਸਲ 2026 ਚੋਣਾਂ ‘ਚ AAP 10 ਸੀਟਾਂ ਨਾਲ ਅੱਗੇ, ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ‘ਤੇ ਜਿੱਤ, ਸਿਆਸੀ
Punjab MC Elections 2026 Result : ਬਰਨਾਲਾ ਦੇ 8 ਵਾਰਡਾਂ ‘ਚ AAP ...
ਪੰਜਾਬ MC Elections 2026 ਦੇ ਨਤੀਜਿਆਂ ‘ਚ ਬਰਨਾਲਾ ‘ਚ AAP ਅੱਗੇ, ਕਈ ਨਗਰ ਕੌਂਸਲਾਂ ‘ਚ ਕਾਂਗਰਸ ਤੇ ਅਕਾਲੀ ਦਲ ਦੀ ਟੱ
India 5th-Gen Fighter Jet AMCA : ਭਾਰਤ ਦੇ ਪਹਿਲੇ ਫਾਈਟਰ ਜੈਟ ਲਈ ...
ਭਾਰਤ ਦਾ ਪਹਿਲਾ 5th Gen ਫਾਈਟਰ ਜੈਟ AMCA ਬਣਾਉਣ ਲਈ 3 ਪ੍ਰਾਈਵੇਟ ਕੰਪਨੀਆਂ ਵਿਚਾਲੇ ਮੁਕਾਬਲਾ, DRDO ਨਾਲ ਮਿਲ ਕੇ ਵੱਡ
US Strike Iran : ਸ਼ਾਂਤੀ ਗੱਲਬਾਤ ਵਿਚਾਲੇ Hormuz ਨੇੜੇ ਅਮਰੀਕਾ ਵੱਲੋ...
ਅਮਰੀਕਾ ਨੇ ਸ਼ਾਂਤੀ ਗੱਲਬਾਤਾਂ ਦੌਰਾਨ ਹੋਰਮੁਜ਼ ਨੇੜੇ ਈਰਾਨੀ ਟਿਕਾਣਿਆਂ ‘ਤੇ ਹਮਲਾ ਕੀਤਾ, ਤਣਾਅ ਵਧਿਆ, ਡਰੋਨ ਅਤੇ ਧਮਾਕਿ
Meta Subscription Plans : ਹੁਣ WhatsApp, Facebook ਤੇ Instagra...
Meta ਨੇ WhatsApp, Facebook ਤੇ Instagram ਲਈ ਨਵੇਂ ਪੇਡ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ, ਯੂਜ਼ਰਾਂ ਨੂੰ ਮਿਲਣਗੇ ਪ੍