Author : Ashwani Kumar
ਹੈਬੋਵਾਲ ਮੇਨ ਗੋਲ ਚੌਕ, ਜਿੱਥੇ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ, ਉੱਥੇ ਤਿੰਨ-ਚਾਰ ਦਿਨ ਪਹਿਲਾਂ ਹੋਈ ਜ਼ੋਰਦਾਰ ਬਾਰਿਸ਼ ਕਾਰਨ ਮੇਨ ਹਮੜਾ ਰੋਡ ਤੋਂ ਡੀਐਮਸੀ ਨੂੰ ਜਾਣ ਵਾਲੀ ਸੜਕ ਦਾ ਵੱਡਾ ਹਿੱਸਾ ਧੱਸ ਗਿਆ। ਇਹ ਸੜਕ ਇਲਾਕੇ ਦੀ ਬਹੁਤ ਹੀ ਮਹੱਤਵਪੂਰਨ ਸੜਕ ਹੈ, ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ, ਐਂਬੂਲੈਂਸਾਂ ਅਤੇ ਸਕੂਲੀ ਬੱਚਿਆਂ ਦੇ ਵਾਹਨ ਲੰਘਦੇ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਸੜਕ ਦੀ ਮੁਰੰਮਤ ਕਰਨ ਦੀ ਥਾਂ ਪ੍ਰਸ਼ਾਸਨ ਵੱਲੋਂ ਸਿਰਫ਼ ਧੱਸੇ ਹੋਏ ਹਿੱਸੇ ਵਿੱਚ ਰੇਤ ਦੀਆਂ ਬੋਰੀਆਂ ਭਰ ਕੇ ਅਸਥਾਈ ਜੁਗਾੜ ਕੀਤਾ ਗਿਆ ਹੈ। ਇਹ ਬੋਰੀਆਂ ਨਾ ਤਾਂ ਸੁਰੱਖਿਅਤ ਹਨ ਅਤੇ ਨਾ ਹੀ ਲੰਬੇ ਸਮੇਂ ਲਈ ਕੋਈ ਹੱਲ। ਬਾਰਿਸ਼ ਹੋਣ ਜਾਂ ਵਾਹਨਾਂ ਦੇ ਭਾਰ ਨਾਲ ਇਹ ਬੋਰੀਆਂ ਕਿਸੇ ਵੀ ਸਮੇਂ ਹਿਲ ਸਕਦੀਆਂ ਹਨ, ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਸੜਕ ਬਣਾਉਣ ਦੀ ਬਜਾਏ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ, ਤਾਂ ਜੋ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਜਦ ਕਿ ਇਸ ਸਥਾਨ ਦੇ ਬਿਲਕੁਲ ਨੇੜੇ ਟ੍ਰੈਫਿਕ ਪੁਲਿਸ ਦੀ ਚੌਂਕੀ ਵੀ ਮੌਜੂਦ ਹੈ, ਫਿਰ ਵੀ ਮਾਮਲੇ ‘ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ।
ਇਸ ਤੋਂ ਇਲਾਵਾ, ਇੱਥੇ ਸ੍ਰੀ ਗੁਰੂ ਰਵਿਦਾਸ ਜੀ ਦਾ ਅਸਥਾਨ ਵੀ ਸਥਿਤ ਹੈ, ਜਿੱਥੇ ਰੋਜ਼ਾਨਾ ਸ਼ਰਧਾਲੂ ਆਉਂਦੇ ਹਨ। ਖ਼ਰਾਬ ਸੜਕ ਕਾਰਨ ਉਨ੍ਹਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਦਾਅਵਾ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।
ਪਬਲਿਕ ਦੇ ਮੁਤਾਬਕ, ਇਲਾਕੇ ਵਿੱਚ ਵਿਕਾਸ ਦੇ ਨਾਂ ‘ਤੇ ਸਿਰਫ਼ ਵਾਅਦੇ ਕੀਤੇ ਗਏ ਹਨ ਅਤੇ ਜ਼ਮੀਨੀ ਪੱਧਰ ‘ਤੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ ਦੀ ਤੁਰੰਤ ਪੱਕੀ ਮੁਰੰਮਤ ਕੀਤੀ ਜਾਵੇ, ਨਹੀਂ ਤਾਂ ਕਿਸੇ ਵੀ ਵੱਡੇ ਹਾਦਸੇ ਦੀ ਜ਼ਿੰਮੇਵਾਰੀ ਸਿੱਧੀ ਤੌਰ ‘ਤੇ ਪ੍ਰਸ਼ਾਸਨ ਅਤੇ ਸਬੰਧਿਤ ਕੌਂਸਲਰ ਦੀ ਹੋਵੇਗੀ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ
LPU Students Bus Accident: ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟੀ, ...
ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟਣ ਨਾਲ 3 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ ਹੋਏ। ਬੱਸ ਵਿੱਚ LPU ਦੇ ਵਿਦਿਆਰਥੀ ਵੀ ਸਵ
US Cargo Theft Case: ਪੰਜਾਬ ਦੇ ਦੋ ਨੌਜਵਾਨਾਂ ਨੂੰ $2 ਮਿਲੀਅਨ ਦੀ ਚ...
ਅਮਰੀਕਾ ਵਿੱਚ ਪੰਜਾਬ ਦੇ ਦੋ ਭਾਰਤੀ ਨਾਗਰਿਕ $2 ਮਿਲੀਅਨ ਦੇ Cargo Theft ਮਾਮਲੇ ਵਿੱਚ ਦੋਸ਼ੀ ਕਰਾਰ, ਜਨਵਰੀ 2027 ਵਿੱਚ
Rabi MSP Hike: ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਦੀਆਂ 6 ਫਸਲਾਂ ਦੇ MSP...
ਕੇਂਦਰ ਸਰਕਾਰ ਨੇ 2027-28 ਲਈ 6 ਰਬੀ ਫਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ। ਕੁਸੁੰਭ ਲਈ ਸਭ ਤੋਂ ਵੱਧ ₹675
Gurdaspur Murder Case: ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ...
ਗੁਰਦਾਸਪੁਰ ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ ਦੀ ਗ੍ਰਿਫ਼ਤਾਰੀ, ਪਰਿਵਾਰ ਦੀ ਮੰਗ ’ਤੇ SIT ਗਠਿਤ, ਹੋਰ ਮੁਲਜ਼