ਮੁਹਾਲੀ ’ਚ ED ਨੇ ਰੀਅਲ ਐਸਟੇਟ ਪ੍ਰਮੋਟਰ ਪ੍ਰਵੀਨ ਅਤੇ ਨੀਰਜ ਕਾਂਸਲ ’ਤੇ ਛਾਪੇਮਾਰੀ ਕੀਤੀ

ਮੁਹਾਲੀ ’ਚ ED ਨੇ ਰੀਅਲ ਐਸਟੇਟ ਪ੍ਰਮੋਟਰ ਪ੍ਰਵੀਨ ਅਤੇ ਨੀਰਜ ਕਾਂਸਲ ’ਤੇ ਛਾਪੇਮਾਰੀ ਕੀਤੀ

Post by : Jan Punjab Bureau

May 30, 2026 3:42 p.m. 158

ਮੁਹਾਲੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਰੀਅਲ ਐਸਟੇਟ ਗਰੁੱਪ ਦੇ ਪ੍ਰਮੋਟਰ ਪ੍ਰਵੀਨ ਕਾਂਸਲ ਅਤੇ ਨੀਰਜ ਕਾਂਸਲ ਉੱਤੇ ਸਖ਼ਤ ਕਾਰਵਾਈ ਕੀਤੀ ਗਈ ਹੈ। ਦੱਸ ਦਈਏ ਕਿ ਇਹ ਗ੍ਰਿਫਤਾਰੀ ਕਥਿਤ ਜਮੀਨ ਘੁਟਾਲੇ, ਜਾਅਲੀ ਦਸਤਾਵੇਜ਼ਾਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਮਾਮਲਿਆਂ ਦੇ ਸਬੰਧ ਵਿੱਚ ਕੀਤੀ ਗਈ।

ਇਸ ਕਾਰਵਾਈ ਤੋਂ ਪਹਿਲਾਂ, ED ਨੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਤਹਿਤ M/s Chandigarh Royale City Promoters Pvt Ltd (CRCPL) ਅਤੇ ਰੋਇਲ ਐਸਟੇਟ ਗਰੁੱਪ ਨਾਲ ਸੰਬੰਧਿਤ ਚੰਡੀਗੜ੍ਹ, ਜੀਰਕਪੁਰ ਅਤੇ ਪੰਜਾਬ ਦੇ ਹੋਰ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ।

ਮਿਲੀ ਜਾਣਕਾਰੀ ਮੁਤਾਬਕ, ED ਵੱਲੋਂ ਪ੍ਰਵੀਨ ਕਾਂਸਲ, ਨੀਰਜ ਕਾਂਸਲ, ਦਲਜੀਤ ਸਿੰਘ, ਅਨੁਰਾਗ ਮਿਢਾ, ਲਿਆਕਤ ਅਲੀ, ਸੁਮਿਤ ਬੰਸਲ ਅਤੇ ਹੋਰ ਸਬੰਧਿਤ ਵਿਅਕਤੀਆਂ ਅਤੇ ਇਕਾਈਆਂ ਨਾਲ ਜੁੜੀਆਂ ਥਾਵਾਂ ’ਤੇ ਤਲਾਸ਼ੀਆਂ ਕੀਤੀਆਂ ਗਈਆਂ। ਕਾਰਵਾਈ ਦੌਰਾਨ ਕਈ ਸ਼ੱਕੀ ਦਸਤਾਵੇਜ਼, ਡਿਜ਼ਿਟਲ ਡਿਵਾਈਸ, ਵਿੱਤੀ ਰਿਕਾਰਡ ਅਤੇ ਜਾਇਦਾਦ ਨਾਲ ਸੰਬੰਧਿਤ ਕਾਗਜ਼ਾਤ ਜ਼ਬਤ ਕੀਤੇ ਗਏ।

ਇਹ ਕਾਰਵਾਈ ਮੁਹਾਲੀ-ਜ਼ੀਰਕਪੁਰ ਬੈਲਟ ਦੇ ਰੀਅਲ ਐਸਟੇਟ ਪ੍ਰੋਜੈਕਟਾਂ ’ਤੇ ਵੱਧ ਰਹੀ ਜਾਂਚ ਦੇ ਦੌਰਾਨ ਸਾਹਮਣੇ ਆਈ ਹੈ, ਜਿੱਥੇ ਪ੍ਰੋਜੈਕਟਾਂ ਵਿੱਚ ਦੇਰੀ, ਵਿੱਤੀ ਗੜਬੜੀਆਂ ਅਤੇ ਡਿਵੈਲਪਮੈਂਟ ਅਥਾਰਿਟੀਆਂ ਦੇ ਬਕਾਏ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਇਸ ਕਾਰਵਾਈ ਨਾਲ ਰੀਅਲ ਐਸਟੇਟ ਖੇਤਰ ਵਿੱਚ ਵੱਡੀ ਹਲਚਲ ਮਚ ਗਈ ਹੈ ਅਤੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स