Post by : Jan Punjab Bureau
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ ਅਤੇ ਸਦਨ ਦੀ ਕਾਰਵਾਈ ਗਵਰਨਰ ਦੇ ਭਾਸ਼ਣ ਨਾਲ ਸ਼ੁਰੂ ਹੋਵੇਗੀ। ਸਦਨ ਵਿੱਚ ਹੰਗਾਮੇ ਦੇ ਆਸਾਰ ਵੀ ਜਤਾਏ ਜਾ ਰਹੇ ਹਨ, ਕਿਉਂਕਿ ਵਿਰੋਧੀ ਧਿਰ ਸਰਕਾਰ ਨੂੰ ਕਈ ਮਸਲਿਆਂ ‘ਤੇ ਘੇਰਨ ਲਈ ਪੂਰੀ ਤਿਆਰੀ ਵਿੱਚ ਹੈ।
ਬਜਟ ਨੂੰ ਲੈ ਕੇ ਸਿਆਸੀ ਤਣਾਅ ਵਧਣ ਦੀ ਸੰਭਾਵਨਾ ਹੈ ਅਤੇ ਇਸ ਮਾਮਲੇ ‘ਤੇ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਕਾਰ ਤਿੱਖੀ ਬਹਿਸ ਹੋ ਸਕਦੀ ਹੈ। ਵਿਰੋਧੀ ਧਿਰ ਵੱਲੋਂ ਬਜਟ ਵਿੱਚ ਕੀਤੇ ਗਏ ਐਲਾਨਾਂ, ਰਾਜ ਦੇ ਵਿੱਤੀ ਹਾਲਾਤ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।
ਇਸ ਦੌਰਾਨ ਵਿਰੋਧੀ ਆਗੂ ਸਦਨ ਵਿੱਚ ਸਰਕਾਰ ਦੀਆ ਨੀਤੀਆਂ ‘ਤੇ ਸਵਾਲ ਉਠਾਉਣਗੇ। ਦੂਜੇ ਪਾਸੇ ਸਰਕਾਰ ਵੱਲੋਂ ਵੀ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਬਜਟ ਦੀਆਂ ਮੁੱਖ ਯੋਜਨਾਵਾਂ ਅਤੇ ਫੈਸਲਿਆਂ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਕਰਕੇ ਅੱਜ ਦੇ ਦਿਨ ਸਦਨ ਵਿੱਚ ਸਿਆਸੀ ਘਮਾਸਾਣ ਦੇ ਪੂਰੇ ਆਸਾਰ ਹਨ ਅਤੇ ਕਾਰਵਾਈ ਦੌਰਾਨ ਤਿੱਖੀ ਨੋਕਝੋਕ ਵੀ ਦੇਖਣ ਨੂੰ ਮਿਲ ਸਕਦੀ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸਾਲ 2026–27 ਦੇ ਬਜਟ ਵਿੱਚ ਔਰਤਾਂ ਲਈ ਇੱਕ ਵੱਡਾ ਫੈਸਲਾ ਲੈਂਦਿਆਂ “ਮੁੱਖ ਮੰਤਰੀ ਮਾਂਵਾਂ ਧੀਆਂ ਸਤਿਕਾਰ ਯੋਜਨਾ” ਦੀ ਘੋਸ਼ਣਾ ਕੀਤੀ ਹੈ।
ਇਸ ਯੋਜਨਾ ਦਾ ਮਕਸਦ ਸੂਬੇ ਦੀਆਂ ਔਰਤਾਂ ਨੂੰ ਸਿੱਧੀ ਵਿੱਤੀ ਮਦਦ ਦੇ ਕੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨਾ ਹੈ। ਇਸ ਐਲਾਨ ਅਨੁਸਾਰ ਆਮ ਵਰਗ ਦੀਆਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ, ਜਦਕਿ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1500 ਰੁਪਏ ਮਹੀਨਾਵਾਰ ਮਿਲਣਗੇ।
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ
Gursimran Singh Mand News: ਹਰਿਆਣਾ ਦੇ ਪੰਜੋਖਰਾ ਸਾਹਿਬ ’ਚ ਕਥਿਤ ਕ...
ਹਰਿਆਣਾ ਦੇ ਸ੍ਰੀ ਪੰਜੋਖਰਾ ਸਾਹਿਬ ਵਿਖੇ ਗੁਰਸਿਮਰਨ ਮੰਡ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਜਾਂ
Commonwealth Games 2026: Sharmila Dhankhar ਨੇ ਪੈਰਾ-ਐਥਲੈਟਿਕਸ ...
Commonwealth Games 2026 ਵਿੱਚ Sharmila Dhankhar ਨੇ Para Shot Put F57 ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਲਈ ਇਤ
ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ! ਮੌਤਾਂ ਦੀ ਗਿਣਤੀ 68 ਹੋਈ, 5 ਲੱਖ ਤੋ...
ਅਸਾਮ ਵਿੱਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 68 ਹੋ ਗਈ। 5.24 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 354 ਰਾਹਤ ਕੈਂਪ ਚੱਲ ਰਹੇ
Che Guevara ਕੌਣ ਸਨ? ਜਾਣੋ ਕਿਊਬਾ ਦੀ ਕ੍ਰਾਂਤੀ ਦੇ ਇਸ ਵਿਵਾਦਿਤ ਅਤੇ ...
ਚੇ ਗਵੇਰਾ ਦੀ ਪੂਰੀ ਜੀਵਨੀ ਪੰਜਾਬੀ ਵਿੱਚ ਪੜ੍ਹੋ। ਅਰਜਨਟੀਨਾ ਤੋਂ ਕਿਊਬਾ ਦੀ ਕ੍ਰਾਂਤੀ, ਫਿਡੇਲ ਕਾਸਤ੍ਰੋ ਨਾਲ ਸਫ਼ਰ, ਬੋਲ
CJP Protest March: ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ...
ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ਭੁੱਖ ਹੜਤਾਲ ਖ਼ਤਮ ਕੀਤੀ। ਸੰਸਦ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਹਾਈ ਅ
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