Post by : Raman Preet
ਫਾਜ਼ਿਲਕਾ ਜ਼ਿਲ੍ਹੇ ਵਿੱਚ ਪੁਲਿਸ ਨੇ ਨਸ਼ੇ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸਰਹੱਦ ਨਾਲ ਲੱਗਦੇ ਖੇਤਰ ਵਿੱਚ ਉਸ ਵੇਲੇ ਕੀਤੀ ਗਈ ਜਦੋਂ ਪੁਲਿਸ ਅਤੇ ਬਾਰਡਰ ਸੁਰੱਖਿਆ ਟੀਮ ਸੰਯੁਕਤ ਨਾਕਾਬੰਦੀ ਕਰ ਰਹੀ ਸੀ।
ਜਾਣਕਾਰੀ ਮੁਤਾਬਕ, 4 ਦਸੰਬਰ ਦੀ ਸ਼ਾਮ ਨੂੰ ਢਾਣੀ ਮਾਂਘ ਸਿੰਘ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੂੰ ਇੱਕ ਬਜਾਜ ਡਿਸਕਵਰ ਮੋਟਰਸਾਈਕਲ ਸ਼ੱਕੀ ਹਾਲਤ ਵਿਚ ਦਿਖਾਈ ਦਿੱਤੀ ਜਿਸ ‘ਤੇ ਤਿੰਨ ਨੌਜਵਾਨ ਸਵਾਰ ਸਨ। ਨਾਕਾਬੰਦੀ ਦੇਖ ਕੇ ਉਹ ਮੁੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਨਾਲ ਉਨ੍ਹਾਂ ਨੂੰ ਰੋਕ ਕੇ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਮੋਮੀ ਲਿਫਾਫੇ ਵਿੱਚ ਪੈਕ ਕੀਤੀ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਤਿੰਨਾਂ ਦੀ ਪਹਿਚਾਣ ਹੇਠ ਲਿਖੇ ਤਰ੍ਹਾਂ ਹੋਈ ਹੈ:
ਗਣੇਸ਼ ਸਿੰਘ, ਪੁੱਤਰ ਜੰਗੀਰ ਸਿੰਘ, ਨਿਵਾਸੀ ਹਜਾਰਾ ਰਾਮ ਸਿੰਘ ਵਾਲਾ
ਅਮਰਿੰਦਰ ਸਿੰਘ, ਪੁੱਤਰ ਪਰਮਜੀਤ ਸਿੰਘ, ਨਿਵਾਸੀ ਪਿੰਡ ਜੋਧਾ ਭੈਣੀ, ਹਾਲ ਬਸਤੀ ਕੇਰਾਂ ਵਾਲੀ
ਅਰੁਣਦੀਪ ਸਿੰਘ, ਪੁੱਤਰ ਹਰਮੇਸ਼ ਸਿੰਘ, ਨਿਵਾਸੀ ਪਿੰਡ ਮੋਹਰ ਸਿੰਘ ਵਾਲਾ
ਪੁਲਿਸ ਨੇ ਤਿੰਨਾਂ ਦੇ ਖ਼ਿਲਾਫ਼ ਨਸ਼ਾ ਤਸਕਰੀ ਦੇ ਗੰਭੀਰ ਪੱਧਰ ਦੇ ਪ੍ਰਾਬਧਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਗੈਂਗ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਨੈੱਟਵਰਕ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਇਹ ਹੈਰੋਇਨ ਕਿੱਥੋਂ ਆਈ ਸੀ।
ਉੱਚ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਸ਼ਿਆਂ ਦੀ ਸਪਲਾਈ ਚੈਨ ਤੱਕ ਪਹੁੰਚਣ ਲਈ ਜਾਂਚ ਹੋਰ ਤੀਬਰ ਕੀਤੀ ਜਾ ਰਹੀ ਹੈ। ਫਾਜ਼ਿਲਕਾ ਦੇ ਸਰਹੱਦੀ ਖੇਤਰਾਂ ਵਿੱਚ ਨਸ਼ਾ ਤਸਕਰੀ ਨੂੰ ਰੋਕਣ ਲਈ ਖਾਸ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਨਾਕਾਬੰਦੀਆਂ ਅਤੇ ਰੇਡਾਂ ਨੂੰ ਵਧਾਇਆ ਜਾਵੇਗਾ।
ਪੁਲਿਸ ਦੇ ਇਸ ਐਕਸ਼ਨ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਨਸ਼ਾ ਤਸਕਰਾਂ ਲਈ ਕੋਈ ਰਹਿਮ ਨਹੀਂ ਕੀਤਾ ਜਾਵੇਗਾ।
ਤੇਲੰਗਾਨਾ ਵਿੱਚ ਸਲਮਾਨ ਖਾਨ ਦੀ ਸੁਪਰ ਮੇਗਾ ਫਿਲਮ ਸਿਟੀ ਯੋਜਨਾ...
