Punbus ਦੇ ਠੇਕਾ ਮੁਲਾਜ਼ਮਾਂ ਨੂੰ HC ਤੋਂ ਮਿਲੀ ਵੱਡੀ ਰਾਹਤ; ਪੱਕੇ ਮੁਲਾਜ਼ਮਾਂ ਬਰਾਬਰ ਮਿਲੇਗੀ ਤਨਖਾਹ

Punbus ਦੇ ਠੇਕਾ ਮੁਲਾਜ਼ਮਾਂ ਨੂੰ HC ਤੋਂ ਮਿਲੀ ਵੱਡੀ ਰਾਹਤ; ਪੱਕੇ ਮੁਲਾਜ਼ਮਾਂ ਬਰਾਬਰ ਮਿਲੇਗੀ ਤਨਖਾਹ

Post by : Jan Punjab Bureau

March 11, 2026 10:10 a.m. 105

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਨਬੱਸ ਦੇ ਕਰੀਬ 2,500 ਠੇਕੇ ਮੁਲਾਜ਼ਮਾਂ ਲਈ ਵੱਡਾ ਫੈਸਲਾ ਸੁਣਾਇਆ ਹੈ। ਹੁਣ ਇਹ ਮੁਲਾਜ਼ਮ ਪੰਜਾਬ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਦੇ ਵਰਗੇ ਤਨਖਾਹ ਅਤੇ  ਭੱਤੇ ਮਿਲਣਗੇ।  ਇਸ ਫੈਸਲੇ ਨਾਲ ਠੇਕੇ ਮੁਲਾਜ਼ਮਾਂ ਦੀਆਂ ਮਾਸਿਕ ਤਨਖਾਹਾਂ ਵਿੱਚ ਕਾਫ਼ੀ ਸੁਧਾਰ ਆਏਗਾ ਅਤੇ ਉਹਨਾਂ ਨੂੰ ਪੂਰੇ ਲਾਭ ਮਿਲਣਗੇ।  

ਸੁਣਵਾਈ ਦੌਰਾਨ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਨਾ ਸਿਰਫ ਇਹ ਸੁਧਾਰ ਜਲਦ ਲਾਗੂ ਕਰੇ, ਬਲਕਿ ਠੇਕੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਵੀ ਵਿਚਾਰ ਕਰੇ, ਤਾਂ ਜੋ ਉਨ੍ਹਾਂ ਨੂੰ ਲੰਬੇ ਸਮੇਂ ਲਈ ਸੁਰੱਖਿਆ ਅਤੇ ਕਾਇਮ ਹੱਕ ਮਿਲ ਸਕੇ।

ਹਾਈਕੋਰਟ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਕਰਮਚਾਰੀਆਂ ਨੇ ਪਟੀਸ਼ਨ ਦਾਇਰ ਕੀਤੀ ਹੈ, ਉਹ ਇਸ ਹੁਕਮ ਤਹਿਤ ਤੁਰੰਤ ਲਾਭ ਪ੍ਰਾਪਤ ਕਰਨਗੇ। ਬਾਕੀ ਕਰਮਚਾਰੀਆਂ ਲਈ ਸਰਕਾਰ ਵੱਖ-ਵੱਖ ਪ੍ਰਤੀਨਿਧਤਾਵਾਂ ਸੌਂਪ ਕੇ ਲਾਭ ਪ੍ਰਦਾਨ ਕਰਨ 'ਤੇ ਵਿਚਾਰ ਕਰੇਗੀ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਮੌਜੂਦਾ ਹਾਲਾਤ ਵਿੱਚ, ਪਨਬੱਸ ਦੇ ਕਰਮਚਾਰੀ ਠੇਕੇ 'ਤੇ ਭਰਤੀ ਕੀਤੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਤਨਖਾਹ ਪੰਜਾਬ ਰੋਡਵੇਜ਼ ਦੇ ਪੱਕੇ ਕਰਮਚਾਰੀਆਂ ਨਾਲੋਂ ਕਾਫ਼ੀ ਘੱਟ ਹੈ। ਹਾਈਕੋਰਟ ਨੇ ਕਿਹਾ ਕਿ ਜਦੋਂ ਦੋਹਾਂ ਵਿਭਾਗਾਂ ਦੇ ਕਰਮਚਾਰੀ ਇੱਕੋ ਜਿਹਾ ਕੰਮ ਕਰਦੇ ਹਨ, ਤਾਂ ਉਨ੍ਹਾਂ ਨੂੰ "ਬਰਾਬਰ ਕੰਮ, ਬਰਾਬਰ ਤਨਖਾਹ" ਦੇ ਅਧਾਰ ਤੇ ਪੂਰੇ ਹੱਕ ਮਿਲਣੇ ਚਾਹੀਦੇ ਹਨ।

ਇਸ ਫੈਸਲੇ ਨਾਲ ਠੇਕੇ ਮੁਲਾਜ਼ਮਾਂ ਵਿੱਚ ਲੰਬੇ ਸਮੇਂ ਦੀ ਅਸਮਾਨਤਾ ਖਤਮ ਹੋਵੇਗੀ ਅਤੇ ਉਹ ਆਪਣੇ ਹੱਕਾਂ ਲਈ ਸੁਰੱਖਿਅਤ ਹੋਣਗੇ। ਇਹ ਫੈਸਲਾ ਪੰਜਾਬ ਦੇ ਸਾਰੇ ਰੋਡਵੇਜ਼ ਕਰਮਚਾਰੀਆਂ ਲਈ ਮਿਸਾਲ ਵਜੋਂ ਸਮਝਿਆ ਜਾ ਸਕਦਾ ਹੈ।

 

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स