Author : Kanwalinder Pal Singh Sra
ਫਰੀਦਕੋਟ: ਬਾਬਾ ਸ਼ੇਖ ਫਰੀਦ ਜੀ ਦੇ ਪਾਵਨ ਧਰਤੀ ਫਰੀਦਕੋਟ ਵਿੱਚ 06 ਤੋਂ 09 ਫਰਵਰੀ 2026 ਤੱਕ ਪਹਿਲੀ ਵਾਰ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਟੂਰਨਾਮੈਂਟ ਫਰੀਦ ਬੈਡਮਿੰਟਨ ਹਾਲ, ਨਹਿਰੂ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ।
ਇਸ ਟੂਰਨਾਮੈਂਟ ਦੇ ਪ੍ਰਬੰਧ ਸਕੱਤਰ ਐਡਵੋਕੇਟ ਲਲਿਤ ਮੋਹਨ ਗੁਪਤਾ, ਜੋ ਕਿ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਤੇ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਫਰੀਦਕੋਟ ਦੇ ਸੀਨੀਅਰ ਵਾਈਸ ਪ੍ਰਧਾਨ ਵੀ ਹਨ, ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਲਈ ਖਿਡਾਰੀਆਂ ਨੂੰ 02 ਫਰਵਰੀ 2026 ਤੱਕ ਆਪਣੀ ਐਂਟਰੀ ਦੇਣੀ ਲਾਜ਼ਮੀ ਹੈ।
ਟੂਰਨਾਮੈਂਟ ਵਿੱਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸ. ਗੁਰਮੀਤ ਸਿੰਘ ਮੀਤ ਹੇਅਰ, ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਬਲਜੀਤ ਕੌਰ, ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਫਰੀਦਕੋਟ ਮੈਡਮ ਪੂਨਮਦੀਪ ਕੌਰ, ਐਸ. ਐਸ. ਪੀ ਡਾ. ਪ੍ਰਗਿਆ ਜੈਨ, ਪੰਜਾਬ ਰਾਜ ਸੂਚਨਾ ਕਮਿਸ਼ਨ ਕਮਿਸ਼ਨਰ ਐਡਵੋਕੇਟ ਸ. ਸੰਦੀਪ ਸਿੰਘ ਧਾਲੀਵਾਲ, ਅਸਿਸਟੈਂਟ ਕਮਿਸ਼ਨਰ ਜਨਰਲ ਸ. ਗੁਰਕਿਰਨਦੀਪ ਸਿੰਘ ਸਿੱਧੂ ਅਤੇ ਹੋਰ ਅਹੁਦੇਦਾਰ ਵੀ ਖਾਸ ਸ਼ਿਰਕਤ ਕਰਨਗੇ। ਉਹ ਖਿਡਾਰੀਆਂ ਨੂੰ ਅਸ਼ੀਰਵਾਦ ਦਿਆਂਗੇ।
ਟੂਰਨਾਮੈਂਟ ਵਿੱਚ 35 ਤੋਂ 75 ਸਾਲ ਤੱਕ ਉਮਰ ਵਾਲੇ ਮਰਦਾਂ ਅਤੇ ਔਰਤਾਂ ਖਿਡਾਰੀ ਭਾਗ ਲੈਣਗੇ। ਖਿਡਾਰੀਆਂ ਨੂੰ ਬਰੇਕਫਾਸਟ, ਲੰਚ ਅਤੇ ਚਾਹ/ਕੌਫੀ ਮੁਹੱਈਆ ਕਰਵਾਈ ਜਾਵੇਗੀ। ਹਰੇਕ ਭਾਗੀਦਾਰ ਨੂੰ ਟੀ-ਸ਼ਰਟ ਅਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਟੂਰਨਾਮੈਂਟ ਬੈਨਰ ਜਾਰੀ ਕਰਦਿਆਂ ਲਲਿਤ ਮੋਹਨ ਗੁਪਤਾ ਨੇ ਸਾਰੇ ਖੇਡ ਪ੍ਰੇਮੀਆਂ ਅਤੇ ਟੂਰਨਾਮੈਂਟ ਕਮੇਟੀ ਮੈਂਬਰਾਂ ਨੂੰ ਵਧ ਚੜ੍ਹ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਫਰੀਦਕੋਟ ਆ ਰਹੇ ਖਿਡਾਰੀਆਂ ਅਤੇ ਅਫ਼ਸਰਾਂ ਨੂੰ ਕਿਸੇ ਵੀ ਕਿਸਮ ਦੀ ਪ੍ਰਸ਼ਾਨੀ ਨਾ ਹੋਵੇ।
ਇਸ ਪ੍ਰੋਗਰਾਮ ਨਾਲ ਖੇਡਾਂ ਦੇ ਪ੍ਰਸਾਰ ਅਤੇ ਸਿਹਤਮੰਦ ਜੀਵਨ ਪੱਧਰ ਨੂੰ ਵਧਾਵਾ ਮਿਲੇਗਾ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜੇਗੀ।
ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਤੋਂ ਸਾਰੇ ਛਾਲਾਂ ਮਾਰ ਕੇ ਭੱਜਣ ਲੱਗੇ...
