ਗਿਆਨੀ ਰਘੁਬੀਰ ਸਿੰਘ ਨੇ ਭਾਜਪਾ ਆਗੂ ਦੇ ਅੰਮ੍ਰਿਤਸਰ 'ਚ ਲੱਗੇ ਪੋਸਟਰਾਂ ਦਾ ਕੀਤਾ ਸਖ਼ਤ ਵਿਰੋਧ

ਗਿਆਨੀ ਰਘੁਬੀਰ ਸਿੰਘ ਨੇ ਭਾਜਪਾ ਆਗੂ ਦੇ ਅੰਮ੍ਰਿਤਸਰ 'ਚ ਲੱਗੇ ਪੋਸਟਰਾਂ ਦਾ ਕੀਤਾ ਸਖ਼ਤ ਵਿਰੋਧ

Post by : Jan Punjab Bureau

March 3, 2026 6:36 p.m. 3018

 

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂ ਜਗਮੋਹਨ ਸਿੰਘ ਰਾਜੂ ਵੱਲੋਂ ਲਗਾਏ ਗਏ ਪੋਸਟਰਾਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੋਸਟਰਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਤਸਵੀਰ ਸ਼ਾਮਿਲ ਕੀਤੀ ਗਈ ਹੈ, ਪਰ ਇਹ ਪੋਸਟਰ ਅੰਮ੍ਰਿਤਸਰ ਦੀਆਂ ਗੰਦੀਆਂ ਥਾਵਾਂ ਤੇ ਲਗਾਏ ਗਏ ਹਨ, ਜਿੱਥੇ ਲੋਕ ਗੰਦਗੀ ਕਰਦੇ ਹਨ।

ਉਨ੍ਹਾਂ ਇਸਨੂੰ ਸਿੱਧਾ ਤੌਰ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਦੀ ਉਲੰਘਣਾ ਤੇ ਬੇਅਦਬੀ ਕਰਾਰ ਦਿੱਤਾ ਹੈ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਵਿੱਤਰ ਅਸਥਾਨਾਂ ਦੀਆਂ ਤਸਵੀਰਾਂ ਦੀ ਵਰਤੋਂ ਸਿਰਫ਼ ਇਨਸਾਨੀ ਸਤਿਕਾਰ ਅਤੇ ਸਾਰਥਕ ਮਕਸਦ ਲਈ ਹੋਣੀ ਚਾਹੀਦੀ ਹੈ।

ਆਪਣੀ ਪ੍ਰਸਿੱਧੀ ਜਾਂ ਸਿਆਸੀ ਪ੍ਰਚਾਰ ਲਈ ਗੁਰੂ ਘਰ ਦੇ ਤਸਵੀਰਾਂ ਦੀ ਵਰਤੋਂ ਕਰਨਾ ਗੁਰਬਾਣੀ ਅਤੇ ਸਿੱਖ ਧਰਮ ਦੇ ਨਿਯਮਾਂ ਦਾ ਉਲੰਘਣਾ ਹੈ। ਗਿਆਨੀ ਰਘੁਬੀਰ ਸਿੰਘ ਨੇ ਸਖ਼ਤ ਮੰਗ ਕੀਤੀ ਕਿ ਅਜਿਹੇ ਪੋਸਟਰਾਂ ਨੂੰ ਜਿੱਥੇ ਗੰਦਗੀ ਹੈ, ਤੁਰੰਤ ਹਟਾਇਆ ਜਾਵੇ।

ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਹਰਕਤ ਸਿੱਖ ਸੰਗਤ ਦੀ ਭਾਵਨਾਵਾਂ ਨੂੰ ਗਹਿਰਾਈ ਨਾਲ ਠੇਸ ਪਹੁੰਚਾਉਂਦੀ ਹੈ ਅਤੇ ਕਿਸੇ ਵੀ ਸਿਆਸੀ ਆਗੂ ਨੂੰ ਗੁਰੂ ਘਰ ਦੀ ਪਵਿੱਤਰਤਾ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਉਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਜੇ ਤੱਕ ਇਹ ਪੋਸਟਰ ਸਿਰਫ਼ ਅੰਮ੍ਰਿਤਸਰ ਹੀ ਨਹੀਂ, ਸਗੋਂ ਸਿੱਖ ਧਰਮ ਅਤੇ ਪਵਿੱਤਰ ਸਥਾਨਾਂ ਦੀ ਬੇਅਦਬੀ ਦਾ ਪ੍ਰਤੀਕ ਬਣ ਗਏ ਹਨ।

ਇਸ ਲਈ ਉਹ ਸੰਗਤ ਤੋਂ ਵੀ ਅਪੀਲ ਕਰਦੇ ਹਨ ਕਿ ਅਜਿਹੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕਣ ਵਿੱਚ ਸਰਕਾਰ ਅਤੇ ਸੰਗਤ ਸਹਿਯੋਗ ਦੇਵੇ।
 


 

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स