Post by : Jan Punjab Bureau
ਖੰਡੂਰ ਸਾਹਿਬ ਮੰਡੀ ਦਾ ਦੌਰਾ ਕਰਨ ਆਏ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਮੰਡੀਆਂ ਵਿੱਚ ਕਣਕ ਦੀ ਖਰੀਦ ਨਾ ਸ਼ੁਰੂ ਹੋਣ ਅਤੇ ਲੋੜੀਂਦੇ ਪ੍ਰਬੰਧਾਂ ਦੀ ਕਮੀ ਨੂੰ ਲੈ ਕੇ ਕਿਸਾਨਾਂ ਨੇ ਵਿਧਾਇਕ ਨੂੰ ਘੇਰ ਕੇ ਤਿੱਖੇ ਸਵਾਲ ਕੀਤੇ।
ਕਿਸਾਨਾਂ ਦਾ ਕਹਿਣਾ ਹੈ ਕਿ ਹਲਕੇ ਦੀਆਂ ਮੰਡੀਆਂ ਵਿੱਚ ਹਾਲੇ ਤੱਕ ਕਣਕ ਦੀ ਖਰੀਦ ਸ਼ੁਰੂ ਨਹੀਂ ਹੋਈ। ਆੜ੍ਹਤੀਆਂ ਨੂੰ ਬਾਰਦਾਨਾ ਵੀ ਮੁਹੱਈਆ ਨਹੀਂ ਕਰਵਾਇਆ ਗਿਆ, ਜਿਸ ਕਾਰਨ ਫਸਲ ਵੇਚਣ ਆਏ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕੀਤੇ ਗਏ ਐਲਾਨ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹਨ ਅਤੇ ਜਮੀਨੀ ਹਕੀਕਤ ਬਹੁਤ ਵੱਖਰੀ ਹੈ।
ਮੌਕੇ ’ਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਿਆਲ ਸਿੰਘ ਮਿਆਵਿੰਡ ਨੇ ਵਿਧਾਇਕ ਨੂੰ ਸਵਾਲ ਕੀਤਾ ਕਿ ਜਦੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਸੀ, ਤਾਂ ਹਾਲੇ ਤੱਕ ਖਰੀਦ ਕਿਉਂ ਨਹੀਂ ਹੋਈ। ਕਿਸਾਨਾਂ ਨੇ ਕਿਹਾ ਕਿ ਮੰਡੀਆਂ ਵਿੱਚ ਖਰੀਦ ਪ੍ਰਕਿਰਿਆ ਅਜੇ ਤੱਕ ਸ਼ੁਰੂ ਨਹੀਂ ਹੋਈ, ਬਾਰਦਾਨੇ ਦੀ ਕਮੀ ਕਾਰਨ ਫਸਲ ਖੁੱਲ੍ਹੇ ਵਿੱਚ ਪਈ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚ ਰਹੇ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਸਿਆਸੀ ਆਗੂ ਸਿਰਫ ਮੰਡੀਆਂ ਵਿੱਚ ਆ ਕੇ ਦਾਣਿਆਂ ਦੀ ਢੇਰੀ ’ਤੇ ਫੋਟੋਆਂ ਖਿਚਵਾਉਂਦੇ ਹਨ ਪਰ ਕਿਸਾਨਾਂ ਦੀਆਂ ਅਸਲ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕਰਦੇ।
ਕਿਸਾਨਾਂ ਵੱਲੋਂ ਵਿਧਾਇਕ ਤੋਂ ਤਿੱਖੇ ਸਵਾਲ ਕੀਤੇ ਗਏ ਪਰ ਉਨ੍ਹਾਂ ਦੇ ਅਨੁਸਾਰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਇਸ ਕਾਰਨ ਮਾਹੌਲ ਹੋਰ ਤਣਾਅਪੂਰਨ ਹੋ ਗਿਆ ਅਤੇ ਕਿਸਾਨਾਂ ਨੇ ਮੌਕੇ ’ਤੇ ਹੀ ਰੋਸ ਜ਼ਾਹਿਰ ਕੀਤਾ।
ਕਿਸਾਨਾਂ ਨੇ ਮੰਗ ਕੀਤੀ ਕਿ ਕਣਕ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ, ਮੰਡੀਆਂ ਵਿੱਚ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ, ਖਰੀਦ ਏਜੰਸੀਆਂ ਨੂੰ ਸਰਗਰਮ ਕੀਤਾ ਜਾਵੇ ਅਤੇ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਐਸਡੀਐਮ ਖੰਡੂਰ ਸਾਹਿਬ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਜਲਦ ਹੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ ਅਤੇ ਬਾਰਦਾਨੇ ਦੀ ਸਪਲਾਈ ਲਈ ਏਜੰਸੀਆਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਇਹ ਮਾਮਲਾ ਹੁਣ ਸਿਰਫ ਮੰਡੀ ਪ੍ਰਬੰਧਾਂ ਤੱਕ ਸੀਮਤ ਨਹੀਂ ਰਹਿ ਗਿਆ, ਸਗੋਂ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਵਧਦੇ ਤਣਾਅ ਨੂੰ ਦਰਸਾ ਰਿਹਾ ਹੈ।
US Plane Crash: ਉਡਾਣ ਭਰਦਿਆਂ ਹੀ ਮੌਤ ਦਾ ਮੰਜ਼ਰ, 11 ਸਕਾਈਡਾਈਵਰਾਂ ...
