Post by : Jan Punjab Bureau
ਅਮਰੀਕੀ ਸੰਘੀ ਜਾਂਚ ਬਿਊਰੋ ਯਾਨੀ ਕਿ FBI ਨੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਨਾਂ ਦਾ ਭਾਰਤੀ ਨਾਗਰਿਕ ਦਾ ਨਾਂ ਵੀ ਮੋਸਟ ਵਾਂਟੇਡ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ।
ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਨੇ ਆਪਣੀ ਪਤਨੀ ਦੀ ਬੇਰਹਮੀ ਨਾਲ ਹੱਤਿਆ ਕਰਨ ਤੋਂ ਬਾਅਦ ਫਰਾਰ ਹੈ। FBI ਨੇ ਉਸਦੀ ਗ੍ਰਿਫਤਾਰੀ ਜਾਂ ਜਾਣਕਾਰੀ ਦੇਣ ਲਈ 10 ਲੱਖ ਡਾਲਰ ਤੱਕ ਦਾ ਇਨਾਮ ਰੱਖਿਆ ਹੈ।
FBI ਦੇ ਅਨੁਸਾਰ, ਭਦਰੇਸ਼ ਕੁਮਾਰ ਚੇਤਨਭਾਈ ਪਟੇਲ ਦਾ ਜਨਮ 15 ਮਈ, 1990 ਨੂੰ ਗੁਜਰਾਤ ਦੇ ਵਿਰਾਮਗਾਮ ਦੇ ਕਾਂਤਰੋਡੀ ਵਿੱਚ ਹੋਇਆ ਸੀ। ਬਾਅਦ ਵਿੱਚ ਉਹ ਅਮਰੀਕਾ ਚਲਾ ਗਿਆ ਅਤੇ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਨਸਨੀਖੇਜ਼ ਕਤਲ ਹੋਇਆ ਤਾਂ ਉਹ ਲਗਭਗ 26 ਸਾਲ ਦਾ ਸੀ।
ਇਹ ਘਟਨਾ 12 ਅਪ੍ਰੈਲ, 2015 ਨੂੰ ਵਾਪਰੀ। ਦੋਸ਼ੀ ਅਤੇ ਉਸਦੀ ਪਤਨੀ ਅਮਰੀਕਾ ਦੇ ਮੈਰੀਲੈਂਡ ਦੇ ਹੈਨੋਵਰ ਵਿੱਚ ਇੱਕ ਡੋਨਟ ਦੀ ਦੁਕਾਨ 'ਤੇ ਕੰਮ ਕਰ ਰਹੇ ਸਨ। ਦੋਸ਼ ਹੈ ਕਿ ਕੰਮ ਕਰਦੇ ਸਮੇਂ, ਭਦਰੇਸ਼ ਕੁਮਾਰ ਨੇ ਆਪਣੀ ਪਤਨੀ ਨੂੰ ਕਈ ਵਾਰ ਭਾਰੀ ਚੀਜ਼ ਨਾਲ ਮਾਰਿਆ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਕਤਲ ਤੋਂ ਬਾਅਦ ਭਦਰੇਸ਼ ਕੁਮਾਰ ਤੁਰੰਤ ਫਰਾਰ ਹੋ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਸਨੂੰ ਆਖਰੀ ਵਾਰ ਨਿਊ ਜਰਸੀ ਦੇ ਨੇਵਾਰਕ ਵਿੱਚ ਦੇਖਿਆ ਗਿਆ ਸੀ। ਉਦੋਂ ਤੋਂ ਉਹ ਫਰਾਰ ਹੈ ਅਤੇ ਉਸਦੀ ਭਾਲ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ।
ਮੈਰੀਲੈਂਡ ਦੀ ਅਦਾਲਤ ਨੇ ਉਸਦੇ ਖਿਲਾਫ ਕਈ ਗੰਭੀਰ ਦੋਸ਼ਾਂ ’ਤੇ ਵਾਰੰਟ ਜਾਰੀ ਕੀਤੇ ਹਨ, ਜਿਸ ਵਿੱਚ ਸ਼ਾਮਲ ਹਨ
• ਫਸਟ-ਡਿਗਰੀ ਕਤਲ
• ਸੈਕਿੰਡ-ਡਿਗਰੀ ਕਤਲ
• ਫਸਟ-ਡਿਗਰੀ ਹਮਲਾ
• ਖਤਰਨਾਕ ਹਥਿਆਰ ਨਾਲ ਸੈਕਿੰਡ-ਡਿਗਰੀ ਹਮਲਾ
• ਮੁਕੱਦਮੇ ਤੋਂ ਬਚਣ ਲਈ ਭੱਜਣਾ
ਇਨ੍ਹਾਂ ਦੋਸ਼ਾਂ ਦੇ ਤਹਿਤ ਐਫਬੀਆਈ ਨੇ ਉਸਦੇ ਖਿਲਾਫ ਸੰਘੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਕੀਤਾ ਹੈ। ਦਫ਼ਤਰ ਨੇ ਚੇਤਾਵਨੀ ਦਿੱਤੀ ਹੈ ਕਿ ਭਦਰੇਸ਼ ਕੁਮਾਰ ਬਹੁਤ ਖਤਰਨਾਕ ਹੈ। ਜੋ ਵੀ ਉਸਨੂੰ ਦੇਖਦਾ ਹੈ ਜਾਂ ਉਸ ਬਾਰੇ ਜਾਣਕਾਰੀ ਰੱਖਦਾ ਹੈ, ਉਹ ਤੁਰੰਤ ਕਾਨੂੰਨੀ ਏਜੰਸੀਆਂ ਨੂੰ ਸੂਚਿਤ ਕਰੇ।
ਐਫਬੀਆਈ ਨੇ ਇਹ ਵੀ ਦੱਸਿਆ ਕਿ ਭਦਰੇਸ਼ ਕੁਮਾਰ ਦੀ ਗ੍ਰਿਫਤਾਰੀ ਜਾਂ ਉਸਦੇ ਟਿਕਾਣੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ 10 ਲੱਖ ਡਾਲਰ ਤੱਕ ਇਨਾਮ ਰੱਖਿਆ ਗਿਆ ਹੈ।
Amritsar Airport Drone Activity: ਅੰਮ੍ਰਿਤਸਰ ਹਵਾਈ ਅੱਡੇ ਨੇੜੇ 3 ...
