Post by : Jan Punjab Bureau
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਵਰਦੇਵ ਸਿੰਘ ਨੋਨੀ ਮਾਨ ਨੂੰ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਫੈਸਲੇ ਤੋਂ ਬਾਅਦ ਉਹ ਲਗਭਗ 5 ਮਹੀਨਿਆਂ ਦੀ ਜੇਲ੍ਹ ਕੱਟਣ ਤੋਂ ਬਾਅਦ ਹੁਣ ਜਲਦ ਹੀ ਰਿਹਾਅ ਹੋਣਗੇ।
ਮਿਲੀ ਜਾਣਕਾਰੀ ਅਨੁਸਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਨਵੰਬਰ 2025 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਫਾਜ਼ਿਲਕਾ ਵਿੱਚ ਅਕਤੂਬਰ 2024 ਦੌਰਾਨ ਹੋਈ ਪੰਚਾਇਤੀ ਚੋਣਾਂ ਨਾਲ ਜੁੜੀ ਝੜਪ ਅਤੇ ਗੋਲੀਬਾਰੀ ਦੇ ਮਾਮਲੇ ਵਿੱਚ ਕੀਤੀ ਗਈ ਸੀ।
ਇਸ ਮਾਮਲੇ ਵਿੱਚ ਪਹਿਲਾਂ ਫਾਜ਼ਿਲਕਾ ਅਦਾਲਤ ਨੇ ਦਸੰਬਰ ਵਿੱਚ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਹਾਈ ਕੋਰਟ ਨੇ ਹੁਣ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਇਹ ਮਾਮਲਾ ਅਕਤੂਬਰ 2024 ਦੀਆਂ ਪੰਚਾਇਤੀ ਚੋਣਾਂ ਦੌਰਾਨ ਵਾਪਰੀ ਹਿੰਸਕ ਘਟਨਾ ਨਾਲ ਸੰਬੰਧਿਤ ਹੈ, ਜਿਸ ਵਿੱਚ ਵੱਖ-ਵੱਖ ਗਰੁੱਪਾਂ ਵਿਚਕਾਰ ਤਣਾਅ ਵਧ ਕੇ ਝੜਪ, ਪੱਥਰਬਾਜ਼ੀ ਅਤੇ ਗੋਲੀਬਾਰੀ ਤੱਕ ਪਹੁੰਚ ਗਿਆ ਸੀ। ਇਸ ਦੌਰਾਨ ਇੱਕ ਉਮੀਦਵਾਰ ਨੂੰ ਗੋਲੀ ਲੱਗਣ ਦੀ ਵੀ ਘਟਨਾ ਸਾਹਮਣੇ ਆਈ ਸੀ।
ਪੁਲਿਸ ਵੱਲੋਂ ਇਸ ਕੇਸ ਵਿੱਚ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਅਤੇ ਵਰਦੇਵ ਸਿੰਘ ਦੇ ਭਰਾ ਨਰਦੇਵ ਸਿੰਘ ਬੌਬੀ ਮਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਉੱਤੇ ਗੰਭੀਰ ਦੋਸ਼ਾਂ ਤਹਿਤ ਧਾਰਾ 307 ਸਮੇਤ ਕਈ ਕੇਸ ਦਰਜ ਹਨ।
ਫਿਲਹਾਲ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਵਰਦੇਵ ਸਿੰਘ ਨੋਨੀ ਮਾਨ ਨੂੰ ਜੇਲ੍ਹ ਤੋਂ ਰਿਹਾਈ ਮਿਲਣ ਦਾ ਰਾਹ ਸਾਫ ਹੋ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰ ਤੇ ਸਮਰਥਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ।
Donald Trump Iran Warning: ਜੰਗਬੰਦੀ ਉਲੰਘਣਾ ’ਤੇ ਈਰਾਨ ਨੂੰ ਸਖ਼ਤ ...
Donald Trump ਨੇ ਈਰਾਨ ਨੂੰ ਜੰਗਬੰਦੀ ਉਲੰਘਣਾ ’ਤੇ ਸਖ਼ਤ ਚੇਤਾਵਨੀ ਦਿੱਤੀ, ਕਿਹਾ ਅਮਰੀਕਾ ਦੀ ਕਾਰਵਾਈ ਘਾਤਕ ਹੋਵੇਗੀ ਅਤ
Punjab School Bomb Threat: ਪਟਿਆਲਾ ਦੇ ਕਈ ਨਾਮੀ ਸਕੂਲਾਂ ਨੂੰ ਬੰਬ ...
ਪਟਿਆਲਾ ਦੇ ਕਈ ਸਕੂਲਾਂ ਨੂੰ ਬੰਬ ਧਮਕੀ ਵਾਲੀ ਈਮੇਲ ਮਿਲੀ, ਪੁਲਿਸ ਅਲਰਟ ’ਤੇ, ਸੁਰੱਖਿਆ ਕਾਰਨ ਸਕੂਲ ਖਾਲੀ ਕਰਵਾਏ ਗਏ
Yamunanagar Gas Cylinder Blast: ਯਮੁਨਾਨਗਰ ’ਚ ਫੈਕਟਰੀ ਵਿੱਚ ਸਿਲੰ...
ਯਮੁਨਾਨਗਰ ਫੈਕਟਰੀ ’ਚ ਸਿਲੰਡਰ ਧਮਾਕਾ, 10 ਲੋਕ ਝੁਲਸੇ; ਕੁਝ ਦੀ ਹਾਲਤ ਨਾਜ਼ੁਕ, ਹਸਪਤਾਲ ’ਚ ਇਲਾਜ ਜਾਰੀ
ਕਾਂਗਰਸ ਦੀ ਵਰਿਸ਼ਠ ਆਗੂ Mohsina Kidwai ਦਾ ਦੇਹਾਂਤ, ਸਿਆਸੀ ਜਗਤ ਵਿੱਚ...
ਕਾਂਗਰਸ ਦੀ ਵਰਿਸ਼ਠ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ Mohsina Kidwai ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ, ਸਿਆਸੀ ਜਗਤ ਵ
Humanity First India Education Visit: ਗੁਰਦਾਸਪੁਰ ‘ਚ Prelimina...
ਹਿਊਮੈਨਿਟੀ ਫਸਟ ਇੰਡੀਆ ਵੱਲੋਂ ਗੁਰਦਾਸਪੁਰ ਦੇ ਪਰੀਲੀਮੀਨਰੀ ਐਜੂਕੇਸ਼ਨ ਸਟੱਡੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਪਿੱਛੜ
Chandigarh BJP Office Attack: ਚੰਡੀਗੜ੍ਹ ਭਾਜਪਾ ਦਫ਼ਤਰ ’ਤੇ ਗ੍ਰੇਨ...
Chandigarh BJP Office Attack ਗ੍ਰੇਨੇਡ ਹਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫ਼ਤਾਰ, ISI ਨਾਲ ਜੁੜੀਆਂ ਤਾਰਾਂ ਦੀ ਜਾਂਚ ਜ
Bomb Threat in Jalandhar: ਜਲੰਧਰ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉ...
Bomb Threat in Jalandhar: ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਅਲਰਟ ’ਚ, ਸੁਰੱਖਿਆ ਏਜੰਸੀਆਂ ਵੱਲੋ