Post by : Jan Punjab Bureau
ਪੰਜਾਬ ਸਰਕਾਰ ਨੇ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਨਕੇਲ ਕੱਸਣ ਲਈ ਵੱਡਾ ਕਦਮ ਚੁੱਕਿਆ ਹੈ। ਹੁਣ ਰਾਜਪੁਰਾ 'ਚ ਇੱਕ ਨਵਾਂ ਸਟੇਟ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਪੁਲਿਸ ਸਟੇਸ਼ਨ ਸਥਾਪਿਤ ਕੀਤਾ ਜਾਵੇਗਾ। ਇਸ ਦੀ ਸੂਚਨਾ ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਹੈ।
ਜਾਣਕਾਰੀ ਮੁਤਾਬਕ, ਹੁਣ ਇਸ ਸਟੇਸ਼ਨ ਦੇ ਜ਼ਰੀਏ AGTF ਵੱਲੋਂ ਕਿਸੇ ਵੀ ਥਾਂ ਤੇ ਕੀਤੀ ਜਾਣ ਵਾਲੀ ਕਾਰਵਾਈ — ਜਿਵੇਂ ਕਿ FIR ਦਰਜ ਕਰਨਾ, ਜਾਂ ਅਗਲੀ ਕਾਨੂੰਨੀ ਕਾਰਵਾਈ — ਸਿੱਧਾ ਰਾਜਪੁਰਾ ਤੋਂ ਕੀਤੀ ਜਾਵੇਗੀ। ਇਸ ਤਰ੍ਹਾਂ ਪਿਛਲੇ ਸਿਸਟਮ ਵਿੱਚ ਪਾਈ ਜਾਂਦੀ ਅਸਮੰਜਸਤਾ ਦੂਰ ਹੋਵੇਗੀ, ਜਿੱਥੇ ਪਹਿਲਾਂ ਹਰ ਮੁਹਿੰਮ ਨੂੰ ਉਸੇ ਜ਼ਿਲ੍ਹੇ ਅਤੇ ਥਾਣੇ ਵਿੱਚ ਦਰਜ ਕਰਵਾਉਣਾ ਪੈਂਦਾ ਸੀ, ਜਿਸ ਨਾਲ AGTF ਦੀ ਵਿਸ਼ੇਸ਼ ਤਾਕਤਾਂ ‘ਤੇ ਕੁਝ ਹੱਦ ਤੱਕ ਅਸਰ ਪੈਂਦਾ ਸੀ।
ਐੱਸਐੱਸਪੀ ਅਤੇ AGTF ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਵੇਂ ਸਟੇਸ਼ਨ ਦੇ ਬਣਨ ਨਾਲ ਮੁਹਿੰਮ ਹੋਰ ਤੇਜ਼ ਅਤੇ ਪ੍ਰਭਾਵਸ਼ਾਲੀ ਬਣੇਗੀ। ਹੁਣ ਕਿਸੇ ਵੀ ਜ਼ਿਲ੍ਹੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਜਿੱਥੇ ਵੀ ਕਾਰਵਾਈ ਕਰੇਗੀ, ਉਸ ਮਾਮਲੇ ਦੀ FIR ਤੋਂ ਲੈ ਕੇ ਸਾਰੀ ਪੁਲਿਸ ਕਾਰਵਾਈ ਰਾਜਪੁਰਾ ਸਟੇਸ਼ਨ 'ਚ ਦਰਜ ਕੀਤੀ ਜਾਵੇਗੀ।
ਇਸ ਤਰ੍ਹਾਂ ਦਾ ਕਦਮ ਸਰਕਾਰ ਵੱਲੋਂ ਅਪਰਾਧਿਕ ਤੱਤਾਂ ਖ਼ਿਲਾਫ਼ ਸਖ਼ਤ ਰਵੱਈਏ ਦਾ ਸੰਕੇਤ ਹੈ। ਇਹ ਨਵਾਂ ਸਟੇਸ਼ਨ AGTF ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਕਾਰਵਾਈ ਕਰਨ ਲਈ ਸਹੂਲਤ ਮੁਹੱਈਆ ਕਰਵਾਏਗਾ ਅਤੇ ਗੈਂਗਸਟਰਵਾਦ ਨੂੰ ਕਿਸੇ ਵੀ ਹੱਦ ਤੱਕ ਰੋਕਣ ਵਿੱਚ ਮਦਦਗਾਰ ਸਾਬਿਤ ਹੋਵੇਗਾ।
ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਤੋਂ ਸਾਰੇ ਛਾਲਾਂ ਮਾਰ ਕੇ ਭੱਜਣ ਲੱਗੇ...
