ਜਲੰਧਰ–ਪਠਾਨਕੋਟ ਹਾਈਵੇ ‘ਤੇ ਛਬੀਲ ਤੇ ਲੰਗਰ ਸੇਵਾ, ਸੇਵਾਦਾਰਾਂ ਨੇ ਦਿੱਤਾ ਭਾਈਚਾਰੇ ਦਾ ਸੁਨੇਹਾ

ਜਲੰਧਰ–ਪਠਾਨਕੋਟ ਹਾਈਵੇ ‘ਤੇ ਛਬੀਲ ਤੇ ਲੰਗਰ ਸੇਵਾ, ਸੇਵਾਦਾਰਾਂ ਨੇ ਦਿੱਤਾ ਭਾਈਚਾਰੇ ਦਾ ਸੁਨੇਹਾ

Author : Rohit Jaswal

April 27, 2026 3:41 p.m. 272

ਜਲੰਧਰ/ਸਰਮਸਤਪੁਰ: ਜਲੰਧਰ–ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਰਾਔਵਾਲੀ ਸਥਿਤ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਾਬਾ ਸ਼ਹੀਦਾਂ, ਸਰਮਸਤਪੁਰ ਵਿਖੇ ਸੇਵਾਦਾਰਾਂ ਵੱਲੋਂ ਭਾਈਚਾਰੇ ਦੀ ਸੇਵਾ ਦੇ ਤਹਿਤ ਛਬੀਲ ਅਤੇ ਮੈਕਰੋਨੀ ਦਾ ਲੰਗਰ ਲਗਾਇਆ ਗਿਆ।

ਇਹ ਸੇਵਾ ਸੇਵਾਦਾਰਾਂ ਦੇ ਪ੍ਰਮੁੱਖ ਸੰਚਾਲਕ ਬਾਬਾ ਜੀਵਾ ਸਿੰਘ ਦੀ ਸਰਪ੍ਰਸਤੀ ਹੇਠ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰੰਤਰ ਚਲਾਈ ਗਈ। ਇਸ ਦੌਰਾਨ ਰਾਹਗੀਰਾਂ ਅਤੇ ਸੰਗਤ ਲਈ ਠੰਢੇ ਜਲ ਦੀ ਛਬੀਲ ਅਤੇ ਭੋਜਨ ਲੰਗਰ ਦੀ ਵਿਵਸਥਾ ਕੀਤੀ ਗਈ।

ਇਸ ਮੌਕੇ ਰਵਿੰਦਰ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਪ੍ਰੀਤ ਕੌਰ, ਸੁਖਬੀਰ ਕੌਰ, ਜਸਲੀਨ ਕੌਰ, ਗੁਰਲੀਨ ਕੌਰ, ਸਾਹਿਲ, ਗੌਰਵ ਸਮੇਤ ਕਈ ਸੇਵਾਦਾਰ ਮੌਜੂਦ ਰਹੇ ਅਤੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ।

ਸੇਵਾਦਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਸੇਵਾਵਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਖਾਸ ਰਿਪੋਰਟ - ਗਰਾਊਂਡ ਰਿਪੋਰਟਾਂ अपडेट्स