White Diamond Resort ਦੇ ਮਾਲਕ ਹਨੀ ਰੰਧਾਵਾ ਗ੍ਰਿਫ਼ਤਾਰ, ਜਿਮ ਟ੍ਰੇਨਰ ਦੀ ਸ਼ਿਕਾਇਤ ‘ਤੇ ਕਾਰਵਾਈ

White Diamond Resort ਦੇ ਮਾਲਕ ਹਨੀ ਰੰਧਾਵਾ ਗ੍ਰਿਫ਼ਤਾਰ, ਜਿਮ ਟ੍ਰੇਨਰ ਦੀ ਸ਼ਿਕਾਇਤ ‘ਤੇ ਕਾਰਵਾਈ

Author : Rohit Jaswal

May 4, 2026 4:45 p.m. 1722

ਜਲੰਧਰ ਦੇ ਪ੍ਰਸਿੱਧ ਵ੍ਹਾਈਟ ਡਾਇਮੰਡ ਰਿਜ਼ੋਰਟ ਦੇ ਮਾਲਕ ਹਨੀ ਰੰਧਾਵਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਇੱਕ ਮਹਿਲਾ ਜਿਮ ਟ੍ਰੇਨਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਕੱਲ੍ਹ ਸ਼ਾਮ ਜਿਮ ਵਿੱਚ ਟ੍ਰੇਨਿੰਗ ਦੌਰਾਨ ਹਨੀ ਰੰਧਾਵਾ ਨੇ ਉਸਨੂੰ ਪਿੱਛੇ ਤੋਂ ਜੱਫੀ ਪਾਈ ਅਤੇ ਵਿਰੋਧ ਕਰਨ ‘ਤੇ ਅਣਉਚਿਤ ਵਿਵਹਾਰ ਕੀਤਾ। ਇਸ ਘਟਨਾ ਤੋਂ ਬਾਅਦ ਮਹਿਲਾ ਨੇ ਥਾਣਾ ਨੰਬਰ 6 ਵਿੱਚ ਐਫਆਈਆਰ ਦਰਜ ਕਰਵਾਈ।

ਪੁਲਿਸ ਨੇ ਮਾਮਲਾ ਦਰਜ ਕਰਕੇ ਤੁਰੰਤ ਕਾਰਵਾਈ ਕਰਦਿਆਂ ਰਿਜ਼ੋਰਟ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇ ਜਾਂਚ ਪ੍ਰਕਿਰਿਆ ਜਾਰੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स