ਸਮਰਾਲਾ: ਸੈਂਟੀਨਲ ਸਕੂਲ ਨੇੜੇ ਸੜਕ ਹਾਦਸਾ, ਬੱਸ ਨੂੰ ਟੱਕਰ ਮਾਰ ਕੇ ਚਾਲਕ ਫਰਾਰ, ਕਾਰ ‘ਚੋਂ ਨਿਕਲੀ ਸ਼ਰਾਬ ਦੀ ਵੱਡੀ ਖੇਪ

ਸਮਰਾਲਾ: ਸੈਂਟੀਨਲ ਸਕੂਲ ਨੇੜੇ ਸੜਕ ਹਾਦਸਾ, ਬੱਸ ਨੂੰ ਟੱਕਰ ਮਾਰ ਕੇ ਚਾਲਕ ਫਰਾਰ, ਕਾਰ ‘ਚੋਂ ਨਿਕਲੀ ਸ਼ਰਾਬ ਦੀ ਵੱਡੀ ਖੇਪ

Post by : Jan Punjab Bureau

Dec. 28, 2025 9:49 p.m. 382

ਸਮਰਾਲਾ: ਅੱਜ ਮਿਤੀ 28 ਦਸੰਬਰ 2025 ਨੂੰ ਸਵੇਰੇ ਕਰੀਬ 11 ਵਜੇ ਨੈਸ਼ਨਲ ਹਾਈਵੇ (ਖੰਮਾਣੋ-ਲੁਧਿਆਣਾ ਰੋਡ) ‘ਤੇ ਸੈਂਟੀਨਲ ਇੰਟਰਨੈਸ਼ਨਲ ਸਕੂਲ, ਸਮਰਾਲਾ ਦੇ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਹੁਂਡਈ ਵਰਨਾ ਕਾਰ (ਨੰਬਰ PB 60C-2454) ਨੇ ਜੁਝਾਰ ਬੱਸ ਸਰਵਿਸ ਦੀ ਇੱਕ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੀ ਪਿੱਛਲੀ ਸੀਟ ਤੋਂ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ। ਤਲਾਸ਼ੀ ਦੌਰਾਨ 23 ਕੇਸ, ਕੁੱਲ 276 ਬੋਤਲਾਂ PML ਮਾਰਕਾ Empire No.1 ਮੋਟਾ ਸੰਤਰਾ ਬਰਾਮਦ ਹੋਈਆਂ, ਜੋ ਕਿ ਸਿਰਫ਼ ਚੰਡੀਗੜ੍ਹ ਵਿੱਚ ਵਿਕਰੀ ਲਈ ਮਨਜ਼ੂਰਸ਼ੁਦਾ ਸਨ।

ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕਾਰ ਦੇ ਮਾਲਕ ਗੁਰਿੰਦਰ ਸਿੰਘ ਕਲੇਰ ਪੁੱਤਰ ਬਲਵਿੰਦਰ ਸਿੰਘ, ਵਾਸੀ ਫਤਿਹਗੜ੍ਹ ਕੋਰੋਟਾਣਾ, ਜ਼ਿਲ੍ਹਾ ਮੋਗਾ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਸ ਸਬੰਧ ਵਿੱਚ ਥਾਣਾ ਸਮਰਾਲਾ ਵਿਖੇ FIR ਨੰਬਰ 66 ਮਿਤੀ 28.12.2025 ਦਰਜ ਕੀਤੀ ਗਈ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

#World News #ਜਨ ਪੰਜਾਬ #ਪੰਜਾਬ ਖ਼ਬਰਾਂ #crime in punjab #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਕਾਨੂੰਨ–ਵਿਵਸਥਾ - ਕਾਨੂੰਨ ਤੇ ਕਾਰਵਾਈ अपडेट्स