Author : Sonu Samyal
ਵਿਸਾਖ ਮਹੀਨੇ ਦੀ ਸੰਗਰਾਂਦ ਅਤੇ ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ, ਅੱਜ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਜੀ ਵਿਖੇ ਯੂਨਾਈਟਿਡ ਸਿੱਖਸ, ਅਨੋਨਿਮਸ ਹੋਪ ਐਨਜੀਓ ਅਤੇ ਇਨਸਾਨੀਅਤ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨ ਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਸਫਲ ਆਯੋਜਨ ਕੀਤਾ ਗਿਆ।
ਇਸ ਮੌਕੇ ‘ਤੇ 200 ਤੋਂ ਵੱਧ ਲੋਕਾਂ ਨੇ ਆਪਣੇ ਸਿਹਤ ਜਾਂਚ (ਚੈਕਅੱਪ) ਕਰਵਾਏ। ਮੈਡੀਕਲ ਕੈਂਪ ਦੌਰਾਨ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸਦੇ ਨਾਲ ਹੀ ਬੱਚਿਆਂ ਲਈ ਓ.ਆਰ.ਐਸ. ਪੈਕੇਟ ਅਤੇ ਔਰਤਾਂ ਲਈ ਸੈਨੇਟਰੀ ਪੈਡਸ ਵੀ ਉਪਲਬਧ ਕਰਵਾਏ ਗਏ, ਜਿਸ ਨਾਲ ਸਮਾਜਿਕ ਸੇਵਾ ਦਾ ਮਹੱਤਵਪੂਰਨ ਸੁਨੇਹਾ ਦਿੱਤਾ ਗਿਆ।
ਮੈਡੀਕਲ ਕੈਂਪ ਵਿੱਚ ਗੁਰਦਾਸਪੁਰ ਮੈਡੀਸਿਟੀ ਹਸਪਤਾਲ ਤੋਂ ਡਾ. ਗੁਰਪ੍ਰੀਤ ਕੌਰ ਬੱਬਰ, ਡਾ. ਮਨਜੀਤ ਸਿੰਘ ਬੱਬਰ ਅਤੇ ਉਹਨਾਂ ਦੀ ਟੀਮ ਨੇ ਲੋਕਾਂ ਦੀ ਜਾਂਚ ਕੀਤੀ। ਇਸਦੇ ਨਾਲ ਹੀ ਡਾ. ਅੰਕੁਸ਼ ਰਾਣਾ ਜੀ ਨੇ ਵੀ ਆਪਣੀ ਸੇਵਾਵਾਂ ਦਿੱਤੀਆਂ ਅਤੇ ਮਰੀਜ਼ਾਂ ਦੀ ਜਾਂਚ ਵਿੱਚ ਯੋਗਦਾਨ ਪਾਇਆ।
ਖੂਨ ਦਾਨ ਕੈਂਪ ਦਾ ਆਯੋਜਨ ਮਾਸਟਰ ਨਿਰਮਲ ਸਿੰਘ ਸੇਵਾ ਸੋਸਾਇਟੀ ਅਤੇ ਪਿੰਡ ਬਹੂਰੀਆਂ ਸੈਣੀ ਦੇ ਸਹਿਯੋਗ ਨਾਲ ਕੀਤਾ ਗਿਆ, ਜਿਸ ਦੀ ਅਗਵਾਈ ਪ੍ਰਧਾਨ ਇਕਬਾਲ ਸਿੰਘ ਸੋਨੂੰ ਵੀਰ ਜੀ ਨੇ ਕੀਤੀ। ਇਸ ਉਪਰਾਲੇ ਨੂੰ ਸਮਾਜਿਕ ਸੇਵਾ ਦੀ ਇਕ ਮਿਸਾਲ ਵਜੋਂ ਦੇਖਿਆ ਗਿਆ।
ਇਸ ਸਮਾਗਮ ਦੌਰਾਨ ਯੂਨਾਈਟਿਡ ਸਿੱਖਸ ਅਤੇ ਅਨੋਨਿਮਸ ਹੋਪ ਐਨਜੀਓ ਦੇ ਸੇਵਾਦਾਰ ਸ. ਅਮਨਦੀਪ ਸਿੰਘ, ਸ. ਕਰਮਬੀਰ ਸਿੰਘ, ਸ. ਕਰਨਬੀਰ ਸਿੰਘ ਖਾਲਸਾ, ਸ. ਸਰਬਜੀਤ ਸਿੰਘ, ਸ. ਗੁਰਬਚਨ ਸਿੰਘ, ਸ. ਨਵਜੀਤ ਸਿੰਘ ਖਾਲਸਾ, ਸ. ਨਵਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਸ. ਸੁਖਪਾਲ ਸਿੰਘ, ਅੰਕੁਸ਼ ਭੋਗਲ ਅਤੇ ਸੋਨੂੰ ਸਮਿਆਲ ਜੀ ਆਦਿ ਹਾਜ਼ਰ ਰਹੇ।
ਇਹ ਕੈਂਪ ਨਾ ਸਿਰਫ਼ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸਫਲ ਰਿਹਾ, ਸਗੋਂ ਇਸਨੇ ਸਮਾਜ ਵਿੱਚ ਸੇਵਾ, ਭਾਈਚਾਰੇ ਅਤੇ ਮਨੁੱਖਤਾ ਦਾ ਸੁਨੇਹਾ ਵੀ ਮਜ਼ਬੂਤ ਕੀਤਾ।
Che Guevara ਕੌਣ ਸਨ? ਜਾਣੋ ਕਿਊਬਾ ਦੀ ਕ੍ਰਾਂਤੀ ਦੇ ਇਸ ਵਿਵਾਦਿਤ ਅਤੇ ...