ਤੇਲੰਗਾਨਾ ਨੇ ਸਲਮਾਨ ਖਾਨ ਵੈਂਚਰਜ਼ ਨਾਲ ₹10,000 ਕਰੋੜ ਦਾ ਫਿਲਮ ਸਿਟੀ ਤੇ ਟਾਊਨਸ਼ਿਪ ਸਮਝੌਤਾ ਕੀਤਾ, ਜਿਸ ਨਾਲ ਰੋਜ਼ਗਾਰ
ਬੰਗਾਲੀ ਫਿਲਮ ਉਦਯੋਗ ਦੇ ਦਿਗਗਜ ਅਦਾਕਾਰ ਕਲਿਆਣ ਚਟਰਜੀ ਦਾ 81 ਸਾਲ ਦੀ ਉ...
ਬੰਗਾਲੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਕਲਿਆਣ ਚਟਰਜੀ ਨੇ 81 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਉਹ ਕਈ ਪ੍ਰਸਿੱਧ ਫਿਲਮਾਂ
ਪੰਜਾਬ ਦੇ ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਦੇਹਾ...
ਪੰਜਾਬ ਦੇ ਸਾਬਕਾ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਅੰਤਿਮ ਸੰਸਕਾਰ ਅੱਜ ਪਿੰ
ਅਮਰੀਕਾ ਨੇ ਵਰਕ ਪਰਮਿਟ ਨਿਯਮ ਬਦਲੇ: 18 ਮਹੀਨੇ ਦੀ ਮਿਆਦ ਨਾਲ ਹਜ਼ਾਰਾਂ ...
ਅਮਰੀਕਾ ਨੇ ਪ੍ਰਵਾਸੀ ਕਾਮਿਆਂ ਲਈ ਵਰਕ ਪਰਮਿਟ ਨੀਤੀ ਕੜੀ ਕਰ ਦਿੱਤੀ ਹੈ। ਹੁਣ ਪੰਜ ਸਾਲ ਦੀ ਥਾਂ ਸਿਰਫ਼ 18 ਮਹੀਨੇ ਦੀ ਵੈਧ
ਖਰੜ ਚ ਬਦਲਾਅ ਤੇ ਤਰੱਕੀ ਦੀ ਨਵੀਂ ਲਹਿਰ: ਸਮੁਦਾਇਕ ਪਹਲ ‘KAPA’ ਦਾ ਗਠਨ...
ਖਰੜ ਅਤੇ ਛੱਜੂਮਾਜਰਾ ਦੇ ਰਹਿਣ ਵਾਲੇ ਲੋਕ ਟੁੱਟੀਆਂ ਸੜਕਾਂ, ਸਫਾਈ ਅਤੇ ਹੋਰ ਸਮੱਸਿਆਵਾਂ ਨੂੰ ਖਤਮ ਕਰਨ ਲਈ ਪਹਿਲੀ ਵਾਰ ਇਕ
ਸ਼ਿਨਜਿਆਂਗ ਵਿੱਚ 6.0 ਸ਼ਿੱਦਤ ਦਾ ਭੂਚਾਲ, ਕਿਸੇ ਜਾਨੀ ਨੁਕਸਾਨ ਦੀ ਰਿਪੋ...
ਸ਼ਿਨਜਿਆਂਗ ਵਿੱਚ 6.0 ਸ਼ਿੱਦਤ ਦਾ ਭੂਚਾਲ ਆਇਆ। ਸ਼ਿਨਜਿਆਂਗ ਭੂਚਾਲ ਤੋਂ ਕਿਸੇ ਜਾਨੀ ਨੁਕਸਾਨ ਜਾਂ ਇਮਾਰਤਾਂ ਦੇ ਡਹਿ ਜਾਣ
ਪੰਜਾਬ-ਹਰਿਆਣਾ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕੀਤ...
ਪੰਜਾਬ ਹਾਈ ਕੋਰਟ ਨੇ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ। ਮਾਮਲਾ ਆਮਦਨ ਤੋਂ ਵੱਧ ਜਾਇਦਾਦ ਅਤੇ ਡਰੱਗ ਮਨੀ ਨਾਲ ਜ