ਮਿਸੂਰੀ ਵਿੱਚ ਸਕਾਈਡਾਈਵਿੰਗ ਜਹਾਜ਼ ਕ੍ਰੈਸ਼, ਪਾਇਲਟ ਸਮੇਤ 12 ਲੋਕਾਂ ਦੀ ਮੌਤ। ਜਾਂਚ ਸ਼ੁਰੂ, ਹਾਦਸੇ ਨੇ ਸਭ ਨੂੰ ਝੰਝੋੜਿ
BFUHS Pharmacist Recruitment 2026: ਪੰਜਾਬ ਵਿੱਚ 454 Pharmacy O...
BFUHS ਨੇ 454 Pharmacy Officer ਅਸਾਮੀਆਂ ਲਈ ਭਰਤੀ ਸ਼ੁਰੂ ਕੀਤੀ, ਯੋਗ ਉਮੀਦਵਾਰ 1 ਜੁਲਾਈ 2026 ਤੱਕ ਆਨਲਾਈਨ ਅਪਲਾਈ
Plastic Notes: ਕੀ ਹੁਣ ਭਾਰਤ ਵਿੱਚ ਆਉਣਗੇ ਪਲਾਸਟਿਕ ਨੋਟ? ਨਾ ਫਟਣਗੇ,...
ਭਾਰਤ ਵਿੱਚ Plastic Notes ਲਿਆਉਣ 'ਤੇ RBI ਕਰ ਰਿਹਾ ਵਿਚਾਰ, ਜਾਣੋ ਇਹ ਨੋਟ ਕਿਵੇਂ ਬਣਣਗੇ ਅਤੇ ਕੀ ਹੋਣਗੇ ਫਾਇਦੇ
FIFA World Cup 2026: ਦੁਨੀਆ ਦਾ ਸਭ ਤੋਂ ਵੱਡਾ ਫੁੱਟਬਾਲ ਟੂਰਨਾਮੈਂਟ ...
FIFA ਵਰਲਡ ਕੱਪ 2026 USA, Canada, Mexico ਵਿੱਚ ਹੋਣ ਵਾਲੇ ਮੈਚਾਂ, 48 ਟੀਮਾਂ ਅਤੇ ਓਪਨਿੰਗ ਸੈਰੇਮਨੀ ਦੀ ਪੂਰੀ ਜਾਣਕ
Gym Owner Murder: Hansi 'ਚ ਸਵੇਰ ਦੀ ਵਰਕਆਊਟ ਬਣੀ ਮੌਤ ਦਾ ਕਾਰਨ, 1...
ਹਾਂਸੀ ਵਿੱਚ ਜਿੰਮ ਮਾਲਕ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹੱਤਿਆ। ਗੋਲੀਬਾਰੀ ਵਿੱਚ ਇੱਕ ਨੌਜਵਾਨ ਔਰਤ ਵੀ ਜ਼ਖਮੀ, ਪੁਲਿਸ
Firing Outside Guru Randhawa Gym: ਦਿੱਲੀ 'ਚ ਗੁਰੂ ਰੰਧਾਵਾ ਦੇ ਜਿ...
ਦਿੱਲੀ ਵਿੱਚ ਗੁਰੂ ਰੰਧਾਵਾ ਦੇ ਜਿੰਮ ਦੇ ਬਾਹਰ ਫਾਈਰਿੰਗ ਮਗਰੋਂ ਹੜਕੰਪ। ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਪੁਲਿਸ ਜਾਂਚ
PM Modi ਨੇ ਰਚਿਆ ਇਤਿਹਾਸ, 4399 ਦਿਨਾਂ ਨਾਲ ਜਵਾਹਰ ਲਾਲ ਨਹਿਰੂ ਦਾ ਰਿ...
ਪੀਐਮ ਮੋਦੀ ਨੇ 4399 ਦਿਨ ਪੂਰੇ ਕਰਕੇ ਨਹਿਰੂ ਦਾ ਰਿਕਾਰਡ ਤੋੜਿਆ, ਬਣੇ ਭਾਰਤ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