Post by : Jan Punjab Bureau
ਨਵੀਂ ਦਿੱਲੀ ਵਿੱਚ ਖੇਡੇ ਗਏ IPL 2026 ਦੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਚੇਨਈ ਸੁਪਰ ਕਿੰਗਜ਼ (CSK) ਨੇ ਦਿੱਲੀ ਕੈਪੀਟਲਜ਼ (DC) ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਵਿੱਚ ਸੰਜੂ ਸੈਮਸਨ ਦੀ ਨਾਬਾਦ 87 ਦੌੜਾਂ ਦੀ ਸ਼ਾਨਦਾਰ ਪਾਰੀ ਮੁੱਖ ਰਹੀ, ਜਿਸ ਨੇ ਟੀਮ ਨੂੰ ਆਸਾਨ ਟਾਰਗੇਟ ਤੱਕ ਪਹੁੰਚਾਇਆ।
ਦਿੱਲੀ ਕੈਪੀਟਲਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 155 ਦੌੜਾਂ ਬਣਾਈਆਂ। ਟੀਮ ਦੀ ਸ਼ੁਰੂਆਤ ਕਮਜ਼ੋਰ ਰਹੀ ਜਿੱਥੇ ਪਥੁਮ ਨਿਸੰਕਾ 19 ਅਤੇ ਕੇਐਲ ਰਾਹੁਲ ਸਿਰਫ 12 ਦੌੜਾਂ ਬਣਾ ਕੇ ਆਊਟ ਹੋ ਗਏ। ਮਿਡਲ ਆਰਡਰ ਵੀ ਕੁਝ ਖਾਸ ਨਹੀਂ ਕਰ ਸਕਿਆ ਅਤੇ ਅਕਸ਼ਰ ਪਟੇਲ ਵੀ ਫਲਾਪ ਰਹੇ।
ਹਾਲਾਂਕਿ ਅਖੀਰ ਵਿੱਚ ਟ੍ਰਿਸਟਨ ਸਟੱਬਸ (38) ਅਤੇ ਸਮੀਰ ਰਿਜ਼ਵੀ (40) ਨੇ ਕੁਝ ਤੇਜ਼ ਦੌੜਾਂ ਜੋੜ ਕੇ ਸਕੋਰ ਨੂੰ 155 ਤੱਕ ਪਹੁੰਚਾਇਆ, ਪਰ ਇਹ ਸਕੋਰ ਚੇਨਈ ਦੇ ਮਜ਼ਬੂਤ ਬੱਲੇਬਾਜ਼ੀ ਆਗੇ ਕਾਫੀ ਨਹੀਂ ਸੀ।
ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਵੀ ਸਥਿਰ ਰਹੀ ਪਰ ਸੰਜੂ ਸੈਮਸਨ ਅਤੇ ਕਾਰਤਿਕ ਸ਼ਰਮਾ ਨੇ ਤੂਫਾਨੀ ਸਾਂਝੇਦਾਰੀ ਕਰਕੇ ਮੈਚ ਦਾ ਰੁਖ ਬਦਲ ਦਿੱਤਾ। ਦੋਵਾਂ ਨੇ ਤੀਜੀ ਵਿਕਟ ਲਈ 114 ਦੌੜਾਂ ਦੀ ਅਟੁੱਟ ਸਾਂਝ ਬਣਾਈ। ਸੈਮਸਨ ਨੇ 52 ਗੇਂਦਾਂ ‘ਚ 87 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸ ਵਿੱਚ 6 ਛੱਕੇ ਸ਼ਾਮਲ ਸਨ।
ਕਾਰਤਿਕ ਸ਼ਰਮਾ ਨੇ ਵੀ 41 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਟੀਮ ਨੂੰ ਮਜ਼ਬੂਤੀ ਦਿੱਤੀ। ਚੇਨਈ ਨੇ ਇਹ ਟਾਰਗੇਟ ਸਿਰਫ 17.3 ਓਵਰਾਂ ਵਿੱਚ ਹਾਸਲ ਕਰਕੇ ਆਸਾਨ ਜਿੱਤ ਦਰਜ ਕੀਤੀ ਅਤੇ ਸੀਜ਼ਨ ਦੀ ਆਪਣੀ ਪੰਜਵੀਂ ਜਿੱਤ ਆਪਣੇ ਨਾਮ ਕੀਤੀ।
ਦੂਜੇ ਪਾਸੇ, ਦਿੱਲੀ ਕੈਪੀਟਲਜ਼ ਲਈ ਇਹ ਹਾਰ ਬਹੁਤ ਵੱਡਾ ਝਟਕਾ ਹੈ ਕਿਉਂਕਿ 10 ਮੈਚਾਂ ਵਿੱਚ ਇਹ ਉਨ੍ਹਾਂ ਦੀ ਛੇਵੀਂ ਹਾਰ ਹੈ, ਜਿਸ ਨਾਲ ਪਲੇਆਫ ਦੀ ਦੌੜ ਹੋਰ ਮੁਸ਼ਕਲ ਹੋ ਗਈ ਹੈ।
New Rules 1st June 2026: ਬਿਜਲੀ ਤੋਂ LPG ਗੈਸ ਸਿਲੰਡਰ ਤੱਕ, 1 ਜੂਨ...
