ਪਾਕਿਸਤਾਨ 'ਚ ਪੁਲਿਸ ਸਟੇਸ਼ਨ ਨੇੜੇ ਬੰਬ ਧਮਾਕਾ, 1 ਬੱਚੇ ਸਮੇਤ 2 ਲੋਕਾਂ ਦੀ ਮੌਤ

ਪਾਕਿਸਤਾਨ 'ਚ ਪੁਲਿਸ ਸਟੇਸ਼ਨ ਨੇੜੇ ਬੰਬ ਧਮਾਕਾ, 1 ਬੱਚੇ ਸਮੇਤ 2 ਲੋਕਾਂ ਦੀ ਮੌਤ

Post by : Jan Punjab Bureau

Feb. 16, 2026 6:10 p.m. 2559

ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ 'ਚ ਪੁਲਿਸ ਸਟੇਸ਼ਨ ਦੇ ਬਾਹਰ ਇੱਕ ਭਿਆਨਕ ਬੰਬ ਧਮਾਕਾ ਹੋਇਆ। ਇਸ ਧਮਾਕੇ ਵਿੱਚ ਇੱਕ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖ਼ਮੀ ਹੋਏ ਹਨ।ਸਥਾਨਕ ਪੁਲਿਸ ਅਨੁਸਾਰ, ਇਹ ਧਮਾਕਾ ਉੱਤਰੀ ਵਜ਼ੀਰਿਸਤਾਨ ਦੀ ਸਰਹੱਦ ਨਾਲ ਲੱਗਦੇ ਬੰਨੂ ਜ਼ਿਲ੍ਹੇ ਦੇ ਮੇਰੀਅਨ ਪੁਲਿਸ ਸਟੇਸ਼ਨ ਦੇ ਬਾਹਰ ਹੋਇਆ ਹੈ।

ਇਹ ਧਮਾਕਾ ਇੱਕ ਆਟੋ ਰਿਕਸ਼ਾ ਵਿੱਚ ਰੱਖੀ ਧਮਾਕਾਖੇਜ਼ ਸਮੱਗਰੀ ਦੇ ਵਿਸ਼ਫੋਟ ਕਾਰਨ ਹੋਇਆ। ਧਮਾਕੇ ਦੇ ਤੁਰੰਤ ਬਾਅਦ ਸਾਰੇ ਜ਼ਖ਼ਮੀਆਂ ਨੂੰ ਬੰਨੂ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿੱਚ ਜ਼ਖ਼ਮੀਆਂ ਦਾ ਇਲਾਜ ਜਾਰੀ ਹੈ.   

ਇਸ ਧਮਾਕੇ ਨਾਲ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ  ਅਤੇ ਸਹਿਮ ਦਾ ਮਾਹੌਲ ਬਣ ਗਿਆ। ਪੁਲਿਸ ਨੇ ਤੁਰੰਤ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕੀਤੀ ਅਤੇ ਵਾਧੂ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ। ਇਲਾਕੇ ਵਿੱਚ ਸਥਾਨਕ ਸੁਰੱਖਿਆ ਫੋਰਸ ਵੀ ਮੌਜੂਦ ਹਨ।

ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਸੰਪੂਰਨ ਜਾਂਚ ਕੀਤੀ ਜਾ ਰਹੀ ਹੈ ਅਤੇ ਧਮਾਕੇ ਦੇ ਕਾਰਨ ਅਤੇ ਜੁੜੇ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ. 

 

 

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #latest news punjab
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स