Holiday News : ਪੰਜਾਬ ‘ਚ ਲਗਾਤਾਰ 3 ਦਿਨ ਸਰਕਾਰੀ ਛੁੱਟੀਆਂ, ਸਕੂਲ-ਕਾਲਜ ‘ਤੇ ਦਫ਼ਤਰ ਰਹਿਣਗੇ ਬੰਦ

Holiday News : ਪੰਜਾਬ ‘ਚ ਲਗਾਤਾਰ 3 ਦਿਨ ਸਰਕਾਰੀ ਛੁੱਟੀਆਂ, ਸਕੂਲ-ਕਾਲਜ ‘ਤੇ ਦਫ਼ਤਰ ਰਹਿਣਗੇ ਬੰਦ

Post by : Jan Punjab Bureau

March 5, 2026 5:11 p.m. 2209

ਮਾਰਚ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਕਈ ਮਹੱਤਵਪੂਰਨ ਜਨਤਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਇੱਕ ਪਾਸੇ ਜਿੱਥੇ ਇਸ ਮਹੀਨੇ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਦਾ ਸੀਜ਼ਨ ਹੈ, ਉੱਥੇ ਦੂਜੇ ਪਾਸੇ ਕਈ ਵੱਡੇ ਤਿਉਹਾਰ ਵੀ ਮਨਾਏ ਜਾਣਗੇ। ਪਰ ਜੇਕਰ ਤੁਸੀਂ ਵੀ ਕਿੱਥੇ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਵੀ ਮਹੱਤਵਪੂਰਨ ਹੈ। 

ਦੱਸ ਦਈਏ ਕਿ 21 ਮਾਰਚ ਨੂੰ ਈਦ-ਉਲ-ਫਿਤਰ ਦੇ ਮੌਕੇ 'ਤੇ ਸਾਰੇ ਸਰਕਾਰੀ ਦਫ਼ਤਰਾਂ, ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਬਾਅਦ, ਐਤਵਾਰ ਨੂੰ ਹਫਤਾਵਾਰੀ ਛੁੱਟੀ ਰਹੇਗੀ, ਜਿਸ ਨਾਲ ਲੋਕਾਂ ਨੂੰ ਇੱਕ ਦਿਨ ਹੋਰ ਆਰਾਮ ਮਿਲੇਗਾ।

ਇਸ ਦੇ ਨਾਲ ਹੀ 23 ਮਾਰਚ, ਸੋਮਵਾਰ ਨੂੰ, ਪੰਜਾਬ ਸਰਕਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਮੌਕੇ 'ਤੇ ਵੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਰਕਾਰੀ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।   

 

 

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਰਾਜਨੀਤੀ - ਪੰਜਾਬ ਸਿਆਸਤ अपडेट्स