Post by : Jan Punjab Bureau
Punjab Weather Today: ਭਾਰਤੀ ਮੌਸਮ ਵਿਭਾਗ (IMD) ਨੇ ਪੰਜਾਬ ਅਤੇ ਚੰਡੀਗੜ੍ਹ ਲਈ ਅਗਲੇ ਦੋ ਦਿਨਾਂ ਦੌਰਾਨ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ ਅਗਲੇ 7 ਦਿਨਾਂ ਤੱਕ ਮਾਨਸੂਨ ਸਰਗਰਮ ਰਹਿ ਸਕਦਾ ਹੈ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਜੁਲਾਈ ਮਹੀਨੇ ਦੌਰਾਨ ਆਮ ਨਾਲੋਂ 24 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਹਾਲਾਂਕਿ, ਅਗਸਤ ਦੇ ਪਹਿਲੇ ਹਫ਼ਤੇ ਤੋਂ ਮਾਨਸੂਨ ਮੁੜ ਤੇਜ਼ ਹੋਣ ਦੀ ਸੰਭਾਵਨਾ ਹੈ।
ਬੁੱਧਵਾਰ ਅਤੇ ਵੀਰਵਾਰ ਸਵੇਰੇ ਤੋਂ ਹੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦਾ ਦੌਰ ਜਾਰੀ ਹੈ।
ਲੁਧਿਆਣਾ ਦੇ ਰਾਏਕੋਟ ਵਿੱਚ ਸਵੇਰ ਤੋਂ ਭਾਰੀ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਪਰ ਕਈ ਗਲੀਆਂ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਮਾਲੇਰਕੋਟਲਾ ਵਿੱਚ ਵੀ ਭਾਰੀ ਮੀਂਹ ਕਾਰਨ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ, ਜਿਸ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਮੌਸਮ ਵਿਭਾਗ ਦੇ ਅਨੁਸਾਰ:
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਪਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਮੀਂਹ ਕਾਰਨ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਹੁੰਮਸ ਤੋਂ ਰਾਹਤ ਮਿਲੇਗੀ।
Read Also :- Commonwealth Games 2026 : ਭਾਰਤ ਦਾ ਸ਼ਾਨਦਾਰ ਦਿਨ, ਦਿਲੀਪ ਗਾਵਿਤ ਨੇ 100 ਮੀਟਰ T47 ਵਿੱਚ ਰਚਿਆ ਇਤਿਹਾਸ
ਪਿਛਲੇ 24 ਘੰਟਿਆਂ ਦੌਰਾਨ ਦਰਜ ਮੀਂਹ:
ਇਸ ਤੋਂ ਇਲਾਵਾ, ਚੰਡੀਗੜ੍ਹ ਵਿੱਚ 1 ਜੂਨ ਤੋਂ 29 ਜੁਲਾਈ ਤੱਕ 337.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਆਮ ਨਾਲੋਂ 17.2 ਫੀਸਦੀ ਘੱਟ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ
LPU Students Bus Accident: ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟੀ, ...
ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟਣ ਨਾਲ 3 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ ਹੋਏ। ਬੱਸ ਵਿੱਚ LPU ਦੇ ਵਿਦਿਆਰਥੀ ਵੀ ਸਵ
US Cargo Theft Case: ਪੰਜਾਬ ਦੇ ਦੋ ਨੌਜਵਾਨਾਂ ਨੂੰ $2 ਮਿਲੀਅਨ ਦੀ ਚ...
ਅਮਰੀਕਾ ਵਿੱਚ ਪੰਜਾਬ ਦੇ ਦੋ ਭਾਰਤੀ ਨਾਗਰਿਕ $2 ਮਿਲੀਅਨ ਦੇ Cargo Theft ਮਾਮਲੇ ਵਿੱਚ ਦੋਸ਼ੀ ਕਰਾਰ, ਜਨਵਰੀ 2027 ਵਿੱਚ
Rabi MSP Hike: ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਦੀਆਂ 6 ਫਸਲਾਂ ਦੇ MSP...
ਕੇਂਦਰ ਸਰਕਾਰ ਨੇ 2027-28 ਲਈ 6 ਰਬੀ ਫਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ। ਕੁਸੁੰਭ ਲਈ ਸਭ ਤੋਂ ਵੱਧ ₹675
Gurdaspur Murder Case: ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ...
ਗੁਰਦਾਸਪੁਰ ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ ਦੀ ਗ੍ਰਿਫ਼ਤਾਰੀ, ਪਰਿਵਾਰ ਦੀ ਮੰਗ ’ਤੇ SIT ਗਠਿਤ, ਹੋਰ ਮੁਲਜ਼