ਖਾਸ ਰਿਪੋਰਟ | ਜਨ ਪੰਜਾਬ ਨਿਊਜ਼ ਦੀ ਪਹਿਲੀ ਖ਼ਬਰ.
ਖਰੜ / ਛੱਜੂਮਾਜਰਾ:
ਖਰੜ ਖੇਤਰ ਦੇ ਲੋਕ ਲੰਬੇ ਸਮੇਂ ਤੋਂ ਟੁੱਟੀਆਂ ਸੜਕਾਂ, ਪਾਣੀ ਦੀ ਨਿਕਾਸੀ, ਕੂੜੇ ਦੇ ਢੇਰ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਕਾਰਨ ਪਰੇਸ਼ਾਨੀ ਵਿਚ ਹਨ। ਇਨ੍ਹਾਂ ਸਮੱਸਿਆਵਾਂ ਨੇ ਰੋਜ਼ਾਨਾ ਜੀਵਨ ਨੂੰ ਔਖਾ ਬਣਾ ਦਿੱਤਾ ਸੀ। ਪਰ ਹੁਣ ਇਸ ਪਰੇਸ਼ਾਨੀ ਨੇ ਹੀ ਇੱਕ ਨਵੀਂ ਸੋਚ ਅਤੇ ਇਕੱਠ ਨੂੰ ਜਨਮ ਦਿੱਤਾ ਹੈ। ਖਰੜ ਵਿੱਚ ਵੱਸਦੇ ਕਈ ਸੋਸਾਇਟੀਆਂ ਅਤੇ ਪਿੰਡਾਂ ਦੇ ਰਹਿਣ ਵਾਲੇ ਲੋਕ ਆਪਸ ਵਿੱਚ ਮਿਲ ਕੇ ਆਪਣੇ ਇਲਾਕੇ ਦੀ ਭਲਾਈ ਲਈ ਇੱਕ ਸਾਂਝਾ ਮੰਚ ਬਣਾਇਆ ਹੈ - Kharar Area Progressive Association (KAPA).
KAPA ਵਿੱਚ ਖਰੜ ਦੀਆਂ ਵੱਡੀਆਂ ਸੋਸਾਇਟੀਆਂ, ਪਿੰਡ, ਮਾਰਕੀਟ ਇਲਾਕੇ ਅਤੇ ਨੇੜਲੇ ਵਸਨੀਕ ਸ਼ਾਮਲ ਹਨ।ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੇ ਵੱਖ-ਵੱਖ ਇਲਾਕਿਆਂ ਦੇ ਲੋਕ ਇੱਕੋ ਮੰਚ ਤੇ ਆ ਕੇ ਆਪਣੀ ਜ਼ਿੰਮੇਵਾਰੀ ਆਪ ਨਿਭਾਉਣ ਲਈ ਤਿਆਰ ਹੋਏ ਹਨ। KAPA ਨੇ ਸਪਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਗੈਰ–ਰਾਜਨੀਤਿਕ ਸੰਗਠਨ ਹੈ। ਇਸਦਾ ਇੱਕੋ ਮੰਤਵ ਹੈ - ਖਰੜ ਨੂੰ ਸਾਫ਼, ਸੁਰੱਖਿਅਤ, ਸੁਧਰਿਆ ਅਤੇ ਹਰਾ–ਭਰਾ ਬਣਾਉਣਾ।
KAPA ਕੀ ਕਰੇਗੀ?
