ਘਰੋਂ ਹੀ ਮਸਰੂਮ ਫਾਰਮਿੰਗ ਕਰਕੇ ਗੁਰਦਾਸਪੁਰ ਦੇ ਪੜ੍ਹੇ-ਲਿਖੇ ਜੋੜੇ ਨੇ ਬਣਾਈ ਕਾਮਯਾਬੀ ਦੀ ਨਵੀਂ ਮਿਸਾਲ

Author : Lovepreet Singh

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸ਼ਿਕਾਰ ਵਿੱਚ ਇੱਕ ਪੜ੍ਹੇ-ਲਿਖੇ ਜੋੜੇ ਨੇ ਆਪਣੇ ਜੀਵਨ ਨੂੰ ਨਵੀਂ ਦਿਸ਼ਾ ਦੇਂਦੇ ਹੋਏ ਘਰੋਂ ਹੀ ਮਸਰੂਮ ਖੁੰਬਾਂ ਦੀ ਫਾਰਮਿੰਗ ਸ਼ੁਰੂ ਕੀਤੀ ਹੈ। ਇਸ ਜੋੜੇ ਨੇ ਬਾਹਰ ਦੇਸ਼ਾਂ ਵਿਦੇਸ਼ਾਂ ਵੱਲ ਜਾਣ ਜਾਂ ਲੱਖਾਂ ਰੁਪਏ ਕਿਤੇ ਹੋਰ ਲਗਾਉਣ ਦੀ ਥਾਂ ਆਪਣੇ ਹੀ ਘਰ ਦੇ ਅੰਦਰ ਮਸਰੂਮ ਫਾਰਮ ਤਿਆਰ ਕੀਤਾ, ਜੋ ਅੱਜ ਉਨ੍ਹਾਂ ਦੀ ਆਮਦਨ ਦਾ ਮਜ਼ਬੂਤ ਸਰੋਤ ਬਣ ਚੁੱਕਾ ਹੈ।

ਇਸ ਫਾਰਮ ਵਿੱਚ ਸਾਰੀ ਫੈਮਿਲੀ ਮਿਲ ਕੇ ਮਿਹਨਤ ਕਰਦੀ ਹੈ। ਮਸਰੂਮ ਖੁੰਬਾਂ ਦੀ ਮੰਗ ਇੰਨੀ ਵੱਧ ਹੈ ਕਿ ਲੋਕ ਪਹਿਲਾਂ ਹੀ ਤਾਜ਼ਾ ਮਸਰੂਮਾਂ ਦੇ ਆਰਡਰ ਬੁੱਕ ਕਰਵਾ ਲੈਂਦੇ ਹਨ। ਗੱਲਬਾਤ ਦੌਰਾਨ ਜੋੜੇ ਨੇ ਦੱਸਿਆ ਕਿ ਮਸਰੂਮ ਕਈ ਦਵਾਈਆਂ ਵਿੱਚ ਵਰਤੇ ਜਾਂਦੇ ਹਨ ਅਤੇ ਇਹ ਸਿਹਤ ਲਈ ਕਾਫ਼ੀ ਫਾਇਦੇਮੰਦ ਹਨ। ਖਾਸ ਕਰਕੇ ਉਹ ਲੋਕ, ਜੋ ਸਿਹਤਮੰਦ ਖੁਰਾਕ ਚਾਹੁੰਦੇ ਹਨ, ਉਨ੍ਹਾਂ ਲਈ ਮਸਰੂਮ ਬਹੁਤ ਲਾਭਕਾਰੀ ਹਨ।

ਉਨ੍ਹਾਂ ਨੇ ਇਹ ਵੀ ਸਾਂਝਾ ਕੀਤਾ ਕਿ ਮਸਰੂਮ ਫਾਰਮਿੰਗ ਵਿੱਚ ਸਾਫ਼-ਸਫ਼ਾਈ ਅਤੇ ਸਾਵਧਾਨੀਆਂ ਬਹੁਤ ਜ਼ਰੂਰੀ ਹਨ। ਫਾਰਮ ਵਿੱਚ ਕਿਹੜੀ ਕਿਸਮ ਦੀ ਰੂੜੀ ਵਰਤੀ ਜਾਂਦੀ ਹੈ, ਕਿਹੜੀ ਮਿੱਟੀ ਢੁੱਕਵੀ ਰਹਿੰਦੀ ਹੈ ਅਤੇ ਕਿਹੜੇ ਮੌਸਮ ਵਿੱਚ ਮਸਰੂਮ ਸਭ ਤੋਂ ਵਧੀਆ ਤਿਆਰ ਹੁੰਦੇ ਹਨ—ਇਹ ਸਾਰੀ ਜਾਣਕਾਰੀ ਉਨ੍ਹਾਂ ਨੇ ਵਿਸਥਾਰ ਨਾਲ ਦਿੱਤੀ।

ਜੋੜੇ ਨੇ ਦੱਸਿਆ ਕਿ ਮਸਰੂਮ ਫਾਰਮ ਦਾ ਸੈਟਅਪ ਘਰ ਵਿੱਚ ਹੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਠੀਕ ਤਰੀਕੇ ਨਾਲ ਮਟੇਨ ਕਰਨ ਨਾਲ ਖਰਚਾ ਵੀ ਕਾਬੂ ਵਿੱਚ ਰਹਿੰਦਾ ਹੈ। ਅਕਸਰ ਲੋਕ ਬਾਜ਼ਾਰ ਤੋਂ ਮਸਰੂਮ ਖਰੀਦ ਕੇ ਲਿਆਉਂਦੇ ਹਨ, ਪਰ ਇਸ ਪਰਿਵਾਰ ਨੇ ਆਪਣੇ ਘਰ ਵਿੱਚ ਹੀ ਉਤਪਾਦਨ ਕਰਕੇ ਨਾ ਸਿਰਫ਼ ਆਪਣੀ ਆਮਦਨ ਵਧਾਈ ਹੈ, ਸਗੋਂ ਹੋਰਾਂ ਨੂੰ ਵੀ ਘਰੋਂ ਰੋਜ਼ਗਾਰ ਸ਼ੁਰੂ ਕਰਨ ਦੀ ਪ੍ਰੇਰਣਾ ਦਿੱਤੀ ਹੈ।

ਇਹ ਕਾਮਯਾਬ ਕਹਾਣੀ ਦੱਸਦੀ ਹੈ ਕਿ ਸਹੀ ਸੋਚ, ਮਿਹਨਤ ਅਤੇ ਯੋਜਨਾ ਨਾਲ ਘਰੋਂ ਵੀ ਸਫਲ ਬਿਜ਼ਨਸ ਖੜ੍ਹਾ ਕੀਤਾ ਜਾ ਸਕਦਾ ਹੈ।

Jan. 6, 2026 12:54 p.m. 5
#World News #ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #gurdaspur news #jan punjab news
Watch Special Video
Sponsored
Trending News