Ranchi plane crash : ਰਾਂਚੀ 'ਚ ਵੱਡਾ ਹਾਦਸਾ, ਦਿੱਲੀ ਜਾ ਰਹੀ ਏਅਰ ਐਂਬੂਲੈਂਸ ਕਰੈਸ਼, 7 ਲੋਕਾਂ ਦੀ ਮੌਤ

Ranchi plane crash : ਰਾਂਚੀ 'ਚ ਵੱਡਾ ਹਾਦਸਾ, ਦਿੱਲੀ ਜਾ ਰਹੀ ਏਅਰ ਐਂਬੂਲੈਂਸ ਕਰੈਸ਼, 7 ਲੋਕਾਂ ਦੀ ਮੌਤ

Post by : Jan Punjab Bureau

Feb. 24, 2026 10:23 a.m. 2161

ਝਾਰਖੰਡ ਦੇ ਰਾਂਚੀ ਵਿੱਚ ਇੱਕ ਦਰਦਨਾਕ ਹਵਾਈ ਹਾਦਸਾ ਵਾਪਰਿਆ ਹੈ, ਜਿੱਥੇ ਚਤਰਾ ਜ਼ਿਲ੍ਹੇ ਤੋਂ ਦਿੱਲੀ ਜਾ ਰਹੀ ਏਅਰ ਐਂਬੂਲੈਂਸ ਸੰਘਣੇ ਜੰਗਲਾਂ ਵਿੱਚ ਕਰੈਸ਼ ਹੋ ਗਈ। ਇਸ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਮਰੀਜ਼, ਉਸਦੇ ਪਰਿਵਾਰਕ ਮੈਂਬਰ, ਡਾਕਟਰੀ ਸਟਾਫ ਅਤੇ ਪਾਇਲਟ ਸ਼ਾਮਲ ਹਨ।

ਜਾਣਕਾਰੀ ਮੁਤਾਬਕ, ਰੈੱਡ ਬਰਡ ਏਵੀਏਸ਼ਨ ਦਾ ਜਹਾਜ਼ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ਤੋਂ ਸ਼ਾਮ ਕਰੀਬ 7 ਵਜੇ ਦਿੱਲੀ ਲਈ ਉਡਿਆ ਸੀ। ਲਾਤੇਹਾਰ ਜ਼ਿਲ੍ਹੇ ਦੇ ਚਾਂਦਵਾ ਦੇ ਰਹਿਣ ਵਾਲੇ 41 ਸਾਲਾ ਸੰਜੇ ਕੁਮਾਰ ਨੂੰ ਬਿਹਤਰ ਇਲਾਜ ਲਈ ਦਿੱਲੀ ਲਿਜਾਇਆ ਜਾ ਰਿਹਾ ਸੀ। ਉਡਾਣ ਭਰਨ ਤੋਂ ਲਗਭਗ 20 ਮਿੰਟ ਬਾਅਦ ਹੀ ਏਅਰ ਟ੍ਰੈਫਿਕ ਕੰਟਰੋਲ ਨਾਲ ਜਹਾਜ਼ ਦਾ ਸੰਪਰਕ ਅਚਾਨਕ ਟੁੱਟ ਗਿਆ।  ਬਾਅਦ ਵਿੱਚ ਪਤਾ ਲੱਗਿਆ ਕਿ ਜਹਾਜ਼ ਚਤਰਾ ਜ਼ਿਲ੍ਹੇ ਦੇ ਸਿਮਰੀਆ ਥਾਣਾ ਖੇਤਰ ਦੇ ਕਸੀਆਤੂ ਅਧੀਨ ਕਰਮਤੰਡ ਦੇ ਘਣੇ ਜੰਗਲ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ। ਸਥਾਨਕ ਲੋਕਾਂ ਦੇ ਅਨੁਸਾਰ, ਘਟਨਾ ਦੇ ਸਮੇਂ ਇਲਾਕੇ ਵਿੱਚ ਤੇਜ਼ ਤੂਫ਼ਾਨ, ਬਿਜਲੀ ਅਤੇ ਭਾਰੀ ਮੀਂਹ ਪੈ ਰਿਹਾ ਸੀ, ਜਿਸਨੂੰ ਹਾਦਸੇ ਦਾ ਪ੍ਰਾਰੰਭਿਕ ਕਾਰਨ ਮੰਨਿਆ ਜਾ ਰਿਹਾ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਅਰਧ ਸੈਨਿਕ ਬਲ ਮੌਕੇ ‘ਤੇ ਪਹੁੰਚ ਗਏ। ਚਤਰਾ ਦੇ ਡਿਪਟੀ ਕਮਿਸ਼ਨਰ ਕੀਰਤੀ ਸ਼੍ਰੀ ਅਤੇ ਐਸਪੀ ਸੁਮਿਤ ਕੁਮਾਰ ਅਗਰਵਾਲ ਨੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਸਥਾਨਕ ਪਿੰਡ ਵਾਸੀਆਂ ਦੀ ਮਦਦ ਨਾਲ ਮਲਬੇ ਵਿੱਚੋਂ ਇੱਕ ਮਹਿਲਾ ਅਤੇ ਛੇ ਮਰਦਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਹਾਦਸੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਤਾਇਨਾਤ ਕੀਤਾ ਗਿਆ ਹੈ।

ਇਸ ਦੌਰਾਨ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਚਤਰਾ ਦੇ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ। ਹਸਪਤਾਲ ਦੇ ਡਿਪਟੀ ਸੁਪਰਡੈਂਟ ਡਾ. ਪੰਕਜ ਨੇ ਦੱਸਿਆ ਕਿ ਖਰਾਬ ਮੌਸਮ ਅਤੇ ਤੂਫ਼ਾਨ ਹਾਦਸੇ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਹੋ ਸਕਦੇ ਹਨ।ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ ਦੀ ਪਛਾਣ ਪਾਇਲਟ ਵਿਵੇਕ ਵਿਕਾਸ ਭਗਤ ਅਤੇ ਸਬਰਾਜਦੀਪ ਸਿੰਘ, ਮਰੀਜ਼ ਸੰਜੇ ਕੁਮਾਰ, ਪਰਿਵਾਰਕ ਮੈਂਬਰ ਅਰਚਨਾ ਦੇਵੀ ਅਤੇ ਧੁਰੂ ਕੁਮਾਰ, ਡਾਕਟਰ ਵਿਕਾਸ ਕੁਮਾਰ ਗੁਪਤਾ ਅਤੇ ਨਰਸ ਸਚਿਨ ਕੁਮਾਰ ਮਿਸ਼ਰਾ ਵਜੋਂ ਹੋਈ ਹੈ। ਅਧਿਕਾਰੀਆਂ ਵੱਲੋਂ ਹਾਦਸੇ ਦੇ ਸਾਰੇ ਪੱਖਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਦੇਸ਼ - ਅਪਰਾਧ अपडेट्स