Author : Sonu Samyal
ਅੱਜ ਬਲੱਡ ਡੋਨਰਜ਼ ਸੋਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੋਸਾਇਟੀ ਕਲਾਨੌਰ ਵੱਲੋਂ ਸਾਂਝੇ ਤੌਰ ‘ਤੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ, ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ, ਜੋ ਕਿ ਪੁੱਡਾ ਗਰਾਊਂਡ, ਜੇਲ੍ਹ ਰੋਡ (ਸਾਹਮਣੇ ਹੈਪੀ ਹਾਈ ਸਕੂਲ) ਵਿਖੇ ਲਗਾਇਆ ਗਿਆ।
ਬਲੱਡ ਡੋਨਰਜ਼ ਸੋਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 125 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ, ਜਿਨ੍ਹਾਂ ਵਿੱਚ 5 ਮਹਿਲਾਵਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਖੂਨਦਾਨੀਆਂ ਦੇ ਉਤਸ਼ਾਹ ਅਤੇ ਸੇਵਾ ਭਾਵਨਾ ਦੀ ਪ੍ਰਸ਼ੰਸਾ ਕੀਤੀ।
ਸਿਟੀ ਪ੍ਰਧਾਨ ਅਭੈ ਮਹਾਜਨ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਹਰਪ੍ਰੀਤ ਮਾਨ ਨੇ ਦੱਸਿਆ ਕਿ ਕੈਂਪ ਦੌਰਾਨ ਗੁਰੂ ਨਾਨਕ ਹਸਪਤਾਲ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਅਤੇ ਰਾਜ ਬਲੱਡ ਬੈਂਕ ਪਠਾਨਕੋਟ ਦੀਆਂ ਟੀਮਾਂ ਵੱਲੋਂ ਖੂਨ ਇਕੱਤਰ ਕੀਤਾ ਗਿਆ।
ਸੰਸਥਾ ਦੇ ਫਾਊਂਡਰ ਰਜੇਸ਼ ਬੱਬੀ ਅਤੇ ਸਕੱਤਰ ਪ੍ਰਵੀਨ ਅੱਤਰੀ ਨੇ ਦੱਸਿਆ ਕਿ ਇਹ ਬਲੱਡ ਡੋਨਰਜ਼ ਸੋਸਾਇਟੀ ਦਾ 154ਵਾਂ ਖੂਨਦਾਨ ਕੈਂਪ ਸੀ, ਜਦਕਿ ਪੁੱਡਾ ਗਰਾਊਂਡ ਵਿੱਚ ਇਹ ਪੰਜਵਾਂ ਕੈਂਪ ਸੀ।
ਅੰਤ ਵਿੱਚ ਕੈਸ਼ੀਅਰ ਦਵਿੰਦਰਜੀਤ ਸਿੰਘ, ਸਿਟੀ ਯੂਥ ਪ੍ਰਧਾਨ ਕੇ.ਪੀ.ਐਸ. ਬਾਜਵਾ ਅਤੇ ਸਹਾਇਕ ਕੈਸ਼ੀਅਰ ਭੁਪਿੰਦਰ ਸਿੰਘ ਮੋਨੂ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਖੂਨਦਾਨ ਲਈ ਅੱਗੇ ਆਉਣ ਦੀ ਅਪੀਲ ਕੀਤੀ।
South Africa Road Accident: ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ, 21 ...
ਦੱਖਣੀ ਅਫ਼ਰੀਕਾ ਦੇ ਵੈਸਟਰਨ ਕੇਪ ਵਿੱਚ ਦੋ ਮਿੰਨੀਬੱਸ ਟੈਕਸੀਆਂ ਦੀ ਟੱਕਰ ਤੋਂ ਬਾਅਦ 21 ਲੋਕਾਂ ਦੀ ਮੌਤ, ਕਈ ਜ਼ਖਮੀ
Gurdaspur Bus Accident: ਬਰਨਾਲਾ ਨੇੜੇ ਸੜਕ ਤੋਂ ਹੇਠਾਂ ਪਲਟੀ ਮੁੱਖ ...
ਗੁਰਦਾਸਪੁਰ ਦੇ ਬਰਨਾਲਾ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਪਲਟੀ। ਬੱਸ ਵਿੱਚ ਸ਼ਰਧਾਲੂ ਨਹੀਂ ਸਨ, ਡਰਾਈਵਰ ਤੇ ਦੋ ਸ
Amritsar Illegal Arms Supply Network ਦਾ ਪਰਦਾਫਾਸ਼, 2 AK-47 ਸਮ...
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਨੈੱਟਵਰਕ ਦਾ ਪਰਦਾਫਾਸ਼, 3 ਮੁਲਜ਼ਮ ਗ੍ਰਿਫ਼ਤਾਰ; 2 AK-47, ਮੈਗਜ਼ੀਨ ਅਤੇ 50 ਕਾ
AAP ਦਾ ਵੱਡਾ ਫੈਸਲਾ: CM Bhagwant Mann ਤੇ ਹਰਪਾਲ ਚੀਮਾ ਨੂੰ PAC ’ਚ...
AAP ਨੇ CM ਭਗਵੰਤ ਮਾਨ ਅਤੇ ਹਰਪਾਲ ਚੀਮਾ ਨੂੰ PAC ਵਿੱਚ ਸ਼ਾਮਲ ਕੀਤਾ, ਚੋਣਾਂ ਤੋਂ ਪਹਿਲਾਂ ਪਾਰਟੀ ਦੀ ਰਣਨੀਤੀ ਨੂੰ ਮਿਲ
Tech Layoffs ਦਾ ਵੱਡਾ ਝਟਕਾ, Samsung ਸਮੇਤ ਕਈ ਕੰਪਨੀਆਂ ’ਚ ਨੌਕਰੀਆ...
Samsung ਸਮੇਤ ਵੱਡੀਆਂ ਟੈਕ ਕੰਪਨੀਆਂ ਵਿੱਚ ਛਾਂਟੀਆਂ ਵਧੀਆਂ। ਸਤੰਬਰ ਦੇ ਪਹਿਲੇ ਦਸ ਦਿਨਾਂ ਵਿੱਚ 6,300 ਤੋਂ ਵੱਧ ਟੈਕ ਨ
Sri Darbar Sahib ’ਚ ਬੇਅਦਬੀ ਦੀ ਘਟਨਾ, ਪਰਿਕਰਮਾ ’ਚ Gutka Sahib ਦ...
ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ’ਚ ਗੁਟਕਾ ਸਾਹਿਬ ਦੇ ਅੰਗ ਪਾੜਨ ਦਾ ਮਾਮਲਾ ਸਾਹਮਣੇ ਆਇਆ, ਮੁਲਜ਼ਮ ਪੁਲਿਸ ਹਵਾਲੇ
ISRO ਦਾ ਵੱਡਾ Space Mission, EOS-05 ਦੀ ਸਫਲ Launch ਨਾਲ ਭਾਰਤ ਦੀ...
ISRO ਨੇ GSLV-F17 ਰਾਹੀਂ EOS-05 ਸੈਟੇਲਾਈਟ ਲਾਂਚ ਕੀਤਾ, ਜਿਸ ਨਾਲ ਭਾਰਤ ਦੀ Earth Monitoring ਅਤੇ Disaster Mana