1 ਜੂਨ 2026 ਤੋਂ 7 ਵੱਡੇ ਨਿਯਮ ਬਦਲ ਰਹੇ ਹਨ। ਬਿਜਲੀ, LPG, ਬੈਂਕਿੰਗ ਤੇ ਰੇਲਵੇ ‘ਤੇ ਇਹ ਬਦਲਾਅ ਤੁਹਾਡੇ ਬਜਟ ਨੂੰ ਪ੍ਰਭ
Lukkhe Web Series Yograj Singh: ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤ...
ਲੁੱਖੇ ਵੈਬ ਸੀਰੀਜ਼ ਮਾਮਲੇ 'ਚ ਯੋਗਰਾਜ ਸਿੰਘ ਦੀ ਗ੍ਰਿਫ਼ਤਾਰੀ 'ਤੇ ਹਾਈ ਕੋਰਟ ਨੇ ਰੋਕ ਲਗਾਈ, ਅੰਤਰਿਮ ਰਾਹਤ ਦਿੱਤੀ, ਅਗਲੀ
Faridkot Municipal Election Result 2026 : ਫਰੀਦਕੋਟ ਨਗਰ ਕੌਂਸਲ ...
ਫਰੀਦਕੋਟ ਨਗਰ ਕੌਂਸਲ 2026 ਚੋਣਾਂ ‘ਚ AAP 10 ਸੀਟਾਂ ਨਾਲ ਅੱਗੇ, ਕਾਂਗਰਸ 8 ਤੇ ਅਕਾਲੀ ਦਲ 7 ਸੀਟਾਂ ‘ਤੇ ਜਿੱਤ, ਸਿਆਸੀ
Punjab MC Elections 2026 Result : ਬਰਨਾਲਾ ਦੇ 8 ਵਾਰਡਾਂ ‘ਚ AAP ...
ਪੰਜਾਬ MC Elections 2026 ਦੇ ਨਤੀਜਿਆਂ ‘ਚ ਬਰਨਾਲਾ ‘ਚ AAP ਅੱਗੇ, ਕਈ ਨਗਰ ਕੌਂਸਲਾਂ ‘ਚ ਕਾਂਗਰਸ ਤੇ ਅਕਾਲੀ ਦਲ ਦੀ ਟੱ
India 5th-Gen Fighter Jet AMCA : ਭਾਰਤ ਦੇ ਪਹਿਲੇ ਫਾਈਟਰ ਜੈਟ ਲਈ ...
ਭਾਰਤ ਦਾ ਪਹਿਲਾ 5th Gen ਫਾਈਟਰ ਜੈਟ AMCA ਬਣਾਉਣ ਲਈ 3 ਪ੍ਰਾਈਵੇਟ ਕੰਪਨੀਆਂ ਵਿਚਾਲੇ ਮੁਕਾਬਲਾ, DRDO ਨਾਲ ਮਿਲ ਕੇ ਵੱਡ
US Strike Iran : ਸ਼ਾਂਤੀ ਗੱਲਬਾਤ ਵਿਚਾਲੇ Hormuz ਨੇੜੇ ਅਮਰੀਕਾ ਵੱਲੋ...
ਅਮਰੀਕਾ ਨੇ ਸ਼ਾਂਤੀ ਗੱਲਬਾਤਾਂ ਦੌਰਾਨ ਹੋਰਮੁਜ਼ ਨੇੜੇ ਈਰਾਨੀ ਟਿਕਾਣਿਆਂ ‘ਤੇ ਹਮਲਾ ਕੀਤਾ, ਤਣਾਅ ਵਧਿਆ, ਡਰੋਨ ਅਤੇ ਧਮਾਕਿ
Meta Subscription Plans : ਹੁਣ WhatsApp, Facebook ਤੇ Instagra...
Meta ਨੇ WhatsApp, Facebook ਤੇ Instagram ਲਈ ਨਵੇਂ ਪੇਡ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ, ਯੂਜ਼ਰਾਂ ਨੂੰ ਮਿਲਣਗੇ ਪ੍