AAP ਸਰਕਾਰ ਦਾ ਰਿਪੋਰਟ ਕਾਰਡ ਜਾਰੀ, ਮੰਤਰੀ ਚੀਮਾ ਨੇ ਗਿਣਾਈਆਂ ਉਪਲਬਧੀਆਂ

AAP ਸਰਕਾਰ ਦਾ ਰਿਪੋਰਟ ਕਾਰਡ ਜਾਰੀ, ਮੰਤਰੀ ਚੀਮਾ ਨੇ ਗਿਣਾਈਆਂ ਉਪਲਬਧੀਆਂ

Post by : Jan Punjab Bureau

March 3, 2026 5 p.m. 402

ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 6 ਮਾਰਚ ਤੋਂ ਬਜਟ ਇਜਲਾਸ ਸੱਦਣ ਦਾ ਐਲਾਨ ਕੀਤਾ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਦਾ ਬਜਟ ਪਹਿਲੀ ਵਾਰ ਐਤਵਾਰ ਦੇ ਦਿਨ, 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਦੀ ਤਰੀਖ ਮਹਿਲਾ ਦਿਵਸ ਨਾਲ ਮਿਲਦੀ ਹੈ, ਜਿਸ ਕਰਕੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਮਹਿਲਾਵਾਂ ਲਈ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। 

ਬਜਟ ਸੈਸ਼ਨ ਤੋਂ ਪਹਿਲਾਂ ਵੱਖ-ਵੱਖ ਮੰਤਰਾਲਿਆਂ ਵੱਲੋਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਜਾ ਰਿਹਾ ਹੈ। ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਪਣੇ ਵਿਭਾਗ ਦੀਆਂ ਉਪਲਬਧੀਆਂ ਸਾਂਝੀਆਂ ਕਰਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਰੇਵੈਨਿਊ ਇਕੱਠਾ ਕੀਤਾ ਹੈ।

 GST ਕੁਲੈਕਸ਼ਨ 'ਚ ਵਾਧਾ
ਮੰਤਰੀ ਚੀਮਾ ਦੇ ਅਨੁਸਾਰ, 2017 ਤੋਂ 2022 ਤੱਕ ਕਾਂਗਰਸ ਸਰਕਾਰ ਦੌਰਾਨ ਪੰਜਾਬ ਵਿੱਚ ਜੀਐਸਟੀ ਕੁਲੈਕਸ਼ਨ 61,286 ਕਰੋੜ ਰੁਪਏ ਰਿਹਾ, ਜਦਕਿ ਆਮ ਆਦਮੀ ਪਾਰਟੀ ਦੇ 46 ਮਹੀਨਿਆਂ ਵਿੱਚ ਇਹ ਰਕਮ 83,739 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅਜੇ 14 ਮਹੀਨਿਆਂ ਦਾ ਰੇਵੈਨਿਊ ਆਉਣਾ ਬਾਕੀ ਹੈ।

ਐਕਸਸਾਈਜ਼ ਵਿਭਾਗ ਵਿੱਚ ਵੀ ਵਾਧਾ
ਐਕਸਸਾਈਜ਼ ਮਾਲੀਆ ਬਾਰੇ ਉਨ੍ਹਾਂ ਦੱਸਿਆ ਕਿ ਅਕਾਲੀ ਦਲ-ਭਾਜਪਾ ਗਠਜੋੜ ਸਮੇਂ ਇਹ 20,545 ਕਰੋੜ ਰੁਪਏ ਸੀ ਅਤੇ ਕਾਂਗਰਸ ਰਾਜ ਵਿੱਚ 27,395 ਕਰੋੜ ਰੁਪਏ ਸੀ। ਆਮ ਆਦਮੀ ਪਾਰਟੀ ਸਰਕਾਰ ਦੇ ਦੌਰਾਨ ਇਹ ਰਕਮ 37,975 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

 

 

ਸਟੈਂਪ ਐਂਡ ਰਜਿਸਟ੍ਰੇਸ਼ਨ ਵਿੱਚ ਰਿਕਾਰਡ ਰੇਵੈਨਿਊ
ਸਟੈਂਪ ਐਂਡ ਰਜਿਸਟ੍ਰੇਸ਼ਨ ਤੋਂ ਮਿਲੇ ਮਾਲੀਆ ਬਾਰੇ ਮੰਤਰੀ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਦੌਰਾਨ ਇਹ ਲਗਭਗ 12 ਹਜ਼ਾਰ ਕਰੋੜ ਰੁਪਏ ਦੇ ਆਸ-ਪਾਸ ਸੀ, ਜਦਕਿ ਮੌਜੂਦਾ ਸਰਕਾਰ ਨੇ 19,515 ਕਰੋੜ ਰੁਪਏ ਇਕੱਠੇ ਕੀਤੇ ਹਨ।


ਕੈਪੀਟਲ ਖਰਚ ਵਿੱਚ ਇਜਾਫ਼ਾ
ਕੈਪੀਟਲ ਐਕਸਪੈਂਡੀਚਰ ਬਾਰੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਮੌਜੂਦਾ ਸਰਕਾਰ ਨੇ 31,630 ਕਰੋੜ ਰੁਪਏ ਖਰਚ ਕੀਤੇ ਹਨ, ਜਿਸ ਨਾਲ ਹਸਪਤਾਲ, ਮੁਹੱਲਾ ਕਲੀਨਿਕ, ਸਕੂਲ ਅਤੇ ਸਟੇਡੀਅਮ ਸਮੇਤ ਕਈ ਵਿਕਾਸੀ ਪ੍ਰੋਜੈਕਟ ਲਾਗੂ ਹੋਏ ਹਨ।


ਕਰਜ਼ੇ ਦੀ ਸਥਿਤੀ ‘ਤੇ ਦਾਅਵਾ
ਮੰਤਰੀ ਚੀਮਾ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਈ, ਤਦ ਪੰਜਾਬ ‘ਤੇ ਲਗਭਗ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਕਰਜ਼ੇ ਦੀ ਸਰਵਿਸਿੰਗ ਕਰਦਿਆਂ 35 ਫ਼ੀਸਦੀ ਮੁੱਖ ਰਕਮ ਅਤੇ 50 ਫ਼ੀਸਦੀ ਵਿਆਜ ਦੀ ਅਦਾਇਗੀ ਕੀਤੀ ਹੈ। ਉਨ੍ਹਾਂ ਅਨੁਸਾਰ, ਕਰਜ਼ੇ ਦਾ ਵੱਡਾ ਹਿੱਸਾ ਵਾਪਸ ਕੀਤਾ ਜਾ ਚੁੱਕਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਵਿਕਾਸੀ ਕੰਮ ਕੀਤੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਤਰੱਕੀ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। 


 

#World News #ਜਨ ਪੰਜਾਬ #ਪੰਜਾਬ ਖ਼ਬਰਾਂ #ਰਾਜਨੀਤੀ #ਵਿਦੇਸ਼ੀ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स