Post by : Jan Punjab Bureau
ਮਾਨਸਾ ਤੋਂ ਇੱਕ ਦਿਲ ਦਹਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨੇ ਇੱਕ ਹੋਣਹਾਰ ਨੌਜਵਾਨ ਬਾਕਸਿੰਗ ਖਿਡਾਰੀ ਦੀ ਜਾਨ ਲੈ ਲਈ। ਮ੍ਰਿਤਕ ਦੀ ਪਛਾਣ 20 ਸਾਲਾ ਨਵਦੀਪ ਸਿੰਘ ਵਜੋਂ ਹੋਈ ਹੈ, ਜੋ ਵਾਰਡ ਨੰਬਰ 3 ਦਾ ਰਹਿਣ ਵਾਲਾ ਸੀ ਅਤੇ ਬਾਕਸਿੰਗ ਵਿੱਚ ਨੈਸ਼ਨਲ ਪੱਧਰ ‘ਤੇ ਖੇਡ ਚੁੱਕਿਆ ਸੀ। ਕਈ ਮੈਡਲ ਜਿੱਤ ਕੇ ਆਪਣੇ ਪਰਿਵਾਰ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲਾ ਇਹ ਨੌਜਵਾਨ ਆਖਿਰਕਾਰ ਨਸ਼ੇ ਦੀ ਲਤ ਅੱਗੇ ਜ਼ਿੰਦਗੀ ਦੀ ਜੰਗ ਹਾਰ ਗਿਆ।
ਪਰਿਵਾਰ ਵੱਲੋਂ ਨਵਦੀਪ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਉਹ ਇੱਕ ਪ੍ਰਤਿਭਾਸ਼ਾਲੀ ਖਿਡਾਰੀ ਸੀ, ਜਿਸਦੇ ਸੁਪਨੇ ਬਹੁਤ ਵੱਡੇ ਸਨ, ਪਰ ਨਸ਼ੇ ਨੇ ਸਭ ਕੁਝ ਖਤਮ ਕਰ ਦਿੱਤਾ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਨੇ ਰੋਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਕਲੌਤਾ ਪੁੱਤਰ ਨਸ਼ੇ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਉਨ੍ਹਾਂ ਭਾਰੇ ਦਿਲ ਨਾਲ ਅਪੀਲ ਕੀਤੀ ਕਿ ਕਿਸੇ ਹੋਰ ਮਾਪੇ ਦਾ ਪੁੱਤ ਇਸ ਤਰ੍ਹਾਂ ਨਸ਼ੇ ਦੀ ਭੇਂਟ ਨਾ ਚੜ੍ਹੇ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ।
ਇਸ ਘਟਨਾ ਤੋਂ ਬਾਅਦ ਮਾਨਸਾ ਵਿੱਚ ਗੁੱਸੇ ਅਤੇ ਦੁੱਖ ਦਾ ਮਾਹੌਲ ਹੈ। ਨਸ਼ੇ ਦੇ ਖਿਲਾਫ਼ ਲਗਾਤਾਰ ਆਵਾਜ਼ ਉਠਾਉਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਨੇ ਵੀ ਇਸ ਮਾਮਲੇ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਾ ਸਰੇਆਮ ਵਿਕ ਰਿਹਾ ਹੈ ਅਤੇ ਪ੍ਰਸ਼ਾਸਨ ਦੇ ਦਾਅਵੇ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦੇ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਇੱਕ ਪਾਸੇ ਨਸ਼ੇ ਖਿਲਾਫ਼ ਮੁਹਿੰਮਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਦੂਜੇ ਪਾਸੇ ਪੰਜਾਬ ਦੇ ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ।
ਝੋਟਾ ਨੇ ਕਿਹਾ ਕਿ ਜਦ ਤੱਕ ਨਸ਼ਾ ਤਸਕਰਾਂ ‘ਤੇ ਵੱਡੀ ਅਤੇ ਸਖ਼ਤ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਇਸ ਤਰ੍ਹਾਂ ਦੇ ਮਾਮਲੇ ਰੁਕਣੇ ਮੁਸ਼ਕਲ ਹਨ। ਉਨ੍ਹਾਂ ਮੰਗ ਕੀਤੀ ਕਿ ਨਵਦੀਪ ਦੀ ਮੌਤ ਲਈ ਜ਼ਿੰਮੇਵਾਰ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਦਰਦਨਾਕ ਘਟਨਾ ਇੱਕ ਵਾਰ ਫਿਰ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਦੀ ਗੰਭੀਰਤਾ ਨੂੰ ਬੇਨਕਾਬ ਕਰਦੀ ਹੈ, ਜਿੱਥੇ ਹੋਣਹਾਰ ਨੌਜਵਾਨ ਆਪਣਾ ਭਵਿੱਖ ਗੁਆ ਰਹੇ ਹਨ। ਨਵਦੀਪ ਦੀ ਮੌਤ ਨੇ ਸਿਰਫ਼ ਇੱਕ ਪਰਿਵਾਰ ਹੀ ਨਹੀਂ, ਸਗੋਂ ਪੂਰੇ ਸਮਾਜ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਨਸ਼ੇ ਦੇ ਖ਼ਾਤਮੇ ਲਈ ਹੁਣ ਹੋਰ ਕਿੰਨੀ ਜ਼ਿੰਦਗੀਆਂ ਕੁਰਬਾਨ ਹੋਣਗੀਆਂ।
Strait of Hormuz Boat Fire: ਹੋਰਮੁਜ਼ ਜਲ ਮਾਰਗ ਨੇੜੇ ਕਿਸ਼ਤੀ ‘ਚ ਅ...
