Lottery Bumper : ਲੁਧਿਆਣਾ ਵਿੱਚ ਬਿਹਾਰ ਦੇ ਨੌਜਵਾਨ ਦੀ ਚਮਕੀ ਕਿਸਮਤ, ਸਿੱਕਿਮ ਲਾਟਰੀ ਬੰਪਰ ਵਿੱਚ ਨਿਕਲੇ 3 ਕਰੋੜ ਰੁਪਏ

Lottery Bumper : ਲੁਧਿਆਣਾ ਵਿੱਚ ਬਿਹਾਰ ਦੇ ਨੌਜਵਾਨ ਦੀ ਚਮਕੀ ਕਿਸਮਤ, ਸਿੱਕਿਮ ਲਾਟਰੀ ਬੰਪਰ ਵਿੱਚ ਨਿਕਲੇ 3 ਕਰੋੜ ਰੁਪਏ

Post by : Jan Punjab Bureau

May 28, 2026 1:22 p.m. 172

ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿੱਥੇ ਬਿਹਾਰ ਦੇ ਇੱਕ ਨੌਜਵਾਨ ਦੀ ਕਿਸਮਤ ਚਮਕ ਉੱਠੀ ਹੈ। ਦਿਨੇਸ਼ ਕੁਸ਼ਵਾਹਾ ਨੂੰ ਸਿੱਕਿਮ ਸਟੇਟ ਲਾਟਰੀ ਬੰਪਰ ਵਿੱਚ 3 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਨੌਜਵਾਨ ਨੇ ਆਪਣੀ ਜਿੱਤ ਦਾ ਦਾਅਵਾ ਕਰਨ ਲਈ ਲੁਧਿਆਣਾ ਦੇ ਘੰਟਾ ਘਰ ਸਥਿਤ ਭਨੋਟ ਇੰਟਰਪ੍ਰਾਈਜ਼ਿਸ ਆਊਟਲੈਟ ‘ਤੇ ਪਹੁੰਚ ਕੀਤੀ।

ਜਾਣਕਾਰੀ ਮੁਤਾਬਕ ਇਹ ਬੰਪਰ ਡਰਾਅ 16 ਮਈ ਨੂੰ ਕੱਢਿਆ ਗਿਆ ਸੀ, ਜਦਕਿ ਨੌਜਵਾਨ ਨੇ 18 ਮਈ ਨੂੰ ਆਪਣਾ ਟਿਕਟ ਚੈੱਕ ਕਰਕੇ ਕਲੇਮ ਕੀਤਾ। ਅੱਜ ਉਹ ਲੁਧਿਆਣਾ ਪਹੁੰਚਿਆ, ਜਿੱਥੇ ਉਸ ਨੇ ਇਨਾਮ ਕਲੇਮ ਕਰਨ ਦੀ ਅਗਲੀ ਪ੍ਰਕਿਰਿਆ ਸ਼ੁਰੂ ਕੀਤੀ। ਇਸ ਦੌਰਾਨ ਉਸਦਾ ਸਵਾਗਤ ਵੀ ਕੀਤਾ ਗਿਆ।

ਦਿਨੇਸ਼ ਕੁਸ਼ਵਾਹਾ ਨੇ ਦੱਸਿਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਕਾਫੀ ਸਮੇਂ ਤੋਂ ਲਾਟਰੀ ਖੇਡ ਰਿਹਾ ਸੀ। ਉਸ ਨੇ ਕਿਹਾ ਕਿ ਉਸ ਨੇ ਇਹ ਟਿਕਟ ਭਨੋਟ ਇੰਟਰਪ੍ਰਾਈਜ਼ਿਸ ਦੇ ਆਊਟਲੈਟ ਤੋਂ ਸਿਰਫ 500 ਰੁਪਏ ਵਿੱਚ ਖਰੀਦੀ ਸੀ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਦੀ ਟਿਕਟ ‘ਤੇ 3 ਕਰੋੜ ਰੁਪਏ ਦਾ ਬੰਪਰ ਨਿਕਲਿਆ ਹੈ।

ਉਸਦਾ ਕਹਿਣਾ ਹੈ ਕਿ ਇਹ ਉਸਦੇ ਅਤੇ ਉਸਦੇ ਪਰਿਵਾਰ ਲਈ ਬਹੁਤ ਵੱਡੀ ਖੁਸ਼ੀ ਦਾ ਮੌਕਾ ਹੈ। ਉਹ ਸਿਲਾਈ ਦਾ ਕੰਮ ਕਰਦਾ ਹੈ ਅਤੇ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ।

ਭਨੋਟ ਇੰਟਰਪ੍ਰਾਈਜ਼ਿਸ ਦੇ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਆਊਟਲੈਟ ਤੋਂ ਪਹਿਲਾਂ ਵੀ ਕਈ ਵੱਡੇ ਇਨਾਮ ਨਿਕਲ ਚੁੱਕੇ ਹਨ। ਉਨ੍ਹਾਂ ਅਨੁਸਾਰ ਇਹ ਸਰਕਾਰੀ ਲਾਟਰੀਆਂ ਹਨ ਜੋ ਸਿੱਕਿਮ ਅਤੇ ਨਾਗਾਲੈਂਡ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਵਿੱਚ ਨਿਰਧਾਰਤ ਇਨਾਮ ਹੀ ਦਿੱਤੇ ਜਾਂਦੇ ਹਨ।

ਇਸ ਜਿੱਤ ਨਾਲ ਨੌਜਵਾਨ ਦੀ ਜ਼ਿੰਦਗੀ ਬਦਲ ਗਈ ਹੈ ਅਤੇ ਇਲਾਕੇ ਵਿੱਚ ਵੀ ਇਸ ਘਟਨਾ ਦੀ ਕਾਫੀ ਚਰਚਾ ਹੋ ਰਹੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स