Punjab Blackout Drill: ਪੰਜਾਬ ਭਰ ‘ਚ 24 ਅਪ੍ਰੈਲ ਨੂੰ ਰਾਤ 8 ਵਜੇ ਹੋਵੇਗੀ ‘ਏਅਰ ਰੇਡ’ ਤੇ ‘ਬਲੈਕਆਊਟ’ ਮੌਕ ਡਰਿੱਲ

Punjab Blackout Drill: ਪੰਜਾਬ ਭਰ ‘ਚ 24 ਅਪ੍ਰੈਲ ਨੂੰ ਰਾਤ 8 ਵਜੇ ਹੋਵੇਗੀ ‘ਏਅਰ ਰੇਡ’ ਤੇ ‘ਬਲੈਕਆਊਟ’ ਮੌਕ ਡਰਿੱਲ

Post by : Jan Punjab Bureau

April 23, 2026 4:58 p.m. 211

ਪੰਜਾਬ ਸਰਕਾਰ ਵੱਲੋਂ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 24 ਅਪ੍ਰੈਲ 2026 ਨੂੰ ਰਾਤ 8 ਵਜੇ ਪੂਰੇ ਸੂਬੇ ਵਿੱਚ ਇੱਕ ਵਿਸ਼ੇਸ਼ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾ ਰਹੀ ਹੈ। ਇਸ ਡਰਿੱਲ ਦਾ ਮੁੱਖ ਉਦੇਸ਼ ਕਿਸੇ ਵੀ ਹਵਾਈ ਹਮਲੇ ਜਾਂ ਐਮਰਜੈਂਸੀ ਸਥਿਤੀ ਦੌਰਾਨ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੀ ਤਿਆਰੀ ਦੀ ਜਾਂਚ ਕਰਨਾ ਹੈ।

ਜਾਣਕਾਰੀ ਅਨੁਸਾਰ, ਲੋਕਾਂ ਨੂੰ ਸਚੇਤ ਕਰਨ ਲਈ ਸ਼ਾਮ 7:55 ਵਜੇ ਧਾਰਮਿਕ ਸਥਾਨਾਂ ਅਤੇ ਜਨਤਕ ਥਾਵਾਂ ਤੋਂ ਸਾਇਰਨ ਵਜਾਇਆ ਜਾਵੇਗਾ। ਇਹ ਸਾਇਰਨ ਹਵਾਈ ਹਮਲੇ ਦੀ ਚੇਤਾਵਨੀ ਵਜੋਂ ਹੋਵੇਗਾ। ਸਾਇਰਨ ਵੱਜਦੇ ਹੀ ਪੀਐਸਪੀਸੀਐਲ ਵੱਲੋਂ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤੀ ਜਾਵੇਗੀ।

ਰਾਤ 8 ਵਜੇ ਤੋਂ 8:15 ਵਜੇ ਤੱਕ ਚੁਣੇ ਗਏ ਖੇਤਰਾਂ ਵਿੱਚ ਪੂਰਾ ਬਲੈਕਆਊਟ ਰਹੇਗਾ, ਜਿਸ ਦੌਰਾਨ ਲੋਕਾਂ ਨੂੰ ਆਪਣੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।

ਸਿਵਲ ਡਿਫੈਂਸ ਅਧਿਕਾਰੀਆਂ ਮੁਤਾਬਕ, ਇਸ ਦੌਰਾਨ ਹਸਪਤਾਲਾਂ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ ਤਾਂ ਜੋ ਜਰੂਰੀ ਸਹਾਇਤਾ ਪ੍ਰਭਾਵਿਤ ਨਾ ਹੋਵੇ।

ਡਰਿੱਲ ਦੇ ਅੰਤ ‘ਤੇ 2 ਮਿੰਟਾਂ ਦਾ “ਆਲ ਕਲੀਅਰ” ਸਾਇਰਨ ਵਜਾਇਆ ਜਾਵੇਗਾ, ਜਿਸ ਨਾਲ ਮੌਕ ਅਭਿਆਸ ਖਤਮ ਹੋ ਜਾਵੇਗਾ।

ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਸਿਰਫ਼ ਇੱਕ ਤਿਆਰੀ ਅਭਿਆਸ ਹੈ, ਇਸ ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਸਾਰੇ ਨਾਗਰਿਕ ਸਹਿਯੋਗ ਦੇਣ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਲਵਾ अपडेट्स