ਅੰਮ੍ਰਿਤਸਰ ਹਵਾਈ ਅੱਡੇ ਨੇੜੇ ਤਿੰਨ ਸ਼ੱਕੀ ਡਰੋਨ ਦਿਖਾਈ ਦੇਣ ਮਗਰੋਂ ਏਅਰ ਇੰਡੀਆ, ਇੰਡੀਗੋ ਤੇ ਮਲੇਸ਼ੀਆ ਏਅਰਲਾਈਨਜ਼ ਦੀਆਂ
Amritsar Police Action: 15 ਕਿਲੋ ਅਫੀਮ, M16 ਰਾਈਫਲ ਅਤੇ 9 ਪਿਸਤੌਲ...
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਸਪਲਾਈ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ। 4 ਮੁਲਜ਼ਮ
Punjab CBI Case: CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ ਕੇਸ, ...
ਪੰਜਾਬ CM ਦੇ OSD ਰਾਜਬੀਰ ਘੁੰਮਣ ਸਮੇਤ 6 ਖ਼ਿਲਾਫ਼ CBI ਕੇਸ ਦਰਜ, 7 ਸ਼ਹਿਰਾਂ ’ਚ 8 ਥਾਵਾਂ ’ਤੇ ਤਲਾਸ਼ੀ
LPU Students Bus Accident: ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟੀ, ...
ਬੰਗਾ-ਫਗਵਾੜਾ ਹਾਈਵੇਅ ’ਤੇ ਬੱਸ ਪਲਟਣ ਨਾਲ 3 ਲੋਕਾਂ ਦੀ ਮੌਤ ਅਤੇ 24 ਜ਼ਖ਼ਮੀ ਹੋਏ। ਬੱਸ ਵਿੱਚ LPU ਦੇ ਵਿਦਿਆਰਥੀ ਵੀ ਸਵ
US Cargo Theft Case: ਪੰਜਾਬ ਦੇ ਦੋ ਨੌਜਵਾਨਾਂ ਨੂੰ $2 ਮਿਲੀਅਨ ਦੀ ਚ...
ਅਮਰੀਕਾ ਵਿੱਚ ਪੰਜਾਬ ਦੇ ਦੋ ਭਾਰਤੀ ਨਾਗਰਿਕ $2 ਮਿਲੀਅਨ ਦੇ Cargo Theft ਮਾਮਲੇ ਵਿੱਚ ਦੋਸ਼ੀ ਕਰਾਰ, ਜਨਵਰੀ 2027 ਵਿੱਚ
Rabi MSP Hike: ਕਿਸਾਨਾਂ ਲਈ ਵੱਡੀ ਖ਼ਬਰ, ਰਬੀ ਦੀਆਂ 6 ਫਸਲਾਂ ਦੇ MSP...
ਕੇਂਦਰ ਸਰਕਾਰ ਨੇ 2027-28 ਲਈ 6 ਰਬੀ ਫਸਲਾਂ ਦੇ MSP ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ। ਕੁਸੁੰਭ ਲਈ ਸਭ ਤੋਂ ਵੱਧ ₹675
Gurdaspur Murder Case: ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ...
ਗੁਰਦਾਸਪੁਰ ਤਜਿੰਦਰ ਸਿੰਘ ਕਤਲ ਮਾਮਲੇ ’ਚ ਲੜਕੀ ਦੇ ਪਿਤਾ ਦੀ ਗ੍ਰਿਫ਼ਤਾਰੀ, ਪਰਿਵਾਰ ਦੀ ਮੰਗ ’ਤੇ SIT ਗਠਿਤ, ਹੋਰ ਮੁਲਜ਼