Post by : Jan Punjab Bureau
ਮਜੀਠੀਆ ਮਾਮਲੇ ਨਾਲ ਜੁੜੀ ਇੱਕ ਵੱਡੀ ਕਾਨੂੰਨੀ ਅਪਡੇਟ ਸਾਹਮਣੇ ਆਈ ਹੈ, ਜਿਸ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਨੇ ਪੁਲਿਸ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ। ਅਦਾਲਤ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਵਕੀਲਾਂ ਨੂੰ ਐਫਆਈਆਰ ਦੀ ਕਾਪੀ ਮੁਹੱਈਆ ਕਰਵਾਏ।
ਇਹ ਮਾਮਲਾ FIR ਨੰਬਰ 91 ਨਾਲ ਸਬੰਧਿਤ ਹੈ, ਜੋ ਮਜੀਠਾ ਪੁਲਿਸ ਥਾਣੇ ਵਿੱਚ ਦਰਜ ਕੀਤਾ ਗਿਆ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਕਾਨੂੰਨੀ ਬਚਾਅ ਦੇ ਅਧਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਪੂਰੀ ਜਾਣਕਾਰੀ ਤੁਰੰਤ ਉਪਲਬਧ ਕਰਵਾਈ ਜਾਵੇ।
ਦੱਸਣਯੋਗ ਹੈ ਕਿ ਮਜੀਠੀਆ ਦੀ ਕਾਨੂੰਨੀ ਟੀਮ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਐਫਆਈਆਰ ਅਤੇ ਮਾਮਲੇ ਨਾਲ ਜੁੜੀਆਂ ਹੋਰ ਜਾਣਕਾਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਨਾਲ ਉਨ੍ਹਾਂ ਦੇ ਬਚਾਅ ‘ਤੇ ਅਸਰ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਮਜੀਠਾ ਥਾਣੇ ਵਿੱਚ ਦਰਜ ਮਾਮਲੇ ਵਿੱਚ ਮਜੀਠੀਆ ਉੱਤੇ ਆਪਣੇ ਸਾਥੀ ਨੂੰ ਪੁਲਿਸ ਹਿਰਾਸਤ ਤੋਂ ਛੁਡਾਉਣ, ਹੰਗਾਮਾ ਕਰਨ ਅਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਘਰ ‘ਤੇ ਵੀ ਛਾਪੇਮਾਰੀ ਕੀਤੀ ਸੀ, ਹਾਲਾਂਕਿ ਉਸ ਵੇਲੇ ਉਹ ਘਰ ਮੌਜੂਦ ਨਹੀਂ ਸਨ।
ਪੁਲਿਸ ਵੱਲੋਂ ਇਸ ਕੇਸ ਦੀ ਜਾਂਚ ਜਾਰੀ ਹੈ ਅਤੇ ਕਈ ਥਾਵਾਂ ‘ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ, ਅਦਾਲਤੀ ਹੁਕਮ ਤੋਂ ਬਾਅਦ ਹੁਣ ਕੇਸ ਵਿੱਚ ਨਵਾਂ ਕਾਨੂੰਨੀ ਮੋੜ ਆ ਗਿਆ ਹੈ।
Gurdaspur Police Arrest: ਦੀਨਾਨਗਰ ਪੁਲਿਸ ਦੀ ਵੱਡੀ ਕਾਰਵਾਈ, ਡਕੈਤੀ...
ਦੀਨਾਨਗਰ ਪੁਲਿਸ ਨੇ ਡਕੈਤੀ ਦੀ ਤਿਆਰੀ ਕਰ ਰਹੇ 6 ਮੁਲਜ਼ਮਾਂ ਨੂੰ ਕਾਬੂ ਕਰਕੇ 2 .30 ਬੋਰ ਪਿਸਤੌਲ ਤੇ 9 ਜ਼ਿੰਦਾ ਕਾਰਤੂਸ
Ranchi Student Protest: ਵਿਦਿਆਰਥੀਆਂ ਦੀ ਵੱਡੀ ਜਿੱਤ, JPSC-JSSC E...
ਰਾਂਚੀ ਵਿੱਚ ਵਿਦਿਆਰਥੀਆਂ ਦੇ ਅੰਦੋਲਨ ਤੋਂ ਬਾਅਦ ਸਰਕਾਰ ਨੇ JPSC ਤੇ JSSC-CGL ਪ੍ਰੀਖਿਆਵਾਂ ਰੱਦ ਕੀਤੀਆਂ, CID ਜਾਂਚ ਦ
Punjab Weather News: ਪੰਜਾਬ 'ਚ ਮੁੜ ਸਰਗਰਮ ਹੋਇਆ Monsoon, 19 ਤੋਂ...
ਪੰਜਾਬ ਵਿੱਚ 19 ਤੋਂ 22 ਅਗਸਤ ਤੱਕ ਮੀਂਹ ਦੀ ਚੇਤਾਵਨੀ, ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਤੇ ਗਰਜ-ਚਮਕ ਦੀ ਸੰਭਾਵਨਾ, ਜਾ
Arjun Aravind Case: ਅਮਰੀਕਾ 'ਚ ਮਾਂ ਤੇ 14 ਸਾਲਾ ਭਰਾ ਦੀ ਮੌਤ, 17 ...
ਅਮਰੀਕਾ ਦੇ Massachusetts ਵਿੱਚ 17 ਸਾਲਾ Arjun Aravind ’ਤੇ ਮਾਂ ਤੇ 14 ਸਾਲਾ ਭਰਾ ਦੇ ਕਤਲ ਦੇ ਦੋਸ਼, ਪੁਲਿਸ ਨੇ ਕ
Faridkot Teej Festival: 650 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗਾ...
ਫਰੀਦਕੋਟ ਵਿੱਚ Teej Festival ਦੌਰਾਨ 650 ਔਰਤਾਂ ਨੇ ਪੰਜਾਬੀ ਸੱਭਿਆਚਾਰ, ਗਿੱਧਾ, ਲੋਕ ਗੀਤ ਅਤੇ ਨਾਰੀ ਸ਼ਕਤੀ ਦਾ ਜਸ਼ਨ
Himachal Pradesh Weather News: ਮਾਨਸੂਨ ਮੁੜ ਹੋਇਆ ਸਰਗਰਮ, 2 ਦਿਨ ...
ਹਿਮਾਚਲ ਵਿੱਚ 10-11 ਅਗਸਤ ਨੂੰ ਭਾਰੀ ਮੀਂਹ ਲਈ Orange Alert, ਕਾਂਗੜਾ ਤੇ ਸਿਰਮੌਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੀਂਹ ਦ
ਮੋਹਾਲੀ ਤੋਂ ਸ਼ੁਰੂ ਹੋਇਆ ‘Hamare Ram’ ਪ੍ਰੋਗਰਾਮ, ਪੂਰੇ ਪੰਜਾਬ ’ਚ ਹ...
ਮੋਹਾਲੀ ਤੋਂ Hamare Ram ਪ੍ਰੋਗਰਾਮ ਦੀ ਸ਼ੁਰੂਆਤ, ਪੰਜਾਬ ਭਰ ’ਚ 41 ਸ਼ੋਅ ਹੋਣਗੇ। CM Bhagwant Mann ਨੇ ਨਵੀਂ ਪੀੜ੍ਹ