Post by : Jan Punjab Bureau
ਪੰਜਾਬ ਦੇ ਮਾਨਸਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਪਿੰਡ ਠੂਠਿਆਂਵਾਲੀ ਵਿੱਚ ਇੱਕ 22 ਸਾਲਾ ਗਰਭਵਤੀ ਔਰਤ ਦਾ ਕਥਿਤ ਤੌਰ 'ਤੇ ਉਸਦੇ ਪਤੀ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਵਿੱਚ ਔਰਤ ਦੇ ਗਰਭ ਵਿੱਚ ਪਲ ਰਹੇ ਜੁੜਵਾਂ ਅਣਜੰਮੇ ਬੱਚਿਆਂ ਦੀ ਵੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾ ਸਿਮਰਜੀਤ ਕੌਰ (22) ਨੇ ਮਾਨਸਾ ਦੇ ਬੁਰਜ ਰਾਠੀ ਪਿੰਡ ਦੇ ਇੱਕ ਨੌਜਵਾਨ ਨਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ। ਬਾਅਦ ਵਿੱਚ ਦੋਵੇਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਧੀਵਤ ਆਨੰਦ ਕਾਰਜ ਵੀ ਕਰਵਾਇਆ ਗਿਆ।
ਸਿਮਰਜੀਤ ਕੌਰ ਗਰਭਵਤੀ ਸੀ ਅਤੇ ਜਣੇਪੇ ਦੇ ਦਿਨ ਨੇੜੇ ਹੋਣ ਕਾਰਨ ਉਹ ਆਪਣੇ ਪੇਕੇ ਘਰ ਪਿੰਡ ਠੂਠਿਆਂਵਾਲੀ ਵਿੱਚ ਰਹਿ ਰਹੀ ਸੀ। ਪਰਿਵਾਰ ਮੁਤਾਬਕ ਉਹ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ।
ਮ੍ਰਿਤਕਾ ਦੇ ਚਾਚਾ ਮੇਵਾ ਸਿੰਘ ਅਤੇ ਚਚੇਰੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਤੀ ਨੂੰ ਆਪਣੀ ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਸੀ।
ਉਨ੍ਹਾਂ ਦੇ ਦੋਸ਼ਾਂ ਅਨੁਸਾਰ ਸ਼ੁੱਕਰਵਾਰ ਰਾਤ ਮੁਲਜ਼ਮ ਸਿਮਰਜੀਤ ਦੇ ਪੇਕੇ ਘਰ ਪਹੁੰਚਿਆ। ਉਸ ਨੇ ਸਿਮਰਜੀਤ ਕੌਰ ਨੂੰ ਘਰ ਤੋਂ ਬਾਹਰ ਬੁਲਾਇਆ ਅਤੇ ਤੇਜ਼ਧਾਰ ਹਥਿਆਰ ਨਾਲ ਉਸਦੇ ਗਲੇ 'ਤੇ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
Read Also :- Amritsar News: ਭਕਨਾ ਕਲਾਂ ਵਿੱਚ ਸਰਪੰਚੀ ਦੇ ਝਗੜੇ ਕਾਰਨ ਚੱਲੀਆਂ ਗੋਲੀਆਂ, ਇੱਕ ਦੀ ਮੌਤ, 9 ਗ੍ਰਿਫ਼ਤਾਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਪੁਲਿਸ ਤੋਂ ਮੰਗ ਕੀਤੀ ਹੈ ਕਿ ਮੁਲਜ਼ਮ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪਰਿਵਾਰ ਨੇ ਕਿਹਾ ਕਿ ਸਿਮਰਜੀਤ ਕੌਰ ਦੇ ਨਾਲ-ਨਾਲ ਉਸਦੇ ਅਣਜੰਮੇ ਜੁੜਵਾਂ ਬੱਚਿਆਂ ਦੀ ਵੀ ਜਾਨ ਗਈ ਹੈ, ਇਸ ਲਈ ਦੋਸ਼ੀ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਸਾਰੇ ਪੱਖਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਜਲਦੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ
Moga Blast News : ਮੋਗਾ ਦੇ ਸਦਰ ਪੁਲਿਸ ਥਾਣੇ 'ਚ ਤੜਕੇ ਧਮਾਕਾ, ਜਾਂਚ...
ਮੋਗਾ ਦੇ ਸਦਰ ਪੁਲਿਸ ਥਾਣੇ ਵਿੱਚ ਧਮਾਕੇ ਨਾਲ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਕੋਈ ਜਾਨੀ ਨੁਕਸਾਨ ਨਹੀਂ, ਫੋਰੈਂਸਿਕ ਜਾਂਚ
ਤਪਾ ਮੰਡੀ 'ਚ ਪਿੰਡ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਬਰਾਮਦ, ਪੁ...
ਤਪਾ ਮੰਡੀ ਦੇ ਪਿੰਡ ਤਾਜੋਕੇ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤ
Punjab Crime News: ਮੋਰਿੰਡਾ ਨਹਿਰ 'ਚ ਮਾਂ 'ਤੇ 3 ਬੱਚਿਆਂ ਨੂੰ ਨਹਿਰ...
ਮੁਹਾਲੀ ਦੀ ਇਕ ਮਹਿਲਾ 'ਤੇ ਆਪਣੇ ਤਿੰਨ ਬੱਚਿਆਂ ਨੂੰ ਮੋਰਿੰਡਾ ਨੇੜੇ ਨਹਿਰ ਵਿੱਚ ਸੁੱਟਣ ਦੇ ਦੋਸ਼। ਦੋ ਬੱਚਿਆਂ ਦੀਆਂ ਲਾਸ
Sri Akal Takht Sahib: AAP ਵਿਧਾਇਕਾਂ ਨੇ ਮੰਨਿਆ—ਬੇਅਦਬੀ ਵਿਰੋਧੀ ਕਾ...
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ AAP ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਬੇਅਦਬੀ ਕਾਨੂੰਨ ਨੂੰ ਪੂਰੀ ਤਰ੍ਹਾਂ ਪੜ੍ਹੇ ਬਿਨਾਂ
Mohali Murder Case: ਮੁਹਾਲੀ 'ਚ ਦੋਸਤਾਂ ਨੇ ਤਲਵਾਰਾਂ ਅਤੇ ਚਾਕੂਆਂ ਨ...
ਮੁਹਾਲੀ ਵਿੱਚ ਦੋਸਤਾਂ ਵਿਚਾਲੇ ਝਗੜਾ ਖੂਨੀ ਬਣ ਗਿਆ। ਤਲਵਾਰਾਂ ਤੇ ਚਾਕੂਆਂ ਨਾਲ ਹਮਲੇ ਵਿੱਚ ਚੰਡੀਗੜ੍ਹ ਦੇ ਨੌਜਵਾਨ ਦੀ ਮੌ
Double Earthquake: ਇੱਕ ਨਹੀਂ, ਦੋ ਭੂਚਾਲ… ਸਿਰਫ਼ 40 ਸਕਿੰਟਾਂ ਵਿੱਚ...
ਵੈਨੇਜ਼ੁਏਲਾ ਵਿੱਚ 40 ਸਕਿੰਟਾਂ ਦੇ ਅੰਦਰ ਦੋ ਵੱਡੇ ਭੂਚਾਲ ਆਏ, ਜਿਸ ਨਾਲ ਭਾਰੀ ਤਬਾਹੀ, ਲੋਕਾਂ ਵਿੱਚ ਦਹਿਸ਼ਤ ਅਤੇ ਕਈ ਸ਼