ਚੇ ਗਵੇਰਾ ਦੀ ਪੂਰੀ ਜੀਵਨੀ ਪੰਜਾਬੀ ਵਿੱਚ ਪੜ੍ਹੋ। ਅਰਜਨਟੀਨਾ ਤੋਂ ਕਿਊਬਾ ਦੀ ਕ੍ਰਾਂਤੀ, ਫਿਡੇਲ ਕਾਸਤ੍ਰੋ ਨਾਲ ਸਫ਼ਰ, ਬੋਲ
CJP Protest March: ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ...
ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ਭੁੱਖ ਹੜਤਾਲ ਖ਼ਤਮ ਕੀਤੀ। ਸੰਸਦ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਹਾਈ ਅ
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ
Moga Blast News : ਮੋਗਾ ਦੇ ਸਦਰ ਪੁਲਿਸ ਥਾਣੇ 'ਚ ਤੜਕੇ ਧਮਾਕਾ, ਜਾਂਚ...
ਮੋਗਾ ਦੇ ਸਦਰ ਪੁਲਿਸ ਥਾਣੇ ਵਿੱਚ ਧਮਾਕੇ ਨਾਲ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਕੋਈ ਜਾਨੀ ਨੁਕਸਾਨ ਨਹੀਂ, ਫੋਰੈਂਸਿਕ ਜਾਂਚ
ਤਪਾ ਮੰਡੀ 'ਚ ਪਿੰਡ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਬਰਾਮਦ, ਪੁ...
ਤਪਾ ਮੰਡੀ ਦੇ ਪਿੰਡ ਤਾਜੋਕੇ ਦੇ ਛੱਪੜ ਵਿੱਚੋਂ ਨਵ-ਵਿਆਹੁਤਾ ਦੀ ਲਾਸ਼ ਮਿਲੀ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤ
Punjab Crime News: ਮੋਰਿੰਡਾ ਨਹਿਰ 'ਚ ਮਾਂ 'ਤੇ 3 ਬੱਚਿਆਂ ਨੂੰ ਨਹਿਰ...
ਮੁਹਾਲੀ ਦੀ ਇਕ ਮਹਿਲਾ 'ਤੇ ਆਪਣੇ ਤਿੰਨ ਬੱਚਿਆਂ ਨੂੰ ਮੋਰਿੰਡਾ ਨੇੜੇ ਨਹਿਰ ਵਿੱਚ ਸੁੱਟਣ ਦੇ ਦੋਸ਼। ਦੋ ਬੱਚਿਆਂ ਦੀਆਂ ਲਾਸ
Sri Akal Takht Sahib: AAP ਵਿਧਾਇਕਾਂ ਨੇ ਮੰਨਿਆ—ਬੇਅਦਬੀ ਵਿਰੋਧੀ ਕਾ...
ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ AAP ਵਿਧਾਇਕਾਂ ਨੇ ਮੰਨਿਆ ਕਿ ਉਨ੍ਹਾਂ ਬੇਅਦਬੀ ਕਾਨੂੰਨ ਨੂੰ ਪੂਰੀ ਤਰ੍ਹਾਂ ਪੜ੍ਹੇ ਬਿਨਾਂ