ਰੁੱਖ ਲਗਾ ਕੇ ਇਲਾਕੇ ਨੂੰ ਹਰਾ ਕਰਨਾ, ਗਲੀਆਂ, ਸੜਕਾਂ ਅਤੇ ਸੋਸਾਇਟੀਆਂ ਵਿੱਚ ਸਫਾਈ ਅਭਿਆਨ, ਜਿੱਥੇ ਸਰਕਾਰੀ ਕੰਮ ਚੱਲ ਰਿਹਾ ਹੋਵੇ, ਉਥੇ ਵਲੰਟੀਅਰ ਵਜੋਂ ਮਦਦ ਕਰਨੀ, ਜਿੱਥੇ ਕੰਮ ਰੁਕ ਗਿਆ ਹੋਵੇ, ਉਹਨਾਂ ਨੂੰ ਮੁੜ ਚਾਲੂ ਕਰਵਾਉਣ ਦੀ ਕੋਸ਼ਿਸ਼, ਨੌਜਵਾਨਾਂ ਨੂੰ ਜ਼ਿੰਮੇਵਾਰੀ ਨਾਲ ਜੋੜਨਾ, ਸਕੂਲਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਭਲਾਈ ਪ੍ਰੋਗਰਾਮ।KAPA ਦਾ ਸੁਨੇਹਾ ਬਹੁਤ ਸਿਧਾ ਹੈ, “ਇਹ ਸਾਡਾ ਇਲਾਕਾ ਹੈ, ਇਸ ਨੂੰ ਸਵਾਰਨਾ ਵੀ ਸਾਡੀ ਹੀ ਡਿਊਟੀ ਹੈ।”
ਛੱਜੂਮਾਜਰਾ ਵਿੱਚ Acme 2 ਦੇ ਪਿੱਛੇ ਕੂੜੇ ਤੋਂ ਮੁਕਤੀ - ਅੱਜ ਸ਼ਾਮ KAPA ਦੀ ਟੀਮ ਛੱਜੂਮਾਜਰਾ ਦੇ ਉਸ ਸਥਾਨ ’ਤੇ ਇਕੱਠੀ ਹੋਈ, ਜਿੱਥੇ ਲੰਬੇ ਸਮੇਂ ਤੋਂ ਕੂੜੇ ਦੇ ਢੇਰ ਅਤੇ ਗੰਦੇ ਪਾਣੀ ਕਾਰਨ ਲੋਕ ਬਹੁਤ ਤੰਗ ਸਨ। ਇਹ ਓਹੀ ਜਗ੍ਹਾ ਹੈ ਜਿੱਥੇ ਫਰਵਰੀ 2025 ਵਿੱਚ ਵੀ ਲੋਕਾਂ ਅਤੇ MC ਨੇ ਮਿਲ ਕੇ ਵੱਡੀ ਸਫਾਈ ਕੀਤੀ ਸੀ। ਪਰ ਸਮੇਂ ਨਾਲ ਗੰਦਗੀ ਮੁੜ ਇਕੱਠੀ ਹੋ ਗਈ। KAPA ਨੇ ਫੈਸਲਾ ਕੀਤਾ ਹੈ ਕਿ, ਇਹ ਜਗ੍ਹਾ ਦੁਬਾਰਾ ਪੂਰੀ ਤਰ੍ਹਾਂ ਸਾਫ਼ ਕੀਤੀ ਜਾਵੇਗੀ, ਅਤੇ ਇਸਨੂੰ ਇੱਕ ਹਰੀ ਜਗ੍ਹਾ, ਵਾਕਵੇਅ ਅਤੇ ਲੋਕਾਂ ਲਈ ਖੁੱਲ੍ਹਾ ਸਥਾਨ ਬਣਾਇਆ ਜਾਵੇਗਾ। ਇਹ ਸਿਰਫ਼ ਸਫਾਈ ਨਹੀਂ - ਇਹ ਇਲਾਕੇ ਦੀ ਜ਼ਿੰਦਗੀ ਸੁਧਾਰਨ ਦੀ ਮੁਹਿੰਮ ਦੀ ਸ਼ੁਰੂਆਤ ਹੈ।