ਆਪ ਦੀ ਸਿਆਸੀ ਹਾਲਤ ‘ਤੇ ਵੱਡਾ ਦਾਅਵਾ, ਅੰਮ੍ਰਿਤ ਸਿੰਘ ਭਾਰਤੀ ਨੇ ਕਿਹਾ ਕਿ ਪਾਰਟੀ ਡੁੱਬਦੀ ਬੇੜੀ ਹੈ ਤੇ ਲੀਡਰ ਭਾਜਪਾ ਵੱ
Namo Bharat Express Delhi-Karnal Route: ਦਿੱਲੀ ਤੋਂ ਕਰਨਾਲ ਤੱਕ ...
ਦਿੱਲੀ-ਕਰਨਾਲ Namo Bharat ਕੋਰੀਡੋਰ 136KM ਲੰਬਾ, 90 ਮਿੰਟ ਵਿੱਚ ਯਾਤਰਾ, 17 ਸਟੇਸ਼ਨ ਅਤੇ ਤੇਜ਼ ਰਫ਼ਤਾਰ ਨਾਲ ਕਨੈਕਟਿ
VR Punjab Mall Closed: ਮੁਹਾਲੀ ’ਚ ਵੱਡਾ ਝਟਕਾ, ਮਸ਼ਹੂਰ ਮਾਲ ਬੰਦ ਹੋ...
ਮੁਹਾਲੀ ਦਾ VR ਪੰਜਾਬ ਮਾਲ ਬੰਦ, ਭੂਚਾਲ ਬਾਅਦ ਢਾਂਚਾਗਤ ਖਤਰੇ ਸਾਹਮਣੇ। ਕਰਮਚਾਰੀਆਂ ਤੇ ਵਪਾਰੀਆਂ ’ਚ ਚਿੰਤਾ ਵਧੀ
IPL 2026 Match: Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾ...
Punjab Kings ਨੇ IPL ਮੈਚ ਵਿੱਚ Lucknow Super Giants ਨੂੰ 54 ਦੌੜਾਂ ਨਾਲ ਹਰਾਇਆ; ਪ੍ਰਿਆਂਸ਼ ਆਰੀਆ ਤੇ ਕੋਨੋਲੀ ਦੀ
Jammu Kashmir Bus Accident: ਊਧਮਪੁਰ ਵਿੱਚ ਭਿਆਨਕ ਬੱਸ ਹਾਦਸਾ, 7 ਲ...
Jammu Kashmir ਦੇ ਊਧਮਪੁਰ ਵਿੱਚ ਬੱਸ ਖੱਡ ਵਿੱਚ ਡਿੱਗੀ, 7 ਦੀ ਮੌਤ ਤੇ ਕਈ ਜ਼ਖਮੀ; ਰਾਹਤ ਤੇ ਬਚਾਅ ਕਾਰਜ ਜਾਰੀ, ਜਾਂਚ
Punjab Politics: ਭਗਵੰਤ ਮਾਨ ਤੇ ਕੇਜਰੀਵਾਲ ਦਾ ‘ਬਦਲਾਅ’ ਲੋਕਾਂ ਨੂੰ ...
ਅੰਮ੍ਰਿਤ ਸਿੰਘ ਭਾਰਤੀ ਦਾ ਵੱਡਾ ਬਿਆਨ, ਭਗਵੰਤ ਮਾਨ ਤੇ ਕੇਜਰੀਵਾਲ ਦੇ ‘ਬਦਲਾਅ’ ’ਤੇ ਸਵਾਲ, ਕਾਨੂੰਨ ਵਿਵਸਥਾ ਤੇ ਨਸ਼ਿਆਂ
Punjab Toll Plaza Protest: ਪੰਜਾਬ ਭਰ ’ਚ 3 ਘੰਟੇ ਲਈ ਟੋਲ ਪਲਾਜ਼ੇ ...
ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟੇ ਲਈ ਫਰੀ ਰਹੇ, ਕੈਸ਼-ਲੈੱਸ ਨੀਤੀ ਦੇ ਵਿਰੋਧ ਵਿੱਚ ਕਾਮਿਆਂ ਦਾ ਪ੍ਰਦਰਸ਼ਨ, ਨੌਕਰੀਆਂ ਦ