ਆਪ ਦੀ ਸਿਆਸੀ ਹਾਲਤ ‘ਤੇ ਵੱਡਾ ਦਾਅਵਾ, ਅੰਮ੍ਰਿਤ ਸਿੰਘ ਭਾਰਤੀ ਨੇ ਕਿਹਾ ਕਿ ਪਾਰਟੀ ਡੁੱਬਦੀ ਬੇੜੀ ਹੈ ਤੇ ਲੀਡਰ ਭਾਜਪਾ ਵੱ
Namo Bharat Express Delhi-Karnal Route: ਦਿੱਲੀ ਤੋਂ ਕਰਨਾਲ ਤੱਕ ...
ਦਿੱਲੀ-ਕਰਨਾਲ Namo Bharat ਕੋਰੀਡੋਰ 136KM ਲੰਬਾ, 90 ਮਿੰਟ ਵਿੱਚ ਯਾਤਰਾ, 17 ਸਟੇਸ਼ਨ ਅਤੇ ਤੇਜ਼ ਰਫ਼ਤਾਰ ਨਾਲ ਕਨੈਕਟਿ
VR Punjab Mall Closed: ਮੁਹਾਲੀ ’ਚ ਵੱਡਾ ਝਟਕਾ, ਮਸ਼ਹੂਰ ਮਾਲ ਬੰਦ ਹੋ...
ਮੁਹਾਲੀ ਦਾ VR ਪੰਜਾਬ ਮਾਲ ਬੰਦ, ਭੂਚਾਲ ਬਾਅਦ ਢਾਂਚਾਗਤ ਖਤਰੇ ਸਾਹਮਣੇ। ਕਰਮਚਾਰੀਆਂ ਤੇ ਵਪਾਰੀਆਂ ’ਚ ਚਿੰਤਾ ਵਧੀ
IPL 2026 Match: Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾ...
Punjab Kings ਨੇ IPL ਮੈਚ ਵਿੱਚ Lucknow Super Giants ਨੂੰ 54 ਦੌੜਾਂ ਨਾਲ ਹਰਾਇਆ; ਪ੍ਰਿਆਂਸ਼ ਆਰੀਆ ਤੇ ਕੋਨੋਲੀ ਦੀ
Jammu Kashmir Bus Accident: ਊਧਮਪੁਰ ਵਿੱਚ ਭਿਆਨਕ ਬੱਸ ਹਾਦਸਾ, 7 ਲ...
Jammu Kashmir ਦੇ ਊਧਮਪੁਰ ਵਿੱਚ ਬੱਸ ਖੱਡ ਵਿੱਚ ਡਿੱਗੀ, 7 ਦੀ ਮੌਤ ਤੇ ਕਈ ਜ਼ਖਮੀ; ਰਾਹਤ ਤੇ ਬਚਾਅ ਕਾਰਜ ਜਾਰੀ, ਜਾਂਚ
Punjab Politics: ਭਗਵੰਤ ਮਾਨ ਤੇ ਕੇਜਰੀਵਾਲ ਦਾ ‘ਬਦਲਾਅ’ ਲੋਕਾਂ ਨੂੰ ...
ਅੰਮ੍ਰਿਤ ਸਿੰਘ ਭਾਰਤੀ ਦਾ ਵੱਡਾ ਬਿਆਨ, ਭਗਵੰਤ ਮਾਨ ਤੇ ਕੇਜਰੀਵਾਲ ਦੇ ‘ਬਦਲਾਅ’ ’ਤੇ ਸਵਾਲ, ਕਾਨੂੰਨ ਵਿਵਸਥਾ ਤੇ ਨਸ਼ਿਆਂ
Punjab Toll Plaza Protest: ਪੰਜਾਬ ਭਰ ’ਚ 3 ਘੰਟੇ ਲਈ ਟੋਲ ਪਲਾਜ਼ੇ ...
ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟੇ ਲਈ ਫਰੀ ਰਹੇ, ਕੈਸ਼-ਲੈੱਸ ਨੀਤੀ ਦੇ ਵਿਰੋਧ ਵਿੱਚ ਕਾਮਿਆਂ ਦਾ ਪ੍ਰਦਰਸ਼ਨ, ਨੌਕਰੀਆਂ ਦ