Cricket Canada Controversy: ਵਿਵਾਦਾਂ ’ਚ ਘਿਰੇ ਕਪਤਾਨ ਦਿਲਪ੍ਰੀਤ ਬਾਜਵਾ, Lawrence Gang ਨਾਲ ਲਿੰਕ ਦੇ ਗੰਭੀਰ ਇਲਜ਼ਾਮ

Cricket Canada Controversy: ਵਿਵਾਦਾਂ ’ਚ ਘਿਰੇ ਕਪਤਾਨ ਦਿਲਪ੍ਰੀਤ ਬਾਜਵਾ, Lawrence Gang ਨਾਲ ਲਿੰਕ ਦੇ ਗੰਭੀਰ ਇਲਜ਼ਾਮ

Post by : Jan Punjab Bureau

April 20, 2026 3:26 p.m. 1320

ਕੈਨੇਡਾ ਕ੍ਰਿਕਟ ਟੀਮ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਇਸ ਵੇਲੇ ਗੰਭੀਰ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (CBC) ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦਿਲਪ੍ਰੀਤ ਬਾਜਵਾ ਦੀ ਕਪਤਾਨ ਵਜੋਂ ਨਿਯੁਕਤੀ ਪਿੱਛੇ ਕਥਿਤ ਤੌਰ ’ਤੇ Lawrence Bishnoi gang ਦਾ ਦਬਾਅ ਸੀ। ਇਹ ਦਾਅਵੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਕ੍ਰਿਕਟ ਵਿੱਚ ਭ੍ਰਿਸ਼ਟਾਚਾਰ ਅਤੇ ਮੈਚ ਫਿਕਸਿੰਗ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

ਰਿਪੋਰਟ ਅਨੁਸਾਰ, ਪੰਜਾਬ ਦੇ ਬਟਾਲਾ ਨਾਲ ਸੰਬੰਧਤ ਦਿਲਪ੍ਰੀਤ ਬਾਜਵਾ 2020 ਵਿੱਚ ਕੈਨੇਡਾ ਗਿਆ ਸੀ। ਉਸ ਨੇ ਪਹਿਲਾਂ ਵੀ ਕ੍ਰਿਕਟ ਪ੍ਰਬੰਧਨ ’ਤੇ ਆਪਣੇ ਟੈਲੈਂਟ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਏ ਸਨ। ਹੁਣ CBC ਦੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਖਿਡਾਰੀਆਂ ਨੂੰ ਉਸਨੂੰ ਕਪਤਾਨ ਬਣਾਉਣ ਲਈ ਧਮਕੀਆਂ ਦਿੱਤੀਆਂ ਗਈਆਂ।

ਸੂਤਰਾਂ ਮੁਤਾਬਕ, ਟੀਮ ਦੇ ਅੰਦਰ ਕੁਝ ਖਿਡਾਰੀਆਂ ਨੂੰ ਕਥਿਤ ਤੌਰ ’ਤੇ Lawrence gang ਦੇ ਨਾਮ ’ਤੇ ਮੈਸੇਜ ਭੇਜੇ ਗਏ, ਜਿਨ੍ਹਾਂ ਵਿੱਚ ਦਿਲਪ੍ਰੀਤ ਬਾਜਵਾ ਦਾ ਸਮਰਥਨ ਨਾ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇਸ ਕਾਰਨ ਕਈ ਖਿਡਾਰੀ ਮਾਨਸਿਕ ਤਣਾਅ ਹੇਠ ਆ ਗਏ ਅਤੇ ਕਪਤਾਨੀ ਦੀ ਦੌੜ ਤੋਂ ਪਿੱਛੇ ਹਟ ਗਏ।

ਇਸ ਮਾਮਲੇ ਨੇ ਉਸ ਵੇਲੇ ਹੋਰ ਤੂਲ ਫੜਿਆ ਜਦੋਂ ਦਿਲਪ੍ਰੀਤ ਬਾਜਵਾ ’ਤੇ match fixing ਦੇ ਦੋਸ਼ ਵੀ ਲੱਗੇ। ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਟੀ-20 ਵਿਸ਼ਵ ਕੱਪ ਦੌਰਾਨ ਨਿਊਜ਼ੀਲੈਂਡ ਵਿਰੁੱਧ ਮੈਚ ਵਿੱਚ ਇੱਕ ਸ਼ੱਕੀ ਨੋ-ਬਾਲ ਸੁੱਟਣ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਜਾਂਚ ਅਧੀਨ ਹੈ। ਕੈਨੇਡਾ ਦੇ ਸਾਬਕਾ ਕੋਚ ਖੁਰਮ ਚੌਹਾਨ ਨੇ ਵੀ ਉਸ ’ਤੇ ਮੈਚ ਫਿਕਸਿੰਗ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਖੁਰਮ ਚੌਹਾਨ ਵੱਲੋਂ ਇਹ ਦੋਸ਼ ਲਗਾਉਣ ਤੋਂ ਕੁਝ ਸਮੇਂ ਬਾਅਦ, ਕੈਲਗਰੀ ਵਿੱਚ ਉਸਦੇ ਘਰ ’ਤੇ ਦੋ ਗੋਲੀਆਂ ਚਲਾਏ ਜਾਣ ਦੀ ਘਟਨਾ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ। ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਸੂਤਰਾਂ ਦੇ ਹਵਾਲੇ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਭਾਰਤੀ ਏਜੰਸੀਆਂ ਨੇ ਵੀ ਦਿਲਪ੍ਰੀਤ ਬਾਜਵਾ ਦੇ ਕਥਿਤ ਗੈਂਗ ਲਿੰਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਅਜੇ ਤੱਕ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स