Post by : Jan Punjab Bureau
ਲੁਧਿਆਣਾ ਦੀ ਅਦਾਲਤ ਵੱਲੋਂ ਸਾਬਕਾ ਕਾਂਗਰਸੀ ਵਿਧਾਇਕ ਜਸਬੀਰ ਸਿੰਘ ਉਰਫ਼ ਜੱਸੀ ਖੰਗੂੜਾ ਨੂੰ ਵੱਡਾ ਝਟਕਾ ਲੱਗਿਆ ਹੈ। ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਉਨ੍ਹਾਂ ਨੂੰ 2008 ਦੇ ਚੋਣੀ ਹਿੰਸਾ ਨਾਲ ਜੁੜੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਮਾਮਲੇ ਵਿੱਚ ਇੱਕ ਹੋਰ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਵੀ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਵਾਂ ਉੱਤੇ 3-3 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ, ਜੋ ਅਦਾਲਤ ਵਿੱਚ ਅਦਾ ਕਰ ਦਿੱਤਾ ਗਿਆ। ਹਾਲਾਂਕਿ, ਇਸੇ ਕੇਸ ਵਿੱਚ ਸ਼ਾਮਲ 11 ਹੋਰ ਸਹਿ-ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਹ ਮਾਮਲਾ 2008 ਦੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਵਾਪਰਿਆ ਸੀ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ, ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਜਦੋਂ ਬੈਲਟ ਬਾਕਸ ਜਮ੍ਹਾਂ ਕਰਵਾਉਣ ਲਈ ਲਿਆਂਦੇ ਜਾ ਰਹੇ ਸਨ, ਤਾਂ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਇਸ ਦੌਰਾਨ ਕੁੱਟਮਾਰ ਦੀ ਘਟਨਾ ਵੀ ਵਾਪਰੀ।
ਦੋਸ਼ ਲਗਾਇਆ ਗਿਆ ਕਿ ਕੁਝ ਸਮੇਂ ਬਾਅਦ ਜੱਸੀ ਖੰਗੂੜਾ ਆਪਣੇ ਸਮਰਥਕਾਂ ਨਾਲ ਮੌਕੇ ‘ਤੇ ਪਹੁੰਚੇ ਅਤੇ ਸ਼ਿਕਾਇਤਕਰਤਾ ਨਾਲ ਦੁਰਵਿਵਹਾਰ ਅਤੇ ਮਾਰਕੁੱਟ ਕੀਤੀ ਗਈ। ਇਸ ਘਟਨਾ ਦੌਰਾਨ ਸ਼ਿਕਾਇਤਕਰਤਾ ਨੂੰ ਕਈ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸ ਦਾ ਹਸਪਤਾਲ ਵਿੱਚ ਇਲਾਜ ਕਰਵਾਇਆ ਗਿਆ।
ਅਦਾਲਤ ਨੇ ਲੰਬੀ ਸੁਣਵਾਈ ਅਤੇ ਸਬੂਤਾਂ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਨੂੰ ਕਸੂਰਵਾਰ ਮੰਨਿਆ ਅਤੇ ਸਜ਼ਾ ਸੁਣਾਈ। ਫੈਸਲੇ ਤੋਂ ਬਾਅਦ ਦੋਵਾਂ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ, ਕਿਉਂਕਿ ਉਹ ਉੱਚ ਅਦਾਲਤ ਵਿੱਚ ਅਪੀਲ ਕਰਨ ਦੀ ਤਿਆਰੀ ਕਰ ਰਹੇ ਹਨ।
ਇਸ ਫੈਸਲੇ ਨਾਲ ਸਾਲਾਂ ਪੁਰਾਣੇ ਮਾਮਲੇ ‘ਚ ਇੱਕ ਵੱਡਾ ਮੋੜ ਆ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਨੂੰ ਅੰਤਿਮ ਪੜਾਅ ਵੱਲ ਲਿਜਾਣ ਦਾ ਰਸਤਾ ਖੁਲਿਆ ਹੈ।
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ
Gursimran Singh Mand News: ਹਰਿਆਣਾ ਦੇ ਪੰਜੋਖਰਾ ਸਾਹਿਬ ’ਚ ਕਥਿਤ ਕ...
ਹਰਿਆਣਾ ਦੇ ਸ੍ਰੀ ਪੰਜੋਖਰਾ ਸਾਹਿਬ ਵਿਖੇ ਗੁਰਸਿਮਰਨ ਮੰਡ ਨਾਲ ਕਥਿਤ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਪੁਲਿਸ ਵੱਲੋਂ ਜਾਂ
Commonwealth Games 2026: Sharmila Dhankhar ਨੇ ਪੈਰਾ-ਐਥਲੈਟਿਕਸ ...
Commonwealth Games 2026 ਵਿੱਚ Sharmila Dhankhar ਨੇ Para Shot Put F57 ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਲਈ ਇਤ
ਅਸਾਮ 'ਚ ਹੜ੍ਹਾਂ ਦਾ ਕਹਿਰ ਜਾਰੀ! ਮੌਤਾਂ ਦੀ ਗਿਣਤੀ 68 ਹੋਈ, 5 ਲੱਖ ਤੋ...
ਅਸਾਮ ਵਿੱਚ ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 68 ਹੋ ਗਈ। 5.24 ਲੱਖ ਤੋਂ ਵੱਧ ਲੋਕ ਪ੍ਰਭਾਵਿਤ, 354 ਰਾਹਤ ਕੈਂਪ ਚੱਲ ਰਹੇ
Che Guevara ਕੌਣ ਸਨ? ਜਾਣੋ ਕਿਊਬਾ ਦੀ ਕ੍ਰਾਂਤੀ ਦੇ ਇਸ ਵਿਵਾਦਿਤ ਅਤੇ ...
ਚੇ ਗਵੇਰਾ ਦੀ ਪੂਰੀ ਜੀਵਨੀ ਪੰਜਾਬੀ ਵਿੱਚ ਪੜ੍ਹੋ। ਅਰਜਨਟੀਨਾ ਤੋਂ ਕਿਊਬਾ ਦੀ ਕ੍ਰਾਂਤੀ, ਫਿਡੇਲ ਕਾਸਤ੍ਰੋ ਨਾਲ ਸਫ਼ਰ, ਬੋਲ
CJP Protest March: ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ...
ਸੋਨਮ ਵਾਂਗਚੁਕ ਦੀ ਅਪੀਲ 'ਤੇ ਅਭਿਜੀਤ ਦੀਪਕੇ ਨੇ ਭੁੱਖ ਹੜਤਾਲ ਖ਼ਤਮ ਕੀਤੀ। ਸੰਸਦ ਮਾਰਚ ਤੋਂ ਪਹਿਲਾਂ ਦਿੱਲੀ ਵਿੱਚ ਹਾਈ ਅ
Medicine Rates 2026: ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ...
ਐਨਪੀਪੀਏ ਨੇ ਕੈਂਸਰ, ਸ਼ੂਗਰ, ਬੀਪੀ ਸਮੇਤ 39 ਦਵਾਈਆਂ ਦੀਆਂ ਨਵੀਆਂ ਕੀਮਤਾਂ ਤੈਅ ਕੀਤੀਆਂ। ਕੰਪਨੀਆਂ ਹੁਣ ਨਿਰਧਾਰਤ ਰੇਟ ਤ