Author : Sonu Samyal
ਵਿਧਾਨ ਸਭਾ ਹਲਕਾ ਕਾਦੀਆਂ ਅੰਦਰ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਹਲਕਾ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਪਿੰਡ ਬਸਰਾਵਾਂ ਅਤੇ ਠੱਕਰ ਸੰਧੂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ। ਪਿੰਡ ਬਸਰਾਵਾਂ ਵਿਖੇ ਬਸਰਾਵਾਂ ਤੋਂ ਤੁਗਲਵਾਲ ਤੱਕ ਦੀ ਸੜਕ ਦੀ ਵਿਸ਼ੇਸ਼ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸੁਚੱਜੀ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇਗੀ।
ਇਸੇ ਤਰ੍ਹਾਂ ਪਿੰਡ ਠੱਕਰ ਸੰਧੂ ਵਿੱਚ ਲਿੰਕ ਸੜਕ ਫਿਰਨੀ ਦੀ ਵਿਸ਼ੇਸ਼ ਮੁਰੰਮਤ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਆਵਾਜਾਈ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣਾ ਹੈ। ਸੜਕਾਂ ਦੀ ਮੁਰੰਮਤ ਨਾਲ ਨਾ ਸਿਰਫ਼ ਲੋਕਾਂ ਨੂੰ ਰਾਹਤ ਮਿਲੇਗੀ, ਸਗੋਂ ਕਿਸਾਨਾਂ ਅਤੇ ਵਪਾਰੀਆਂ ਲਈ ਵੀ ਆਵਾਜਾਈ ਆਸਾਨ ਹੋਵੇਗੀ।
ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾ ਰਹੀ ਹੈ। ਕਾਦੀਆਂ ਹਲਕੇ ਅੰਦਰ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ, ਨਿਕਾਸੀ ਪ੍ਰਣਾਲੀ ਅਤੇ ਹੋਰ ਬੁਨਿਆਦੀ ਸੁਵਿਧਾਵਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਲਈ ਛੱਪੜਾਂ ਦਾ ਨਵੀਨੀਕਰਨ, ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਸਟੇਡੀਅਮ, ਡੇਰਿਆਂ ਅਤੇ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤੇ ਪੱਕੇ ਕਰਨ ਸਮੇਤ ਅਨੇਕਾਂ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ।
ਜਗਰੂਪ ਸਿੰਘ ਸੇਖਵਾਂ ਨੇ ਭਰੋਸਾ ਦਿਵਾਇਆ ਕਿ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵਿਕਾਸ ਕਾਰਜਾਂ ਲਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਖੁਦ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਅਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਸਕੀਮਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੀ ਡੁੱਬਦੀ ਬੇੜੀ ਤੋਂ ਸਾਰੇ ਛਾਲਾਂ ਮਾਰ ਕੇ ਭੱਜਣ ਲੱਗੇ...
ਆਪ ਦੀ ਸਿਆਸੀ ਹਾਲਤ ‘ਤੇ ਵੱਡਾ ਦਾਅਵਾ, ਅੰਮ੍ਰਿਤ ਸਿੰਘ ਭਾਰਤੀ ਨੇ ਕਿਹਾ ਕਿ ਪਾਰਟੀ ਡੁੱਬਦੀ ਬੇੜੀ ਹੈ ਤੇ ਲੀਡਰ ਭਾਜਪਾ ਵੱ
Namo Bharat Express Delhi-Karnal Route: ਦਿੱਲੀ ਤੋਂ ਕਰਨਾਲ ਤੱਕ ...
ਦਿੱਲੀ-ਕਰਨਾਲ Namo Bharat ਕੋਰੀਡੋਰ 136KM ਲੰਬਾ, 90 ਮਿੰਟ ਵਿੱਚ ਯਾਤਰਾ, 17 ਸਟੇਸ਼ਨ ਅਤੇ ਤੇਜ਼ ਰਫ਼ਤਾਰ ਨਾਲ ਕਨੈਕਟਿ
VR Punjab Mall Closed: ਮੁਹਾਲੀ ’ਚ ਵੱਡਾ ਝਟਕਾ, ਮਸ਼ਹੂਰ ਮਾਲ ਬੰਦ ਹੋ...
ਮੁਹਾਲੀ ਦਾ VR ਪੰਜਾਬ ਮਾਲ ਬੰਦ, ਭੂਚਾਲ ਬਾਅਦ ਢਾਂਚਾਗਤ ਖਤਰੇ ਸਾਹਮਣੇ। ਕਰਮਚਾਰੀਆਂ ਤੇ ਵਪਾਰੀਆਂ ’ਚ ਚਿੰਤਾ ਵਧੀ
IPL 2026 Match: Punjab Kings ਨੇ ਲਖਨਊ ਸੁਪਰ ਜਾਇੰਟਸ ਨੂੰ 54 ਦੌੜਾ...
Punjab Kings ਨੇ IPL ਮੈਚ ਵਿੱਚ Lucknow Super Giants ਨੂੰ 54 ਦੌੜਾਂ ਨਾਲ ਹਰਾਇਆ; ਪ੍ਰਿਆਂਸ਼ ਆਰੀਆ ਤੇ ਕੋਨੋਲੀ ਦੀ
Jammu Kashmir Bus Accident: ਊਧਮਪੁਰ ਵਿੱਚ ਭਿਆਨਕ ਬੱਸ ਹਾਦਸਾ, 7 ਲ...
Jammu Kashmir ਦੇ ਊਧਮਪੁਰ ਵਿੱਚ ਬੱਸ ਖੱਡ ਵਿੱਚ ਡਿੱਗੀ, 7 ਦੀ ਮੌਤ ਤੇ ਕਈ ਜ਼ਖਮੀ; ਰਾਹਤ ਤੇ ਬਚਾਅ ਕਾਰਜ ਜਾਰੀ, ਜਾਂਚ
Punjab Politics: ਭਗਵੰਤ ਮਾਨ ਤੇ ਕੇਜਰੀਵਾਲ ਦਾ ‘ਬਦਲਾਅ’ ਲੋਕਾਂ ਨੂੰ ...
ਅੰਮ੍ਰਿਤ ਸਿੰਘ ਭਾਰਤੀ ਦਾ ਵੱਡਾ ਬਿਆਨ, ਭਗਵੰਤ ਮਾਨ ਤੇ ਕੇਜਰੀਵਾਲ ਦੇ ‘ਬਦਲਾਅ’ ’ਤੇ ਸਵਾਲ, ਕਾਨੂੰਨ ਵਿਵਸਥਾ ਤੇ ਨਸ਼ਿਆਂ
Punjab Toll Plaza Protest: ਪੰਜਾਬ ਭਰ ’ਚ 3 ਘੰਟੇ ਲਈ ਟੋਲ ਪਲਾਜ਼ੇ ...
ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟੇ ਲਈ ਫਰੀ ਰਹੇ, ਕੈਸ਼-ਲੈੱਸ ਨੀਤੀ ਦੇ ਵਿਰੋਧ ਵਿੱਚ ਕਾਮਿਆਂ ਦਾ ਪ੍ਰਦਰਸ਼ਨ, ਨੌਕਰੀਆਂ ਦ