ਹੋਰਮੁਜ਼ ਜਲ ਮਾਰਗ ਨੇੜੇ ਕਿਸ਼ਤੀ ਨੂੰ ਅੱਗ ਲੱਗਣ ਕਾਰਨ ਇੱਕ ਭਾਰਤੀ ਮਲਾਹ ਦੀ ਮੌਤ, 17 ਬਚਾਏ ਗਏ, 4 ਜ਼ਖਮੀ ਦੁਬਈ ਵਿੱਚ ਇ
Canada Murder Case: ਐਬਟਸਫੋਰਡ ‘ਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ਵਿੱ...
ਕੈਨੇਡਾ ਦੇ ਐਬਟਸਫੋਰਡ ਵਿੱਚ ਬਜ਼ੁਰਗ ਜੋੜੇ ਦੇ ਕਤਲ ਮਾਮਲੇ ‘ਚ 3 ਪੰਜਾਬੀ ਨੌਜਵਾਨ ਦੋਸ਼ੀ ਕਰਾਰ, 28 ਮਈ ਨੂੰ ਅਦਾਲਤ ਸੁਣਾ
CM Bhagwant Mann vs Akal Takht: ਸਤਿਕਾਰ ਸੋਧ ਕਾਨੂੰਨ ‘ਤੇ ਤਿੱਖਾ ...
ਸੀਐੱਮ ਭਗਵੰਤ ਮਾਨ ਨੇ ਸਤਿਕਾਰ ਸੋਧ ਕਾਨੂੰਨ ਵਾਪਸ ਲੈਣ ਤੋਂ ਇਨਕਾਰ ਕੀਤਾ, ਅਕਾਲ ਤਖ਼ਤ ਦੇ ਅਲਟੀਮੇਟਮ ਤੋਂ ਬਾਅਦ ਮਾਮਲਾ ਗ
Punjab Minister Sanjeev Arora Arrested: ED ਛਾਪੇਮਾਰੀ ਦੌਰਾਨ ਪੰ...
ED ਨੇ ਮਨੀ ਲਾਂਡਰਿੰਗ, FEMA ਤੇ ਫਰਜ਼ੀ ਨਿਰਯਾਤ ਮਾਮਲੇ ‘ਚ ਪੰਜਾਬ ਮੰਤਰੀ ਸੰਜੀਵ ਅਰੋੜਾ ਨੂੰ ਛਾਪੇਮਾਰੀ ਦੌਰਾਨ ਗ੍ਰਿਫਤਾ
West Bengal CM Oath Ceremony: ਸੁਵੇਂਦੂ ਅਧਿਕਾਰੀ ਨੇ ਮੁੱਖ ਮੰਤਰੀ ...
ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ CM ਵਜੋਂ ਸਹੁੰ ਚੁੱਕੀ, PM ਮੋਦੀ ਦੀ ਮੌਜੂਦਗੀ ਵਿੱਚ ਭਾਜਪਾ ਸਰਕਾਰ ਦਾ ਇਤਿਹਾਸਕ
US Israel Iran War: ਜੰਗਬੰਦੀ ਉਲੰਘਣਾ ਦੇ ‘ਵਿਨਾਸ਼ਕਾਰੀ ਨਤੀਜੇ’ ਹੋ ...
US ਇਜ਼ਰਾਈਲ ਇਰਾਨ ਤਣਾਅ ਵਧਿਆ, ਇਰਾਨ ਨੇ ਅਮਰੀਕਾ ਨੂੰ ਜੰਗਬੰਦੀ ਉਲੰਘਣਾ ‘ਤੇ ਚਿਤਾਵਨੀ ਦਿੱਤੀ, UN ਨੂੰ ਕਾਰਵਾਈ ਦੀ ਮੰਗ
ਅਰਸ਼ਦੀਪ ਸਿੰਘ (Arshdeep Singh BCCI Vlog Ban) ‘ਤੇ ਵੱਡਾ ਝਟਕਾ, BC...
BCCI ਨੇ ਅਰਸ਼ਦੀਪ ਸਿੰਘ ਦੇ ਵਲੌਗ ਤੇ ਵੀਡੀਓ ਬਣਾਉਣ ‘ਤੇ ਪਾਬੰਦੀ ਲਗਾਈ, IPL 2026 ਵਿਵਾਦਾਂ ਤੋਂ ਬਾਅਦ ਲਿਆ ਸਖ਼ਤ ਫੈਸਲਾ