KAPA ਵਿੱਚ ਵੱਖ–ਵੱਖ ਤਜਰਬੇ ਅਤੇ ਸਾਧਨ ਵਾਲੇ ਲੋਕ ਆਪਣਾ ਯੋਗਦਾਨ ਦੇ ਰਹੇ ਹਨ, ਜੀਵੇ ਕੇ, JCB ਅਤੇ ਟਰੈਕਟਰ ਚਲਾਉਣ ਵਾਲੇ ਲੋਕ, ਰਿਟਾਇਰਡ ਅਧਿਕਾਰੀ, ਅਧਿਆਪਕ, ਡਾਕਟਰ, IT ਅਤੇ ਦਫ਼ਤਰੀ ਨੌਜਵਾਨ, ਵੱਖ–ਵੱਖ ਸੋਸਾਇਟੀਆਂ ਦੇ ਜ਼ਿੰਮੇਵਾਰ ਮੈਂਬਰ। ਇਹ ਸਭ ਆਪਣੀ-ਆਪਣੀ ਕਾਬਲੀਅਤ ਨਾਲ ਯੋਗਦਾਨ ਪਾ ਰਹੇ ਹਨ, ਸਫਾਈ ਅਤੇ ਛੋਟੇ ਕੰਮਾਂ ਵਿੱਚ ਮਦਦ, ਟ੍ਰੈਫਿਕ ਸਮੇਂ ਸਹਾਇਤਾ, ਬੱਚਿਆਂ ਲਈ ਜਾਗਰੂਕਤਾ, ਜ਼ਰੂਰਤਮੰਦਾਂ ਲਈ ਮਦਦ, ਮੈਡੀਕਲ ਕੈਂਪ, NGOs ਨਾਲ ਮਿਲ ਕੇ ਕੱਪੜੇ ਤੇ ਹੋਰ ਸਹਾਇਤਾ ਵੰਡਣਾ, ਇਹ ਸਾਰਾ ਇਸ ਗੱਲ ਦਾ ਸਬੂਤ ਹੈ ਕਿ - KAPA ਸਿਰਫ਼ ਇੱਕ ਗੱਲਬਾਤ ਨਹੀਂ, ਕੰਮ ਕਰਨ ਵਾਲੇ ਲੋਕਾਂ ਦੀ ਟੀਮ ਹੈ।
KAPA ਜਲਦੀ ਹੀ ਖਰੜ ਦੇ ਸੰਬੰਧਿਤ ਸਰਕਾਰੀ ਦਫ਼ਤਰਾਂ ਨਾਲ ਮੀਟਿੰਗ ਕਰਨ ਜਾ ਰਹੀ ਹੈ, ਤਾਂ ਜੋ: ਅਧੂਰੇ ਪਏ ਕੰਮ ਮੁੜ ਚਾਲੂ ਹੋਣ, ਸੜਕਾਂ ਅਤੇ ਹੋਰ ਸਹੂਲਤਾਂ ਦੀ ਮਰੰਮਤ ਹੋਵੇ, ਸਫਾਈ ਅਤੇ ਹਰੀਅਵਲੀ ਨੂੰ ਲੰਮੇ ਸਮੇਂ ਲਈ ਜਾਰੀ ਰੱਖਣ ਦੀ ਯੋਜਨਾ ਬਣੇ, KAPA ਦਾ ਸੁਨੇਹਾ ਬਹੁਤ ਸਾਫ਼ ਹੈ - ਅਸੀਂ ਕਿਸੇ ਦੇ ਖ਼ਿਲਾਫ਼ ਨਹੀਂ - ਸਰਕਾਰ, ਪ੍ਰਸ਼ਾਸਨ ਅਤੇ ਲੋਕ ਇਕੱਠੇ ਹੋ ਕੇ ਇਲਾਕੇ ਨੂੰ ਬਿਹਤਰ ਬਣਾਉਣ ਚਾਹੁੰਦੇ ਹਾਂ।
ਜਨ ਪੰਜਾਬ ਨਿਊਜ਼ ਆਪਣੀ ਪਹਿਲੀ ਖ਼ਬਰ ਵਜੋਂ ਇਸ ਮੁਹਿੰਮ ਨੂੰ ਤੁਹਾਡੇ ਸਾਹਮਣੇ ਲਿਆ ਰਿਹਾ ਹੈ। ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਖਰੜ ਵਿੱਚ ਹੋਣ ਵਾਲੇ ਹਰ ਬਦਲਾਅ ਅਤੇ ਵਿਕਾਸ ਨੂੰ ਇਮਾਨਦਾਰੀ ਨਾਲ ਕਵਰ ਕਰਦੇ ਰਹਾਂਗੇ।
ਇਹ ਸਿਰਫ਼ ਇੱਕ ਅਭਿਆਨ ਨਹੀਂ - ਖਰੜ ਲਈ ਉਮੀਦ ਦੀ ਨਵੀਂ ਸ਼ੁਰੂਆਤ ਹੈ।