Post by : Jan Punjab Bureau
ਪਟਿਆਲਾ ਵਿੱਚ ਮੰਤਰੀ ਸੰਜੀਵ ਅਰੋੜਾ ਦੀ ਵਪਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਇੱਕ ਵੱਡਾ ਮਾਮਲਾ ਸਾਹਮਣੇ ਆਇਆ, ਜਿਸ ਨੇ ਪੂਰੇ ਪ੍ਰਸ਼ਾਸਨਿਕ ਤੰਤਰ ‘ਤੇ ਸਵਾਲ ਖੜੇ ਕਰ ਦਿੱਤੇ ਹਨ।
ਮੀਟਿੰਗ ਦੌਰਾਨ ਇੱਕ ਸਥਾਨਕ ਵਪਾਰੀ ਨੇ ਖੁੱਲ੍ਹ ਕੇ ਕਿਹਾ ਕਿ ਸਰਕਾਰੀ ਅਫਸਰਸ਼ਾਹੀ ਵਿੱਚ ਕੁਰਪਸ਼ਨ (Corruption) ਬਹੁਤ ਜ਼ਿਆਦਾ ਵਧ ਚੁੱਕੀ ਹੈ ਅਤੇ ਬਿਨਾਂ ਪੈਸੇ ਦਿੱਤੇ ਕਿਸੇ ਵੀ ਕੰਮ ਨੂੰ ਪੂਰਾ ਕਰਵਾਉਣਾ ਮੁਸ਼ਕਲ ਹੋ ਗਿਆ ਹੈ। ਉਸ ਨੇ ਦੋਸ਼ ਲਗਾਇਆ ਕਿ ਉਸਨੂੰ ਮੀਟਿੰਗ ਦੌਰਾਨ ਬੋਲਣ ਤੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਨੂੰ ਆਪਣੀ ਗੱਲ ਨਾ ਰੱਖਣ ਲਈ ਦਬਾਅ ਬਣਾਇਆ ਗਿਆ।
ਵਪਾਰੀ ਨੇ ਭਾਵੁਕ ਹੋ ਕੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸਿਸਟਮ ਤੋਂ ਤੰਗ ਆ ਚੁੱਕਾ ਹੈ, ਜਿਸ ਕਾਰਨ ਉਸਨੂੰ ਅੱਜ ਮਜ਼ਬੂਰੀ ਵਿੱਚ ਸੱਚਾਈ ਬਿਆਨ ਕਰਨੀ ਪਈ। ਉਸ ਨੇ ਇਹ ਵੀ ਦੋਸ਼ ਲਗਾਇਆ ਕਿ PSI ਮਹਿਕਮੇ ਵਿੱਚ ਉਸਦੇ ਪਿਤਾ ਦੀ ਇੰਡਸਟਰੀ ਨੂੰ ਆਪਣੇ ਨਾਮ ਕਰਨ ਦੀ ਪ੍ਰਕਿਰਿਆ ਦੌਰਾਨ ਵੀ ਉਸ ਤੋਂ ਪੈਸੇ ਦੀ ਮੰਗ ਕੀਤੀ ਗਈ।
ਉਸ ਦੇ ਅਨੁਸਾਰ, ਡਿਪਾਰਟਮੈਂਟ ਵਿੱਚ ਵਿਚੋਲੀਏ ਖੁੱਲ੍ਹੇਆਮ ਘੁੰਮ ਰਹੇ ਹਨ ਅਤੇ ਕੰਮ ਕਰਵਾਉਣ ਲਈ ਲੋਕਾਂ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ।
ਇਸ ਘਟਨਾ ਤੋਂ ਬਾਅਦ ਪੂਰੇ ਮਾਮਲੇ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰੀ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ ਅਤੇ ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਚਰਚਾ ਜਾਰੀ ਹੈ।
Donald Trump Iran Warning: ਜੰਗਬੰਦੀ ਉਲੰਘਣਾ ’ਤੇ ਈਰਾਨ ਨੂੰ ਸਖ਼ਤ ...
Donald Trump ਨੇ ਈਰਾਨ ਨੂੰ ਜੰਗਬੰਦੀ ਉਲੰਘਣਾ ’ਤੇ ਸਖ਼ਤ ਚੇਤਾਵਨੀ ਦਿੱਤੀ, ਕਿਹਾ ਅਮਰੀਕਾ ਦੀ ਕਾਰਵਾਈ ਘਾਤਕ ਹੋਵੇਗੀ ਅਤ
Punjab School Bomb Threat: ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ...
ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀ ਈਮੇਲ ਮਿਲੀ, ਪੁਲਿਸ ਅਲਰਟ ’ਤੇ, ਸੁਰੱਖਿਆ ਕਾਰਨ ਸਕੂਲ ਖਾਲੀ ਕਰਵਾਏ ਗਏ
Yamunanagar Gas Cylinder Blast: ਯਮੁਨਾਨਗਰ ’ਚ ਫੈਕਟਰੀ ਵਿੱਚ ਸਿਲੰ...
ਯਮੁਨਾਨਗਰ ਫੈਕਟਰੀ ’ਚ ਸਿਲੰਡਰ ਧਮਾਕਾ, 10 ਲੋਕ ਝੁਲਸੇ; ਕੁਝ ਦੀ ਹਾਲਤ ਨਾਜ਼ੁਕ, ਹਸਪਤਾਲ ’ਚ ਇਲਾਜ ਜਾਰੀ
ਕਾਂਗਰਸ ਦੀ ਵਰਿਸ਼ਠ ਆਗੂ Mohsina Kidwai ਦਾ ਦੇਹਾਂਤ, ਸਿਆਸੀ ਜਗਤ ਵਿੱਚ...
ਕਾਂਗਰਸ ਦੀ ਵਰਿਸ਼ਠ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ Mohsina Kidwai ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ, ਸਿਆਸੀ ਜਗਤ ਵ
Humanity First India Education Visit: ਗੁਰਦਾਸਪੁਰ ‘ਚ Prelimina...
ਹਿਊਮੈਨਿਟੀ ਫਸਟ ਇੰਡੀਆ ਵੱਲੋਂ ਗੁਰਦਾਸਪੁਰ ਦੇ ਪਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਪਿੱਛੜ
Chandigarh BJP Office Attack: ਚੰਡੀਗੜ੍ਹ ਭਾਜਪਾ ਦਫ਼ਤਰ ’ਤੇ ਗ੍ਰੇਨ...
Chandigarh BJP Office Attack ਗ੍ਰੇਨੇਡ ਹਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ, ISI ਨਾਲ ਜੁੜੀਆਂ ਤਾਰਾਂ ਦੀ ਜਾਂਚ ਜ
Bomb Threat in Jalandhar: ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉ...
Bomb Threat in Jalandhar: ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਅਲਰਟ ’ਚ, ਸੁਰੱਖਿਆ ਏਜੰਸੀਆਂ ਵੱਲੋ