ਰਸਤਾ ਮੰਗਣਾ ਪਿਆ ਭਾਰੀ: ਬਟਾਲਾ ‘ਚ ਤਾੜ-ਤਾੜ ਗੋਲੀਆਂ, ਦੋ ਨੌਜਵਾਨ ਜ਼ਖਮੀ
ਰਸਤਾ ਮੰਗਣਾ ਪਿਆ ਭਾਰੀ: ਬਟਾਲਾ ‘ਚ ਤਾੜ-ਤਾੜ ਗੋਲੀਆਂ, ਦੋ ਨੌਜਵਾਨ ਜ਼ਖਮੀ

Post by : Raman Preet

Dec. 6, 2025 10:36 a.m. 104

ਧਿਰਾਂ ਵਿੱਚ ਤਕਰਾਰ ਹੋਈ। ਤਕਰਾਰ ਵੇਖਦੇ-ਵੇਖਦੇ ਹਿੰਸਕ ਰੂਪ ਧਾਰ ਗਿਆ ਅਤੇ ਇੱਕ ਧਿਰ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ।

ਗੋਲੀਬਾਰੀ ਵਿੱਚ ਦੋ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਜ਼ਖਮੀ ਨੌਜਵਾਨਾਂ ਦੀ ਪਛਾਣ ਚੰਦਨ ਕੁਮਾਰ ਪੁੱਤਰ ਅਸ਼ੋਕ ਕੁਮਾਰ, ਰਹਿਣ ਵਾਲਾ ਮੁਰਗੀ ਮੁਹੱਲਾ ਬਟਾਲਾ ਤੇ ਸੌਰਵ ਭਗਤ ਪੁੱਤਰ ਰਾਜਿੰਦਰ ਕੁਮਾਰ, ਰਹਿਣ ਵਾਲਾ ਭੁੱਲਰ ਰੋਡ ਬਟਾਲਾ ਵਜੋਂ ਹੋਈ ਹੈ।

ਜ਼ਖਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਬਟਾਲਾ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੂੰ ਫਸਟ ਏਡ ਦੇ ਕੇ ਡਾਕਟਰਾਂ ਨੇ ਗੰਭੀਰਤਾ ਦੇ ਮੱਦੇਨਜ਼ਰ ਅੰਮ੍ਰਿਤਸਰ ਰੈਫਰ ਕਰ ਦਿੱਤਾ

ਪਿਤਾ ਦਾ ਬਿਆਨ: ਦੁਸ਼ਮਣੀ ਨਹੀਂ, ਫਿਰ ਵੀ ਗੋਲੀਆਂ ਕਿਉਂ?

ਚੰਦਨ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਨੂੰ ਪੁੱਤਰ ਦਾ ਕਾਲ ਆਇਆ ਸੀ ਕਿ ਉਸਨੂੰ ਗੋਲੀ ਲੱਗ ਗਈ ਹੈ। ਜਦੋਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਚੰਦਨ ਅਤੇ ਸੌਰਵ ਕੰਮ ਤੋਂ ਘਰ ਵਾਪਸ ਆ ਰਹੇ ਸਨ। ਸਟਾਫ ਰੋਡ ‘ਤੇ ਰਾਹ ਵਿਚ ਇੱਕ ਗੱਡੀ ਖੜੀ ਸੀ। ਜਦੋਂ ਦੋਵੇਂ ਨੇ ਰਸਤਾ ਮੰਗਿਆ, ਤਾਂ ਗੱਡੀ ਵਿੱਚ ਬੈਠੇ ਨੌਜਵਾਨਾਂ ਨੇ ਝਗੜਾ ਸ਼ੁਰੂ ਕਰ ਕੇ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਚੰਦਨ ਅਤੇ ਸੌਰਵ ਦੇ ਪੱਟਾਂ ਅਤੇ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਉਹ ਕਹਿੰਦੇ ਹਨ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਅਤੇ ਗੋਲੀ ਚਲਾਉਣ ਵਾਲਿਆਂ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਨੇ ਪੁਲਿਸ ਤੋਂ ਨਿਆਂ ਦੀ ਮੰਗ ਕੀਤੀ ਹੈ।

ਹਸਪਤਾਲ ਤੇ ਪੁਲਿਸ ਦਾ ਬਿਆਨ

ਸਿਵਲ ਹਸਪਤਾਲ ਬਟਾਲਾ ਦੇ ਐਮਰਜੈਂਸੀ ਵਾਰਡ ਦੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਦੋ ਨੌਜਵਾਨ ਗੋਲੀ ਲੱਗਣ ਕਾਰਨ ਹਸਪਤਾਲ ਲਿਆਂਦੇ ਗਏ ਸਨ। ਪਹਿਲੀ ਸਹਾਇਤਾ ਦੇਣ ਤੋਂ ਬਾਅਦ ਦੋਵੇਂ ਨੂੰ ਅੰਮ੍ਰਿਤਸਰ ਭੇਜਿਆ ਗਿਆ।

ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News