Marjane Satrapi Dies: ‘ਪਰਸੇਪੋਲਿਸ’ ਦੀ ਰਚਨਾਕਾਰ Marjane Satrapi ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ

Marjane Satrapi Dies: ‘ਪਰਸੇਪੋਲਿਸ’ ਦੀ ਰਚਨਾਕਾਰ Marjane Satrapi ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ

Post by : Jan Punjab Bureau

June 5, 2026 4:40 p.m. 992

ਮਸ਼ਹੂਰ ਗ੍ਰਾਫਿਕ ਨਾਵਲ ‘ਪਰਸੇਪੋਲਿਸ’ (Persepolis) ਦੀ ਰਚਨਾਕਾਰ, ਲੇਖਿਕਾ ਅਤੇ ਫ਼ਿਲਮ ਨਿਰਮਾਤਾ Marjane Satrapi ਦਾ 56 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਤੁਰ ਜਾਣ ਨਾਲ ਦੁਨੀਆ ਭਰ ਦੇ ਸਾਹਿਤਕ ਅਤੇ ਫ਼ਿਲਮੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਸਤਰਪੀ ਨੇ ਆਪਣੇ ਕੰਮ ਰਾਹੀਂ ਇਰਾਨੀ ਸਮਾਜ, ਸਿਆਸਤ ਅਤੇ ਖ਼ਾਸ ਕਰਕੇ ਇਰਾਨੀ ਕ੍ਰਾਂਤੀ ਦੌਰਾਨ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਉਨ੍ਹਾਂ ਦਾ ਗ੍ਰਾਫਿਕ ਨਾਵਲ ‘ਪਰਸੇਪੋਲਿਸ’ ਵਿਸ਼ਵ ਪੱਧਰ ‘ਤੇ ਬੇਹੱਦ ਲੋਕਪ੍ਰਿਯ ਹੋਇਆ ਅਤੇ ਇਸ ‘ਤੇ ਆਧਾਰਿਤ ਐਨੀਮੇਟਡ ਫ਼ਿਲਮ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕਈ ਇਨਾਮਾਂ ਅਤੇ ਆਸਕਰ ਨਾਮਜ਼ਦਗੀ ਵੀ ਮਿਲੀ।

ਉਨ੍ਹਾਂ ਦੀ ਕਹਾਣੀ ਵਿੱਚ ਇਰਾਨੀ ਕ੍ਰਾਂਤੀ ਦੌਰਾਨ ਔਰਤਾਂ ਅਤੇ ਆਮ ਨਾਗਰਿਕਾਂ ਦੀਆਂ ਮੁਸ਼ਕਲਾਂ, ਪਾਬੰਦੀਆਂ ਅਤੇ ਸਮਾਜਿਕ ਦਬਾਅ ਨੂੰ ਬਹੁਤ ਹੀ ਸੱਚਾਈ ਨਾਲ ਦਰਸਾਇਆ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਵਿਸ਼ਵ ਭਰ ਵਿੱਚ ਇੱਕ ਬੇਬਾਕ ਅਤੇ ਪ੍ਰਭਾਵਸ਼ਾਲੀ ਕਹਾਣੀਕਾਰ ਵਜੋਂ ਜਾਣਿਆ ਜਾਂਦਾ ਸੀ।

ਪਰਿਵਾਰਕ ਸੂਤਰਾਂ ਅਨੁਸਾਰ, ਮਾਰਜੇਨ ਸਤਰਪੀ ਪਿਛਲੇ ਸਮੇਂ ਤੋਂ ਡੂੰਘੇ ਭਾਵਨਾਤਮਕ ਸਦਮੇ ਅਤੇ ਉਦਾਸੀ ਨਾਲ ਜੂਝ ਰਹੀ ਸਨ, ਖ਼ਾਸ ਕਰਕੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਹਤ ਅਤੇ ਮਨੋਬਲ ਪ੍ਰਭਾਵਿਤ ਹੋਇਆ ਸੀ।

ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸਾਹਿਤਕ ਜਗਤ, ਫ਼ਿਲਮ ਇੰਡਸਟਰੀ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਜਾ ਰਿਹਾ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स