Post by : Jan Punjab Bureau
ਪੰਜਾਬ ਭਰ ਵਿੱਚ ਅੱਜ ਇੱਕ ਵੱਡੀ ਮੌਕ ਡ੍ਰਿਲ (Mock Drill) ਕਰਵਾਈ ਜਾ ਰਹੀ ਹੈ, ਜਿਸ ਤਹਿਤ ਰਾਤ 8 ਵਜੇ ਸਾਰੇ ਜ਼ਿਲ੍ਹਿਆਂ ਵਿੱਚ 15 ਮਿੰਟ ਲਈ ਪੂਰਾ ਬਲੈਕਆਊਟ ਕੀਤਾ ਜਾਵੇਗਾ। ਇਸ ਮੌਕ ਡ੍ਰਿਲ ਦਾ ਮੁੱਖ ਉਦੇਸ਼ ਲੋਕਾਂ ਨੂੰ ਐਮਰਜੈਂਸੀ ਸਥਿਤੀਆਂ ਵਿੱਚ ਸਾਵਧਾਨ ਰਹਿਣ ਅਤੇ ਸੁਰੱਖਿਅਤ ਤਰੀਕਿਆਂ ਬਾਰੇ ਜਾਗਰੂਕ ਕਰਨਾ ਹੈ।
ਜਾਣਕਾਰੀ ਮੁਤਾਬਕ ਬਲੈਕਆਊਟ ਤੋਂ ਦੋ ਮਿੰਟ ਪਹਿਲਾਂ ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਲੋਕਾਂ ਨੂੰ ਸਚੇਤ ਕੀਤਾ ਜਾਵੇਗਾ। ਇਸ ਤੋਂ ਬਾਅਦ ਤੁਰੰਤ ਹੀ ਬਲੈਕਆਊਟ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਘਰਾਂ, ਦੁਕਾਨਾਂ ਅਤੇ ਬਾਜ਼ਾਰਾਂ ਵਿੱਚ ਸਾਰੀ ਲਾਈਟਾਂ ਬੰਦ ਕਰਨੀ ਲਾਜ਼ਮੀ ਹੋਵੇਗੀ।
ਹਾਲਾਂਕਿ, ਇਸ ਦੌਰਾਨ ਹਸਪਤਾਲਾਂ ਅਤੇ ਉਦਯੋਗਿਕ ਇਕਾਈਆਂ ਨੂੰ ਬਲੈਕਆਊਟ ਤੋਂ ਛੂਟ ਦਿੱਤੀ ਗਈ ਹੈ, ਤਾਂ ਜੋ ਜ਼ਰੂਰੀ ਸੇਵਾਵਾਂ ਪ੍ਰਭਾਵਿਤ ਨਾ ਹੋਣ।
ਪ੍ਰਸ਼ਾਸਨ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਹ ਸਿਰਫ਼ ਇੱਕ ਅਭਿਆਸ ਹੈ ਅਤੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਅਫ਼ਵਾਹ ‘ਤੇ ਧਿਆਨ ਨਹੀਂ ਦੇਣਾ ਚਾਹੀਦਾ। ਇਸ ਮੌਕੇ ‘ਤੇ ਸਿਵਲ ਡਿਫੈਂਸ ਦੇ ਵਾਲੰਟੀਅਰ ਵੀ ਤਿਆਰੀਆਂ ਵਿੱਚ ਸ਼ਾਮਲ ਹੋਣਗੇ ਅਤੇ ਵੱਖ-ਵੱਖ ਥਾਵਾਂ ‘ਤੇ ਮੌਕ ਡ੍ਰਿਲ ਕਰਕੇ ਪ੍ਰਬੰਧਾਂ ਦੀ ਜਾਂਚ ਕੀਤੀ ਜਾਵੇਗੀ।
ਖਾਸ ਤੌਰ ‘ਤੇ ਹੁਸ਼ਿਆਰਪੁਰ ਵਿੱਚ ਡੀ.ਏ.ਵੀ ਕਾਲਜ ਵਿੱਚ ਸਿਵਲ ਡਿਫੈਂਸ ਟੀਮਾਂ ਵੱਲੋਂ ਮੌਕ ਡ੍ਰਿਲ ਕੀਤੀ ਜਾਵੇਗੀ, ਜਿੱਥੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਰਿਹਰਸਲ ਕੀਤੀ ਜਾਵੇਗੀ।
ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੌਕ ਡ੍ਰਿਲ ਵਿੱਚ ਪੂਰਾ ਸਹਿਯੋਗ ਦੇਣ ਅਤੇ ਨਿਰਧਾਰਿਤ ਸਮੇਂ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖਣ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ
FIFA World Cup 2026: ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ...
FIFA ਵਰਲਡ ਕੱਪ 2026 USA, Canada, Mexico ਵਿੱਚ ਹੋਣ ਵਾਲੇ ਮੈਚਾਂ, 48 ਟੀਮਾਂ ਅਤੇ ਓਪਨਿੰਗ ਸੈਰੇਮਨੀ ਦੀ ਪੂਰੀ ਜਾਣਕ
Gym Owner Murder: Hansi 'ਚ ਸਵੇਰ ਦੀ ਵਰਕਆਊਟ ਬਣੀ ਮੌਤ ਦਾ ਕਾਰਨ, 1...
ਹਾਂਸੀ ਵਿੱਚ ਜਿੰਮ ਮਾਲਕ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ। ਗੋਲੀਬਾਰੀ ਵਿੱਚ ਇੱਕ ਨੌਜਵਾਨ ਔਰਤ ਵੀ ਜ਼ਖਮੀ, ਪੁਲਿਸ
Firing Outside Guru Randhawa Gym: ਦਿੱਲੀ 'ਚ ਗੁਰੂ ਰੰਧਾਵਾ ਦੇ ਜਿ...
ਦਿੱਲੀ ਵਿੱਚ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਫਾਈਰਿੰਗ ਮਗਰੋਂ ਹੜਕੰਪ। ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੁਲਿਸ ਜਾਂਚ
PM Modi ਨੇ ਰਚਿਆ ਇਤਿਹਾਸ, 4399 ਦਿਨਾਂ ਨਾਲ ਜਵਾਹਰ ਲਾਲ ਨਹਿਰੂ ਦਾ ਰਿ...
ਪੀਐਮ ਮੋਦੀ ਨੇ 4399 ਦਿਨ ਪੂਰੇ ਕਰਕੇ ਨਹਿਰੂ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